ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਕੇਂਦਰੀ ਖੇਡ ਮੰਤਰੀ ਨਾਲ ਮੁਲਾਕਾਤ ਕਰਨਗੇ।ਉਹ ਪੰਜਾਬ ਦੇ ਸਪੋਰਟਸ ਦੇ ਮੁੱਦਿਆਂ ਨੂੰ ਲੈ ਕੇ ਕੇਂਦਰੀ ਖੇਡ ਮੰਤਰੀ ਨਾਲ ਚਰਚਾ ਕਰਨਗੇ।ਮੀਟਿੰਗ 'ਚ ਕਈ ਅਹਿਮ ਮੁੱਦੇ ਚੁੱਕੇ ਜਾਣਗੇ।


ਮੀਤ ਹੇਅਰ ਨੇ ਖਿਡਾਰੀਆਂ ਨੂੰ ਟਵੀਟ ਕਰ ਵਧਾਈ ਦਿੱਤੀ, ਬਰਮਿੰਘਮ ਕਾਮਨਵੈਲਥ ਖੇਡਾਂ ਵਿੱਚ ਭਾਰਤ ਦੇ ਪਹਿਲਵਾਨਾਂ ਨੇ ਅੱਜ ਤਿੰਨ ਗੋਲਡ ਮੈਡਲ ਜਿੱਤੇ। ਬਜਰੰਗ ਪੂਨੀਆ, ਦੀਪਕ ਪੂਨੀਆ ਤੇ ਸਾਕਸ਼ੀ ਮਲਿਕ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਦੀ ਇਸ ਪ੍ਰਾਪਤੀ ਨਾਲ ਭਾਰਤ ਮੈਡਲ ਸੂਚੀ ਵਿੱਚ 9 ਸੋਨ ਤਮਗਿਆਂ ਨਾਲ ਪੰਜਵੇਂ ਸਥਾਨ ਉੱਤੇ ਆ ਗਿਆ।