ਪੜਚੋਲ ਕਰੋ
Advertisement
ਜਸਪ੍ਰੀਤ ਬੁਮਰਾਹ ਨੇ ਦਰਬਾਨ ਨਾਲ ਹੱਥ ਮਿਲਾਉਣ ਤੋਂ ਕੀਤਾ ਇਨਕਾਰ, ਸੋਸ਼ਲ ਮੀਡੀਆ 'ਤੇ ਹੋਏ ਟ੍ਰੋਲ ਦਾ ਸ਼ਿਕਾਰ
ਨਵੀਂ ਦਿੱਲੀ: 23 ਮਾਰਚ ਤੋਂ ਆਈਪੀਐਲ ਦਾ ਆਗਾਜ਼ ਹੋ ਰਿਹਾ ਹੈ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰੀਆਂ ਟੀਮਾਂ ਨੇ ਆਪਣਾ ਦਮ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੁੰਬਈ ਇੰਡੀਅਨਸ ਨੇ ਵੀ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਇੱਕ ਵੀਡੀਓ ਬਣਾਇਆ ਅਤੇ ਇਸ ਨੂੰ ਮੁੰਬਈ ਇੰਡੀਅਨਜ਼ ਦੇ ਸੋਸ਼ਲ ਮੀਡੀਆ ਪੇਜ਼ ‘ਤੇ ਸ਼ੇਅਰ ਵੀ ਕੀਤਾ।
ਵੀਡੀਓ ‘ਚ ਭਾਰਤੀ ਗੇਂਦਬਾਜ਼ ਅਤੇ ਮੁੰਬਈ ਟੀਮ ਦੇ ਖਿਡਾਰੀ ਜਸਪ੍ਰੀਤ ਬੁਮਰਾਹ ਨਜ਼ਰ ਆ ਰਹੇ ਹਨ। ਪਰ ਇਸ ਵੀਡੀਓ ਕਰਕੇ ਬੁਮਰਾਹ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਹੁਣ ਤੁਸੀ ਸੋਚ ਰਹੇ ਹੋਣੇ ਹੋ ਕਿ ਉਹ ਕਿਉਂ ਤਾਂ ਤੁਸੀਂ ਪਹਿਲਾਂ ਹੇਠ ਦਿੱਤੀ ਵੀਡੀਓ ਦੇਖੋ।
ਵੀਡੀਓ ‘ਚ ਬੁਮਰਾਹ ਦੀ ਕਾਰ ਦੇ ਰੁਕਦੀ ਹੈ ਤੇ ਹੋਟਲ ਦਾ ਦਰਬਾਨ ਕਾਰ ਦਾ ਦਰਵਾਜ਼ਾ ਖੋਲ੍ਹਦਾ ਹੈ। ਬੁਮਰਾਹ ਬਾਹਰ ਨਿੱਕਲਦੇ ਹਨ ਤੇ ਉਨ੍ਹਾਂ ਨੂੰ ਦੇਖ ਦਰਬਾਨ ਹੱਥ ਜੋੜ ਕੇ ਨਮਸਤੇ ਬੁਲਾਉਂਦਾ ਹੈ ਅਤੇ ਬੁਮਰਾਹ ਨਾਲ ਹੱਥ ਮਿਲਾਉਣ ਲਈ ਆਪਣਾ ਹੱਥ ਅੱਗੇ ਵਧਾਉਂਦਾ ਹੈ। ਪਰ ਬੁਮਰਾਹ ਉਸ ਨਾਲ ਹੱਥ ਨਹੀਂ ਮਿਲਾਉਂਦੇ ਤੇ ਸਿੱਧਾ ਨਿੱਕਲ ਜਾਂਦੇ ਹਨ। ਇਸ ਤੋਂ ਬਾਅਦ ਜਸਪ੍ਰੀਤ ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਨਿਸ਼ਾਨੇ ‘ਤੇ ਹਨ। ਲੋਕ ਜਸਪ੍ਰੀਤ ਦੀ ਇਸ ਹਰਕਤ ਨੂੰ ਬੇਹੱਦ ਸ਼ਰਮਨਾਕ ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਬੁਮਰਾਹ ਨੂੰ ਉਸ ਆਦਮੀ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਕੁਝ ਨੇ ਲਿਖੀਆ ਕਿ ਤੁਸੀਂ ਸ਼ਾਨਦਾਰ ਇੰਸਾਨ ਹੋ ਪਰ ਤੁਹਾਡੀ ਇਸ ਹਰਕਤ ਨੇ ਸਾਡੀ ਨਜ਼ਰਾਂ ‘ਚ ਤੁਹਾਡੀ ਇੱਜ਼ਤ ਘਟਾ ਦਿੱਤੀ ਹੈ। ਉੱਧਰ ਕੁਝ ਲੋਕ ਬੁਮਰਾਹ ਦੇ ਪੱਖ ‘ਚ ਵੀ ਖੜ੍ਹੇ ਹਨ। ਪਰ ਸੋਸ਼ਲ ਮੀਡੀਆ 'ਤੇ ਇਹ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।📹 Watch: Boom is back 🔥#CricketMeriJaan #OneFamily @Jaspritbumrah93 pic.twitter.com/luoA7aIT8K
— Mumbai Indians (@mipaltan) March 21, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement