ਜਾਧਵ-ਪੰਡਿਆ ਦੇ ਧਮਾਕੇ ਤੋਂ ਬਾਅਦ ਹਾਰੀ ਟੀਮ ਇੰਡੀਆ
Download ABP Live App and Watch All Latest Videos
View In Appਇੰਗਲੈਂਡ ਦੀ ਟੀਮ ਨੂੰ ਜੇਸਨ ਰੌਏ ਅਤੇ ਸੈਮ ਬਿਲਿੰਗਸ (35) ਨੇ ਦਮਦਾਰ ਸ਼ੁਰੂਆਤ ਦਿੱਤੀ। ਦੋਨਾ ਨੇ ਮਿਲਕੇ ਪਹਿਲੇ ਵਿਕਟ ਲਈ 17.2 ਓਵਰਾਂ 'ਚ 98 ਰਨ ਦੀ ਪਾਰਟਨਰਸ਼ਿਪ ਕੀਤੀ। ਜੇਸਨ ਰੌਏ 56 ਗੇਂਦਾਂ 'ਤੇ 65 ਰਨ ਦਾ ਯੋਗਦਾਨ ਪਾਕੇ ਆਊਟ ਹੋਏ। ਇਸਤੋਂ ਬਾਅਦ ਬੇਅਰਸਟੋ (56) ਅਤੇ ਮਾਰਗਨ (43) ਨੇ ਮਿਲਕੇ ਤੀਜੇ ਵਿਕਟ ਲਈ 84 ਰਨ ਜੋੜੇ। ਇੰਗਲੈਂਡ ਦੀ ਟੀਮ 43 ਓਵਰਾਂ ਤੋਂ ਬਾਅਦ 246 ਰਨ 'ਤੇ 6 ਵਿਕਟ ਗਵਾ ਚੁੱਕੀ ਸੀ। ਪਰ ਫਿਰ ਆਖਰੀ ਓਵਰਾਂ ਦੌਰਾਨ ਬੈਨ ਸਟੋਕਸ ਅਤੇ ਕ੍ਰਿਸ ਵੋਕਸ ਨੇ ਦਮਦਾਰ ਬੱਲੇਬਾਜ਼ੀ ਕੀਤੀ ਅਤੇ ਇੰਗਲੈਂਡ ਨੂੰ 300 ਰਨ ਦਾ ਅੰਕੜਾ ਪਾਰ ਕਰਵਾਇਆ। ਬੈਨ ਸਟੋਕਸ ਨੇ 39 ਗੇਂਦਾਂ 'ਤੇ 57 ਰਨ ਦੀ ਨਾਬਾਦ ਪਾਰੀ ਖੇਡੀ। ਵੋਕਸ 34 ਰਨ ਬਣਾ ਕੇ ਆਊਟ ਹੋਏ। ਭਾਰਤ ਲਈ ਪੰਡਿਆ ਨੇ 10 ਓਵਰਾਂ 'ਚ 49 ਰਨ ਦੇਕੇ 3 ਵਿਕਟ ਝਟਕੇ। ਜਡੇਜਾ ਨੇ 2 ਵਿਕਟ ਆਪਣੇ ਨਾਮ ਕੀਤੇ।
ਇੰਗਲੈਂਡ - 321/8
ਇਸਤੋਂ ਬਾਅਦ ਧੋਨੀ 25 ਰਨ ਦੀ ਪਾਰੀ ਖੇਡ ਪੈਵਲੀਅਨ ਪਰਤ ਗਏ। ਧੋਨੀ ਜਦ ਆਊਟ ਹੋਏ ਤਾਂ ਭਾਰਤ ਦਾ ਸਕੋਰ 173 ਰਨ 'ਤੇ ਪਹੁੰਚਿਆ ਸੀ।
ਟੀਮ ਇੰਡੀਆ ਨੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਪਹਿਲਾ ਵਿਕਟ 13 ਅਤੇ ਦੂਜਾ ਵਿਕਟ 37 ਰਨ ਦੇ ਸਕੋਰ 'ਤੇ ਡਿੱਗਿਆ। ਫਿਰ ਵਿਰਾਟ ਕੋਹਲੀ ਨੇ 55 ਰਨ ਦੀ ਪਾਰੀ ਖੇਡੀ ਅਤੇ ਭਾਰਤ ਨੂੰ ਯੁਵਰਾਜ ਸਿੰਘ ਨਾਲ ਮਿਲਕੇ 100 ਰਨ ਦੇ ਪਾਰ ਪਹੁੰਚਾਇਆ। ਵਿਰਾਟ ਕੋਹਲੀ 55 ਰਨ ਬਣਾ ਕੇ ਆਊਟ ਹੋਏ। ਵਿਰਾਟ ਦੇ ਆਊਟ ਹੋਣ ਤੋਂ ਬਾਅਦ ਯੁਵਰਾਜ ਸਿੰਘ ਨੇ ਧੋਨੀ 'ਤੇ ਪਰੈਸ਼ਰ ਨਹੀਂ ਬਣਨ ਦਿੱਤਾ ਅਤੇ ਲਗਾਤਾਰ ਚੌਕੇ-ਛੱਕੇ ਲਗਾਉਂਦੇ ਰਹੇ। ਪਰ 45 ਰਨ ਬਣਾਉਣ ਤੋਂ ਬਾਅਦ ਇੱਕ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ 'ਚ ਯੁਵਰਾਜ ਸਿੰਘ ਬਾਊਂਡਰੀ 'ਤੇ ਕੈਚ ਆਊਟ ਹੋ ਗਏ। ਯੁਵੀ ਨੇ 57 ਗੇਂਦਾਂ 'ਤੇ 5 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 45 ਰਨ ਬਣਾਏ।
ਟੀਮ ਇੰਡੀਆ ਨੇ ਇੰਗਲੈਂਡ ਖਿਲਾਫ ਤੀਜੇ ਵਨਡੇ 'ਚ ਜਿੱਤ ਦੇ ਬੇਹੱਦ ਨੇੜੇ ਪਹੁੰਚ ਹਾਰ ਦਾ ਸਵਾਦ ਚਖਿਆ ਹੈ।
ਕੇਦਾਰ ਜਾਧਵ ਅਤੇ ਹਾਰਦਿਕ ਪੰਡਿਆ ਟੀਮ ਇੰਡੀਆ ਨੂੰ ਇੰਗਲੈਂਡ ਦੇ ਸਕੋਰ ਦੇ ਬੇਹਦ ਨੇੜੇ ਲਾਇ ਗਏ ਸਨ ਪਰ ਟੀਮ ਇੰਡੀਆ ਮੈਚ ਜਿੱਤਣ 'ਚ ਨਾਕਾਮ ਰਹੀ।
ਇੰਗਲੈਂਡ ਨੇ ਮੈਚ 5 ਰਨ ਨਾਲ ਆਪਣੇ ਨਾਮ ਕੀਤਾ ਅਤੇ ਸੀਰੀਜ਼ 'ਚ ਟੀਮ ਇੰਡੀਆ 2-1 ਨਾਲ ਜੇਤੂ ਰਹੀ। ਟੀਮ ਇੰਡੀਆ ਨੇ ਇੰਗਲੈਂਡ ਦੇ 322 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ 316 ਰਨ ਬਣਾਏ।
ਕਮਜ਼ੋਰ ਸ਼ੁਰੂਆਤ ਤੋਂ ਬਾਅਦ ਰੋਮਾਂਚਕ ਵਾਪਸੀ
ਪਰ ਫਿਰ ਪੰਡਿਆ ਨੇ 43 ਗੇਂਦਾਂ 'ਤੇ 56 ਰਨ ਦੀ ਪਾਰੀ ਖੇਡੀ ਅਤੇ ਜਾਧਵ ਨਾਲ ਮਿਲਕੇ 6ਵੇਂ ਵਿਕਟ ਲਈ 104 ਰਨ ਦੀ ਪਾਰਟਨਰਸ਼ਿਪ ਕੀਤੀ। ਆਖਰੀ ਓਵਰ 'ਚ ਟੀਮ ਇੰਡੀਆ ਨੂੰ ਜਿੱਤ ਲਈ 16 ਰਨ ਚਾਹੀਦੇ ਸਨ।
ਇਸ ਮੈਚ 'ਚ ਭਾਰਤੀ ਟੀਮ ਨੇ ਖਰਾਬ ਸ਼ੁਰੂਆਤ ਕੀਤੀ ਅਤੇ ਲੋਕੇਸ਼ ਰਾਹੁਲ (11) ਅਤੇ ਅਜਿੰਕਿਆ ਰਹਾਣੇ (1) ਦੇ ਵਿਕਟ ਜਲਦੀ ਹੀ ਡਿਗ ਗਏ। ਪਰ ਮੈਚ 'ਚ ਉਸ ਵੇਲੇ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਜਦ ਕਟਕ ਦਾ ਹੀਰੋ ਆਪਣਾ ਵਿਕਟ ਗਵਾ ਬੈਠਾ। ਟੀਮ ਇੰਡੀਆ ਦੀ ਲਾਈਫਲਾਈਨ ਨਜਰ ਆ ਰਹੇ ਯੁਵਰਾਜ ਸਿੰਘ 45 ਰਨ ਬਣਾ ਕੇ ਆਊਟ ਹੋਏ।
ਜਾਧਵ ਨੇ 75 ਗੇਂਦਾਂ 'ਤੇ 90 ਰਨ ਦੀ ਪਾਰੀ ਖੇਡੀ। ਆਖਰੀ ਗੇਂਦ 'ਤੇ ਛੱਕੇ ਦੀ ਲੋੜ ਸੀ ਜੋ ਭੁਵਨੇਸ਼ਵਰ ਕੁਮਾਰ ਨਹੀਂ ਜੜ ਸਕੇ। ਟੀਮ ਇੰਡੀਆ 9 ਵਿਕਟ ਗਵਾ ਕੇ 316 ਰਨ ਬਣਾ ਕੇ ਮੈਚ 5 ਰਨ ਨਾਲ ਹਰ ਗਈ।
ਜਾਧਵ ਕੋਲ ਸਟ੍ਰਾਈਕ ਸੀ ਅਤੇ ਜਾਧਵ ਨੇ ਆਖਰੀ ਓਵਰ ਦੀ ਪਹਿਲੀ ਹੀ ਗੇਂਦ 'ਤੇ ਛੱਕਾ ਜੜ ਦਿੱਤਾ। ਦੂਜੀ ਗੇਂਦ 'ਤੇ ਜਾਧਵ ਨੇ ਚੌਕਾ ਠੋਕਿਆ ਅਤੇ ਭਾਰਤ ਨੂੰ ਜਿੱਤ ਲਈ 4 ਗੇਂਦਾਂ 'ਤੇ 6 ਰਨ ਦੀ ਲੋੜ ਸੀ। ਪਰ ਅਗਲੀਆਂ 2 ਗੇਂਦਾਂ 'ਤੇ ਕੋਈ ਰਨ ਨਹੀਂ ਬਣਿਆ ਅਤੇ ਫਿਰ 5ਵੀਂ ਗੇਂਦ 'ਤੇ ਜਾਧਵ ਆਊਟ ਹੋ ਗਏ।
- - - - - - - - - Advertisement - - - - - - - - -