National Sports Awards 2021: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਟੋਕੀਓ ਓਲੰਪਿਕ 2020 ਵਿੱਚ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਸਮੇਤ ਕੁੱਲ 12 ਖਿਡਾਰੀਆਂ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।


ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਖੇਡ ਜਗਤ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਅਤੇ ਕੋਚਾਂ ਨੂੰ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਵਿੱਚ 12 ਖਿਡਾਰੀਆਂ ਨੂੰ ਖੇਲ ਰਤਨ, 35 ਨੂੰ ਅਰਜੁਨ, 10 ਨੂੰ ਦਰੋਣਾਚਾਰੀਆ ਅਤੇ ਪੰਜ ਨੂੰ ਧਿ ਆਨ ਚੰਦ ਐਵਾਰਡ ਦਿੱਤਾ ਗਿਆ।


ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਨਾਲ ਸਨਮਾਨਿਤ ਖਿਡਾਰੀ
ਨੀਰਜ ਚੋਪੜਾ - ਮੇਜਰ ਧਿਆਨ ਚੰਦ ਖੇਲ ਰਤਨ (ਜੈਵਲਿਨ ਥਰੋ)
ਰਵੀ ਕੁਮਾਰ - ਮੇਜਰ ਧਿਆਨ ਚੰਦ ਖੇਲ ਰਤਨ (ਕੁਸ਼ਤੀ ਖਿਡਾਰੀ)
ਲਵਲੀਨਾ ਬੋਰਗੋਹੇਨ - ਮੇਜਰ ਧਿਆਨ ਚੰਦ ਖੇਲ ਰਤਨ (ਮਹਿਲਾ ਮੁੱਕੇਬਾਜ਼)
ਸ਼੍ਰੀਜੇਸ਼ ਪੀਆਰ - ਮੇਜਰ ਧਿਆਨ ਚੰਦ ਖੇਲ ਰਤਨ (ਹਾਕੀ ਖਿਡਾਰੀ)
ਅਵਨੀ ਲੇਖੜਾ - ਮੇਜਰ ਧਿਆਨ ਚੰਦ ਖੇਲ ਰਤਨ (ਪੈਰਾ ਸ਼ੂਟਿੰਗ)
ਸੁਮਿਤ ਅੰਤਿਲ - ਮੇਜਰ ਧਿਆਨ ਚੰਦ ਖੇਲ ਰਤਨ (ਜੈਵਲਿਨ)
ਪ੍ਰਮਦ ਭਗਤ - ਮੇਜਰ ਧਿਆਨ ਚੰਦ ਖੇਲ ਰਤਨ (ਪੈਰਾ ਬੈਡਮਿੰਟਨ)
ਮਿਤਾਲੀ ਰਾਜ - ਮੇਜਰ ਧਿਆਨ ਚੰਦ ਖੇਲ ਰਤਨ (ਕ੍ਰਿਕਟ ਖਿਡਾਰੀ)
ਸੁਨੀਲ ਛੇਤਰੀ- ਮੇਜਰ ਧਿਆਨ ਚੰਦ ਖੇਲ ਰਤਨ (ਫੁੱਟਬਾਲ)
ਮਨਪ੍ਰੀਤ ਸਿੰਘ - ਮੇਜਰ ਧਿਆਨ ਚੰਦ ਖੇਲ ਰਤਨ (ਹਾਕੀ ਖਿਡਾਰੀ)
ਇਨ੍ਹਾਂ ਤੋਂ ਇਲਾਵਾ ਬੈਡਮਿੰਟਨ ਸਟਾਰ ਕ੍ਰਿਸ਼ਨਾ ਨਾਗਰ ਨੂੰ ਵੀ ਖੇਲ ਰਤਨ ਐਵਾਰਡ ਮਿਲ ਚੁੱਕਾ ਹੈ। ਪਰ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ, ਇਸ ਲਈ ਉਹ ਪੁਰਸਕਾਰ ਪ੍ਰਾਪਤ ਨਹੀਂ ਕਰ ਸਕੇ।


ਅਰਜੁਨ ਅਵਾਰਡ
ਅਰਪਿੰਦਰ ਸਿੰਘ - ਅਰਜੁਨ ਅਵਾਰਡ (ਟ੍ਰਿਪਲ ਜੰਪ)
ਸਿਮਰਨਜੀਤ ਕੌਰ - ਅਰਜੁਨ ਅਵਾਰਡ (ਮਹਿਲਾ ਮੁੱਕੇਬਾਜ਼)
ਸ਼ਿਖਰ ਧਵਨ - ਅਰਜੁਨ ਅਵਾਰਡ (ਕ੍ਰਿਕੇਟਰ)
ਮੋਨਿਕਾ - ਅਰਜੁਨ ਅਵਾਰਡ (ਹਾਕੀ ਖਿਡਾਰੀ)
ਵੰਦਨਾ ਕਟਾਰੀਆ - ਅਰਜੁਨ ਅਵਾਰਡ (ਹਾਕੀ ਖਿਡਾਰੀ)
ਸੰਦੀਪ ਨਰਵਾਲ - ਅਰਜੁਨ ਐਵਾਰਡ (ਕਬੱਡੀ ਖਿਡਾਰੀ)
ਦੀਪਕ ਪੂਨੀਆ - ਅਰਜੁਨ ਅਵਾਰਡ
ਦਿਲਪ੍ਰੀਤ ਸਿੰਘ - ਅਰਜੁਨ ਐਵਾਰਡ ਜੇਤੂ ਹਾਕੀ ਖਿਡਾਰੀ
ਹਰਮਨਪ੍ਰੀਤ ਸਿੰਘ - ਅਰਜੁਨ ਅਵਾਰਡ ਹਾਕੀ ਖਿਡਾਰੀ
ਰੁਪਿੰਦਰ ਪਾਲ ਸਿੰਘ - ਅਰਜੁਨ ਐਵਾਰਡ - ਹਾਕੀ ਖਿਡਾਰੀ
ਸੁਰਿੰਦਰ ਕੁਮਾਰ - ਅਰਜੁਨ ਅਵਾਰਡ - ਹਾਕੀ ਖਿਡਾਰੀ
ਹਾਰਦਿਕ ਸਿੰਘ - ਅਰਜੁਨ ਅਵਾਰਡ - ਹਾਕੀ ਖਿਡਾਰੀ
ਗੁਰਜੰਟ ਸਿੰਘ - ਅਰਜੁਨ ਅਵਾਰਡ - ਹਾਕੀ ਖਿਡਾਰੀ
ਮਨਦੀਪ ਸਿੰਘ - ਅਰਜੁਨ ਅਵਾਰਡ - ਹਾਕੀ ਖਿਡਾਰੀ
ਸ਼ਮਸ਼ੇਰ ਸਿੰਘ - ਅਰਜੁਨ ਐਵਾਰਡ - ਹਾਕੀ ਖਿਡਾਰੀ
ਸਿਮਰਨ ਜੀਤ ਸਿੰਘ - ਅਰਜੁਨ ਐਵਾਰਡ - ਹਾਕੀ ਖਿਡਾਰੀ
ਭਾਵਨਾ ਪਟੇਲ - ਅਰਜੁਨ ਅਵਾਰਡ - ਪੈਰਾ ਟੇਬਲ ਟੈਨਿਸ
ਹਰਵਿੰਦਰ ਸਿੰਘ - ਅਰਜੁਨ ਐਵਾਰਡ - ਪੈਰਾ ਤੀਰਅੰਦਾਜ਼ੀ



ਦਰੋਣਾਚਾਰੀਆ ਅਵਾਰਡ 2021


TP ਔਫਿਸ
ਸਰਕਾਰ ਤਲਵਾਰ
ਅਸ਼ਨ ਕੁਮਾਰ
ਡਾ. ਤਪਨ ਕੁਮਾਰ
ਰਾਧਾ ਕ੍ਰਿਸ਼ਨਨ ਨਾਇਰ
ਸੰਧਿਆ ਗੁਰੰਗ
ਪ੍ਰੀਤਮ ਸਿਵਾਚ
ਜੈਪ੍ਰਕਾਸ਼ ਨੌਟਿਆਲ
ਐੱਸ. ਰਮਨ