ਹਾਲ ਹੀ 'ਚ ਸਾਨੀਆ ਮਿਰਜ਼ਾ ਨਾਲ ਮੁਹੰਮਦ ਸ਼ਮੀ ਦੇ ਵਿਆਹ ਦੀਆਂ ਅਫਵਾਹਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਜਿਸ 'ਤੇ ਸਾਨੀਆ ਦੇ ਪਿਤਾ ਨੇ ਇਕ ਨਿੱਜੀ ਚੈਨਲ ਉਤੇ ਪੁਸ਼ਟੀ ਕੀਤੀ ਸੀ ਕਿ ਜੋ ਵੀ ਖਬਰਾਂ ਚੱਲ ਰਹੀਆਂ ਹਨ ਉਹ ਪੂਰੀ ਤਰ੍ਹਾਂ ਬਕਵਾਸ ਹੈ। ਇਸ ਦੇ ਨਾਲ ਹੀ ਹੁਣ ਮੁਹੰਮਦ ਸ਼ਮੀ ਨੇ ਵੀ ਇਸ ਮੁੱਦੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਸ਼ੁਭੰਕਰ ਮਿਸ਼ਰਾ ਦੇ ਯੂਟਿਊਬ ਸ਼ੋਅ 'ਤੇ ਗੱਲ ਕਰਦੇ ਹੋਏ ਸ਼ਮੀ ਨੇ ਸਿੱਧੇ ਤੌਰ 'ਤੇ ਕਿਹਾ, ''ਇਸ ਤਰ੍ਹਾਂ ਦੀਆਂ ਖਬਰਾਂ ਜੋ ਵੀ ਆਈਆਂ, ਉਹ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਸੀ ਜਿਨ੍ਹਾਂ 'ਤੇ ਪ੍ਰਤੀਕਿਰਿਆ ਕਰਨਾ।
ਸ਼ਮੀ ਨੇ ਕਿਹਾ ਕਿ ਮੈਂ ਅਜਿਹੀਆਂ ਖਬਰਾਂ ਦੇਖਦਾ ਰਹਿੰਦਾ ਸੀ। ਪਰ ਮੈਂ ਇਸ ਨੂੰ ਮਹੱਤਵ ਨਹੀਂ ਦੇ ਰਿਹਾ ਸੀ। ਜੇਕਰ ਉਨ੍ਹਾਂ 'ਚ ਹਿੰਮਤ ਹੈ ਤਾਂ ਵੈਰੀਫਾਈਡ ਅਕਾਊਂਟ ਤੋਂ ਅਜਿਹੀਆਂ ਪੋਸਟਾਂ ਨੂੰ ਸ਼ੇਅਰ ਕਰੋ, ਫਿਰ ਦੱਸਾਂਗਾ।'' ਸ਼ਮੀ ਨੇ ਕਿਹਾ, ''ਇਹ ਬਿਲਕੁਲ ਅਜੀਬ ਹੈ, ਮੈਂ ਇਸ 'ਤੇ ਕੀ ਕਹਿ ਸਕਦਾ ਹਾਂ, ਮੈਂ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਅਜਿਹੀਆਂ ਝੂਠੀਆਂ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ਮੈਂ ਸਹਿਮਤ ਹਾਂ ਕਿ ਮੀਮਜ਼ ਹੋਣੇ ਚਾਹੀਦੇ ਹਨ, ਇਸ ਵਿੱਚ ਕੁਝ ਵੀ ਗਲਤ ਨਹੀਂ ਹੈ, ਪਰ ਗਲਤ ਚੀਜ਼ਾਂ ਬਾਰੇ ਅਫਵਾਹਾਂ ਫੈਲਾਉਣਾ ਗਲਤ ਹੈ।"
ਭਾਰਤ ਦੇ ਮਹਾਨ ਗੇਂਦਬਾਜ਼ ਨੇ ਅੱਗੇ ਕਿਹਾ, ਦੇਖੋ, ਤੁਸੀਂ ਮੀਮ ਬਣਾ ਕੇ ਮਜ਼ਾਕ ਕਰ ਸਕਦੇ ਹੋ ਪਰ ਦੂਜਿਆਂ ਦੀ ਜ਼ਿੰਦਗੀ ਬਾਰੇ ਮੀਮ ਬਣਾਉਣਾ ਗਲਤ ਹੈ। ਤੁਹਾਨੂੰ ਸੋਚ ਸਮਝ ਕੇ ਮੀਮ ਬਣਾਉਣੇ ਚਾਹੀਦੇ ਹਨ। ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਅਜਿਹੇ ਮੀਮਜ਼ ਨੂੰ ਆਪਣੇ ਵੈਰੀਫਾਈਡ ਅਕਾਊਂਟ ਨਾਲ ਸ਼ੇਅਰ ਕਰੋ, ਫਿਰ ਮੈਂ ਤੁਹਾਨੂੰ ਦੱਸਾਂਗਾ।"
ਸ਼ਮੀ ਨੇ ਸ਼ੋਅ 'ਚ ਆਪਣੀ ਫਿਟਨੈੱਸ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਉਹ ਹੁਣ ਫਿੱਟ ਹੋ ਰਹੇ ਹਨ। ਖੁਦ ਨੂੰ ਚੰਗਾ ਮਹਿਸੂਸ ਕਰ ਰਹੇ ਹਨ। ਉਹ ਜਲਦੀ ਹੀ ਟੀਮ 'ਚ ਵਾਪਸੀ ਕਰੇਗਾ। ਪਰ ਇਸ ਤੋਂ ਪਹਿਲਾਂ ਉਹ NCA ਜਾ ਕੇ ਆਪਣੀ ਫਿਟਨੈੱਸ 'ਤੇ ਕੰਮ ਕਰੇਗਾ। ਸ਼ਮੀ ਨੂੰ ਉਮੀਦ ਹੈ ਕਿ ਉਹ ਆਉਣ ਵਾਲੇ ਸਮੇਂ 'ਚ ਟੀਮ 'ਚ ਸ਼ਾਮਲ ਹੋਣਗੇ।
ਤੁਹਾਨੂੰ ਦੱਸ ਦੇਈਏ ਕਿ ਸ਼ਮੀ ਵਿਸ਼ਵ ਕੱਪ 2023 ਦੇ ਬਾਅਦ ਤੋਂ ਭਾਰਤੀ ਟੀਮ ਤੋਂ ਬਾਹਰ ਹਨ। ਹਾਲ ਹੀ ਵਿੱਚ ਸ਼ਮੀ ਗਿੱਟੇ ਦੀ ਸੱਟ ਕਾਰਨ ਟੀਮ ਤੋਂ ਬਾਹਰ ਹਨ। ਉਨ੍ਹਾਂ ਨੇ ਗਿੱਟੇ ਦੀ ਸਰਜਰੀ ਵੀ ਕਰਵਾਈ ਹੈ। ਵੈਸੇ, ਹੁਣ ਸ਼ਮੀ ਨੇ ਅਭਿਆਸ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਭਾਰਤੀ ਟੀਮ ਸ਼੍ਰੀਲੰਕਾ ਖਿਲਾਫ ਸੀਰੀਜ਼ ਖੇਡਣ ਜਾ ਰਹੀ ਹੈ। ਵਨਡੇ ਅਤੇ ਟੀ-20 ਸੀਰੀਜ਼ ਖੇਡੀ ਜਾਵੇਗੀ। ਭਾਰਤੀ ਟੀਮ ਦੇ ਨਵੇਂ ਕੋਚ ਦੇ ਨਾਲ ਨਵੇਂ ਸੀਜ਼ਨ ਦੀ ਸ਼ੁਰੂਆਤ ਹੋਣ ਵਾਲੀ ਹੈ।