Paris Olympics: ਵਿਨੇਸ਼ ਨੂੰ ਵੱਧ ਭਾਰ ਕਰਕੇ ਤਾਂ ਇਸ ਖਿਡਾਰਨ ਨੂੰ ਵੱਧ ਸੋਹਣੀ ਹੋਣ ਕਰਕੇ ਓਲੰਪਿਕ 'ਚੋਂ ਭੇਜਿਆ ਘਰ
Luana Alonso: ਇੱਕ ਮਹਿਲਾ ਅਥਲੀਟ ਨੂੰ ਪੈਰਿਸ ਓਲੰਪਿਕ ਤੋਂ ਘਰ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਉਹ ਬਹੁਤ ਖੂਬਸੂਰਤ ਸੀ। ਜੀ ਹਾਂ, ਤੁਸੀਂ ਇਸ ਨੂੰ ਸਹੀ ਪੜ੍ਹ ਰਹੇ ਹੋ
Paris Olympics 2024: ਪੈਰਿਸ ਓਲੰਪਿਕ ਨੂੰ ਲੈ ਕੇ ਹਰ ਰੋਜ਼ ਇਕ ਤੋਂ ਵਧ ਕੇ ਇਕ ਖਬਰਾਂ ਸਾਹਮਣੇ ਆ ਰਹੀਆਂ ਹਨ। ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਖੇਡੀਆਂ ਜਾ ਰਹੀਆਂ ਮਹਾਕੁੰਭ ਖੇਡਾਂ ‘ਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਕ ਮਹਿਲਾ ਅਥਲੀਟ ਨੂੰ ਪੈਰਿਸ ਓਲੰਪਿਕ ਤੋਂ ਘਰ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਉਹ ਬਹੁਤ ਖੂਬਸੂਰਤ ਸੀ। ਜੀ ਹਾਂ, ਤੁਸੀਂ ਇਸ ਨੂੰ ਸਹੀ ਪੜ੍ਹ ਰਹੇ ਹੋ, ਅਜਿਹਾ ਹੀ ਹੋਇਆ ਹੈ। ਖਬਰ ਆਈ ਹੈ ਕਿ 20 ਸਾਲਾ ਪੈਰਾਗੁਏ ਦੀ ਤੈਰਾਕ ਲੁਆਨਾ ਅਲੋਂਸੋ (Luana Alonso) ਨੂੰ ਓਲੰਪਿਕ ਵਿਲੇਜ ਤੋਂ ਵਾਪਸ ਆਪਣੇ ਦੇਸ਼ ਭੇਜਣ ਦਾ ਫੈਸਲਾ ਕੀਤਾ ਗਿਆ ਹੈ।
ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋ ਰਹੀਆਂ ਓਲੰਪਿਕ 2024 ਖੇਡਾਂ ਵਿੱਚ ਇੱਕ ਬਹੁਤ ਹੀ ਅਜੀਬ ਖਬਰ ਸਾਹਮਣੇ ਆਈ ਹੈ। ਪੈਰਾਗੁਏ ਦੀ 20 ਸਾਲਾ ਤੈਰਾਕ ਲੁਆਨਾ ਅਲੋਂਸੋ (Luana Alonso) ਲਈ ਵੱਧ ਖੂਬਸੂਰਤ ਹੋਣਾ ਮੁਸ਼ਕਲ ਸਾਬਤ ਹੋਇਆ ਹੈ। ਉਨ੍ਹਾਂ ਨੂੰ ਓਲੰਪਿਕ ਵਿਲੇਜ ਵਿੱਚ ਆਪਣਾ ਕਮਰਾ ਖਾਲੀ ਕਰਨ ਲਈ ਕਿਹਾ ਗਿਆ ਅਤੇ ਓਲੰਪਿਕ ਛੱਡ ਕੇ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ ਗਿਆ।
ਇਕ ਰਿਪੋਰਟ ਮੁਤਾਬਕ ਓਲੰਪਿਕ ‘ਚ ਹਿੱਸਾ ਲੈਣ ਆਏ ਕੁਝ ਪੈਰਾਗੁਏਨ ਖਿਡਾਰੀਆਂ ਨੇ ਅਧਿਕਾਰੀਆਂ ਨੂੰ ਲੁਆਨਾ ਦੀ ਖੂਬਸੂਰਤੀ ਦੀ ਸ਼ਿਕਾਇਤ ਕੀਤੀ ਸੀ।
ਓਲੰਪਿਕ ‘ਚ ਹਿੱਸਾ ਲੈਣ ਆਏ ਖਿਡਾਰੀਆਂ ਨੇ ਦੱਸਿਆ ਕਿ ਲੁਆਨਾ ਇੰਨੀ ਖੂਬਸੂਰਤ ਸੀ ਕਿ ਉਹ ਖੇਡ ‘ਤੇ ਧਿਆਨ ਨਹੀਂ ਦੇ ਪਾ ਰਹੇ ਸੀ। ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਜਦੋਂ ਅਧਿਕਾਰੀਆਂ ਨੇ ਇਸ ਦਾ ਨੋਟਿਸ ਲਿਆ ਤਾਂ ਉਨ੍ਹਾਂ ਨੇ ਵੀ ਇਸ ਅਥਲੀਟ ਦੀ ਖੂਬਸੂਰਤੀ ਧਿਆਨ ਭਟਕਾਉਣ ਵਾਲੀ ਮੰਨੀ। ਪੈਰਾਗੁਏ ਦੇ ਖਿਡਾਰੀਆਂ ਦੇ ਨਾਲ ਆਏ ਅਧਿਕਾਰੀਆਂ ਨੇ ਮਹਿਸੂਸ ਕੀਤਾ ਕਿ ਲੁਆਨਾ ਦੀ ਸੁੰਦਰਤਾ ਸ਼ਾਇਦ ਖਿਡਾਰੀਆਂ ਨੂੰ ਆਪੋ ਆਪਣੀਆਂ ਖੇਡਾਂ ਵਿਚ ਪਛੜਵਾ ਸਕਦੀ ਹੈ। ਜੇਕਰ ਤੁਸੀਂ ਖੇਡ ‘ਤੇ ਧਿਆਨ ਨਹੀਂ ਦਿੱਤਾ ਤਾਂ ਤਗਮਾ ਜਿੱਤਣ ਦੀ ਤੁਹਾਡੀ ਉਮੀਦ ਪੂਰੀ ਨਹੀਂ ਹੋਵੇਗੀ। ਲੁਆਨੀ ਨੂੰ ਘਰ ਵਾਪਸ ਭੇਜ ਦਿੱਤਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।