Asian Boxing Championships : ਓਲੰਪਿਕ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਅਤੇ ਸ਼ਿਵ ਥਾਪਾ ਬੁੱਧਵਾਰ ਨੂੰ ਇੱਥੇ ਅੱਮਾਨ, ਜਾਰਡਨ ਵਿੱਚ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਭਾਰਤ ਦੇ 12 ਮੁੱਕੇਬਾਜ਼ ਫਾਈਨਲ ਵਿੱਚ ਥਾਂ ਬਣਾਉਣ ਲਈ ਚੁਣੌਤੀ ਪੇਸ਼ ਕਰਨਗੇ। ਮਹਿਲਾ ਵਰਗ ਦੇ ਸੈਮੀਫਾਈਨਲ ਮੈਚ ਬੁੱਧਵਾਰ ਤੋਂ ਖੇਡੇ ਜਾਣਗੇ ਜਦਕਿ ਪੁਰਸ਼ ਵਰਗ ਦੇ ਆਖਰੀ ਚਾਰ ਮੈਚ ਵੀਰਵਾਰ ਨੂੰ ਖੇਡੇ ਜਾਣਗੇ।
ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ 75 ਕਿਲੋਗ੍ਰਾਮ ਵਰਗ ਵਿੱਚ ਹਿੱਸਾ ਲੈ ਰਹੀ ਹੈ। ਸੈਮੀਫਾਈਨਲ 'ਚ ਉਹਨਾਂ ਦਾ ਮੁਕਾਬਲਾ ਕੋਰੀਆ ਦੀ ਸੇਓਂਗ ਸੁਯੋਨ ਨਾਲ ਹੋਵੇਗਾ। ਵਿਸ਼ਵ ਚੈਂਪੀਅਨਸ਼ਿਪ 2022 ਦੀ ਕਾਂਸੀ ਤਮਗਾ ਜੇਤੂ ਪਰਵੀਨ (63 ਕਿਲੋ) ਮੰਗੋਲੀਆ ਦੀ ਉਰਾਨਬਿਲੇਗ ਸ਼ਿਨੇਤਸੇਤਸੇਗ ਨਾਲ ਭਿੜੇਗੀ, ਜਦੋਂ ਕਿ ਉਸ ਦੀ ਡੈਬਿਊ ਕਰਨ ਵਾਲੀ ਪ੍ਰੀਤੀ (57 ਕਿਲੋ) ਦਾ ਮੁਕਾਬਲਾ ਟੋਕੀਓ ਓਲੰਪਿਕ ਦੀ ਸੋਨ ਤਮਗਾ ਜੇਤੂ ਜਾਪਾਨ ਦੀ ਇਰੀ ਸੇਨਾ ਨਾਲ ਹੋਵੇਗਾ।
ਭਾਰਤੀ ਮੁੱਕੇਬਾਜ਼ਾਂ ਲਈ ਹੋਵੇਗੀ ਸਖ਼ਤ ਚੁਣੌਤੀ
ਇਸ ਤੋਂ ਇਲਾਵਾ ਚਾਰ ਹੋਰ ਭਾਰਤੀ ਮਹਿਲਾ ਮੁੱਕੇਬਾਜ਼ ਅਲਫੀਆ ਪਠਾਨ (+81 ਕਿਲੋਗ੍ਰਾਮ), ਸਵੀਟੀ (81 ਕਿਲੋਗ੍ਰਾਮ), ਅੰਕੁਸ਼ਿਤਾ ਬੋਰੋ (75 ਕਿਲੋਗ੍ਰਾਮ) ਅਤੇ ਮੀਨਾਕਸ਼ੀ (52 ਕਿਲੋਗ੍ਰਾਮ) ਵੀ ਫਾਈਨਲ 'ਚ ਜਗ੍ਹਾ ਬਣਾਉਣ ਲਈ ਦਾਅਵੇਦਾਰੀ ਪੇਸ਼ ਕਰਨਗੀਆਂ। ਸ਼ਿਵ ਥਾਪਾ (63.5 ਕਿਲੋ) ਪ੍ਰਤੀਯੋਗਿਤਾ ਵਿੱਚ ਛੇਵਾਂ ਤਮਗਾ ਪੱਕਾ ਕਰਕੇ ਏਸ਼ੀਆਈ ਚੈਂਪੀਅਨਸ਼ਿਪ ਦਾ ਸਭ ਤੋਂ ਸਫਲ ਮੁੱਕੇਬਾਜ਼ ਬਣ ਗਿਆ ਹੈ ਅਤੇ ਉਹ ਪੁਰਸ਼ਾਂ ਦੇ ਆਖ਼ਰੀ ਚਾਰ ਮੁਕਾਬਲੇ ਵਿੱਚ ਦੋ ਵਾਰ ਦੇ ਏਸ਼ੀਆਈ ਚੈਂਪੀਅਨਸ਼ਿਪ ਦੇ ਤਗ਼ਮਾ ਜੇਤੂ ਤਜ਼ਾਕਿਸਤਾਨ ਦੇ ਬਖੋਦੂਰ ਉਸਮੋਨੋਵ ਨਾਲ ਭਿੜੇਗਾ।
ਦੋ ਵਾਰ ਦੇ ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਮਗਾ ਜੇਤੂ ਮੁਹੰਮਦ ਹੁਸਾਮੁਦੀਨ (57 ਕਿਲੋ) 2021 ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗਮਾ ਜੇਤੂ ਕਜ਼ਾਕਿਸਤਾਨ ਦੇ ਸੇਰਿਕ ਤੇਮੀਰਜ਼ਾਨੋਵ ਨਾਲ ਭਿੜੇਗਾ। ਨਰਿੰਦਰ (92 ਕਿਲੋ ਤੋਂ ਉਪਰ), ਸੁਮਿਤ (75 ਕਿਲੋ) ਅਤੇ ਗੋਵਿੰਦ ਕੁਮਾਰ ਸਾਹਨੀ (48 ਕਿਲੋ) ਨੂੰ ਵੀ ਸੈਮੀਫਾਈਨਲ 'ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।