ਨਵੀ ਦਿੱਲੀ: ਇਸ ਦੇ ਨਾਲ ਹੀ ਮਿਅੰਕ ਦੇ ਨਾਂ ਟੈਸਟ ਕ੍ਰਿਕਟ ‘ਚ ਵੱਡਾ ਰਿਕਾਰਡ ਦਰਜ ਹੋ ਗਿਆ ਹੈ।
ਮਿਅੰਕ ਅਗਰਵਾਲ ਭਾਰਤ ਦੇ ਚੌਥੇ ਅਜਿਹੇ ਓਪਨਰ ਬੱਲੇਬਾਜ਼ ਬਣ ਗਏ ਹਨ ਜਿਨ੍ਹਾਂ ਨੇ ਆਪਣੇ ਪਹਿਲੇ ਟੈਸਟ ਸੈਂਕੜੇ ਨੂੰ ਦੋਹਰਾ ਸੈਂਕੜੇ ‘ਚ ਬਦਲ ਦਿੱਤਾ ਹੈ। ਮਿਅੰਕ ਨਾਲ ਪਹਿਲੇ ਤਿੰਨ ਭਾਰਤੀ ਬੱਲੇਬਾਜ਼ਾਂ ਨੇ ਆਪਣੇ ਟੈਸਟ ਮੈਚ ‘ਚ ਪਹਿਲੇ ਸੈਂਕੜੇ ਨੂੰ ਦੋ ਸੈਂਕੜਿਆਂ ‘ਚ ਬਦਲਿਆ ਹੈ।
ਮਿਅੰਕ ਦੇ ਇਸ ਪਾਰੀ ਦਾ ਸਾਹਮਣਾ ਕਰਦੇ ਹੋਏ 371 ਬਾਲਾਂ ‘ਤੇ 215 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹੁਣ ਤਕ ਪੰਜ ਵਿਕਟਾਂ ਗਵਾ ਕੇ ਭਾਰਤ ਦਾ ਸਕੌਰ 452 ਦੌੜਾਂ ‘ਤੇ ਹੈ।
ਟੈਸਟ ਮੈਚ ‘ਚ ਮਿਅੰਕ ਨੇ ਬਣਾਇਆ ਰਿਕਾਰਡ
ਏਬੀਪੀ ਸਾਂਝਾ
Updated at:
03 Oct 2019 04:18 PM (IST)
ਸਾਉਥ ਅਫਰੀਕਾ ਖਿਲਾਫ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਓਪਨਰ ਬੱਲੇਬਾਜ਼ ਮਿਅੰਕ ਅਗਰਵਾਲ ਦੇ ਧਮਾਕੇਦਾਰ ਦੋਹਰੇ ਸੈਂਕੜੇ ਨੇ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰ ਦਿੱਤਾ ਹੈ। ਮਿਅੰਕ ਦਾ ਟੈਸਟ ਫਾਰਮੇਟ ‘ਚ ਇਹ ਪਹਿਲਾ ਦੋਹਰਾ ਸੈਂਕੜਾ ਹੈ।
- - - - - - - - - Advertisement - - - - - - - - -