ਸੇਰੇਨਾ ਨੇ ਖੋਲ੍ਹਿਆ ਕਾਮਯਾਬੀ ਦਾ ਰਾਜ਼
ਸੇਰੇਨਾ ਨੇ ਕਿਹਾ ਕਿ ਵੀਨਸ ਬਿਨਾ ਓਹ ਵਿਸ਼ਵ ਰੈਂਕਿੰਗ 'ਚ ਵੀ ਟਾਪ 'ਤੇ ਨਹੀਂ ਪਹੁੰਚ ਸਕਦੀ ਸੀ। ਸ਼ਨੀਵਾਰ ਦੀ ਖਿਤਾਬੀ ਜਿੱਤ ਦੇ ਨਾਲ ਹੀ ਸੇਰੇਨਾ ਵਿਲੀਅਮਸ ਇੱਕ ਵਾਰ ਫਿਰ ਤੋਂ ਵਿਸ਼ਵ ਨੰਬਰ 1 ਖਿਡਾਰਨ ਬਣ ਗਈ ਹੈ।
Download ABP Live App and Watch All Latest Videos
View In Appਸੇਰੇਨਾ ਵਿਲੀਅਮਸ ਨੇ ਆਪਣੀ ਭੈਣ ਵੀਨਸ ਵਿਲੀਅਮਸ ਨੂੰ ਹਰਾ ਕੇ ਆਸਟ੍ਰੇਲੀਅਨ ਓਪਨ ਗਰੈਂਡ ਸਲੈਮ ਦਾ ਖਿਤਾਬ ਆਪਣੇ ਨਾਮ ਕਰ ਲਿਆ।
ਇੰਜਰੀ ਅਤੇ ਖਰਾਬ ਫਾਰਮ ਨਾਲ ਜੂਝ ਰਹੀ ਵੀਨਸ ਵਿਲੀਅਮਸ ਨੇ 7 ਸਾਲ ਬਾਅਦ ਕਿਸੇ ਗਰੈਂਡ ਸਲੈਮ ਫਾਈਨਲ 'ਚ ਐਂਟਰੀ ਕੀਤੀ ਸੀ।
ਮੈਚ ਤੋਂ ਬਾਅਦ ਹਾਲਾਂਕਿ ਸੇਰੇਨਾ ਵਿਲੀਅਮਸ ਨੇ ਕਿਹਾ ਕਿ ਇਹ ਮੁਸ਼ਕਿਲ ਮੈਚ ਸੀ ਅਤੇ ਓਹ ਲਗਾਤਾਰ ਜਿੱਤ ਲਈ ਅਰਦਾਸ ਕਰਦੀ ਰਹੀ।
ਸੇਰੇਨਾ ਨੇ ਟਵੀਟ ਕਰਕੇ ਅਤੇ ਇੰਸਟਾਗਰਮ 'ਤੇ ਵੀ ਜਿੱਤ ਦੀ ਖੁਸ਼ੀ ਜਾਹਿਰ ਕੀਤੀ। - serenawilliamsThe top is never lonely when your best friend @venuswilliams is there. Here's to #23. What a night for our family.
ਪਰ ਇੱਕ ਵਾਰ ਫਿਰ ਤੋਂ ਵੀਨਸ ਨੂੰ ਸੇਰੇਨਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਹ 9ਵਾਂ ਮੌਕਾ ਸੀ ਜਦ ਸੇਰੇਨਾ ਅਤੇ ਵੀਨਸ ਵਿਲੀਅਮਸ ਦੀ ਖਿਤਾਬੀ ਟੱਕਰ ਹੋਈ ਜਿਸ 'ਚ ਸੇਰੇਨਾ ਨੇ 7ਵੀਂ ਵਾਰ ਬਾਜ਼ੀ ਮਾਰੀ। ਸੇਰੇਨਾ ਵਿਲੀਅਮਸ ਨੇ ਫਾਈਨਲ 'ਚ ਵੀਨਸ ਵਿਲੀਅਮਸ ਖਿਲਾਫ 6-4, 6-4 ਦੇ ਫਰਕ ਨਾਲ ਜਿੱਤ ਦਰਜ ਕੀਤੀ।
ਸੇਰੇਨਾ ਨੇ ਕਿਹਾ ਕਿ ਵੀਨਸ ਕਮਾਲ ਦੀ ਸ਼ਖਸੀਅਤ ਹੈ ਅਤੇ ਉਨ੍ਹਾਂ ਬਿਨਾ ਓਹ 23ਵਾਂ ਗਰੈਂਡ ਸਲੈਮ ਖਿਤਾਬ ਨਹੀਂ ਜਿੱਤ ਸਕਦੀ ਸੀ।
ਇਸ ਜਿੱਤ ਦੇ ਨਾਲ ਹੀ ਸੇਰੇਨਾ ਵਿਲੀਅਮਸ ਨੇ ਆਪਣੇ ਕਰੀਅਰ ਦਾ 23ਵਾਂ ਗਰੈਂਡ ਸਲੈਮ ਖਿਤਾਬ ਆਪਣੇ ਨਾਮ ਕੀਤਾ। ਵੀਨਸ ਵਿਲੀਅਮਸ ਨੂੰ ਹਰਾ ਕੇ ਸੇਰੇਨਾ ਨੇ ਸਟੈਫੀ ਗਰਾਫ ਦੇ 22 ਗਰੈਂਡ ਸਲੈਮ ਖਿਤਾਬਾਂ ਦਾ ਰਿਕਾਰਡ ਵੀ ਤੋੜ ਦਿੱਤਾ।
- - - - - - - - - Advertisement - - - - - - - - -