New IPL teams: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਪੈਸੇ ਦੀ ਖਾਨ ਬਣ ਗਈ ਹੈ। ਭਾਰਤੀ ਕ੍ਰਿਕਟ ਬੋਰਡ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀਆਂ ਦੋ ਨਵੀਆਂ ਟੀਮਾਂ ਲਈ ਹੋਣ ਵਾਲੀ ਬੋਲੀ ਤੋਂ ਪ੍ਰਤੀ ਟੀਮ 7000 ਕਰੋੜ ਤੋਂ 10,000 ਕਰੋੜ ਰੁਪਏ ਦੀ ਕਮਾਈ ਹੋਣ ਦੀ ਆਸ ਹੈ। ਨਵੀਆਂ ਟੀਮਾਂ ਲਈ ਬੋਲੀ ਸੋਮਵਾਰ 25 ਅਕਤੂਬਰ ਨੂੰ ਹੋਣੀ ਹੈ।

ਉਂਜ ਅਜੇ ਤੱਕ ਇਹ ਸਪਸ਼ਟ ਨਹੀਂ ਕਿ ਬੀਸੀਸੀਆਈ ਨਿਲਾਮੀ ਦੇ ਤਕਨੀਕੀ ਮੁਲਾਂਕਣ ਮਗਰੋਂ ਸਫ਼ਲ ਬੋਲੀਕਾਰਾਂ ਦਾ ਐਲਾਨ ਕਰੇਗਾ ਜਾਂ ਨਹੀਂ। ਹੁਣ ਤੱਕ ਨਿਲਾਮੀ ਲਈ 22 ਕੰਪਨੀਆਂ ਨੇ 10 ਲੱਖ ਰੁਪਏ ਮੁੱਲ ਦੇ ਟੈਂਡਰ ਦਸਤਾਵੇਜ਼ ਖਰੀਦੇ ਹਨ। ਨਵੀਆਂ ਟੀਮਾਂ ਦੀ ਆਧਾਰ ਕੀਮਤ 2000 ਕਰੋੜ ਰੁਪਏ ਰੱਖੀ ਗਈ ਹੈ, ਉਂਜ ਆਖਰੀ ਬੋਲੀ ਵਿੱਚ ਛੇ ਸੰਜੀਦਾ ਬੋਲੀਕਾਰਾਂ ਦੇ ਰਹਿਣ ਦੀ ਉਮੀਦ ਹੈ।

ਬੋਲੀਕਾਰਾਂ ਦੀ ਦੌੜ ਵਿੱਚ ਕਾਰੋਬਾਰੀ ਗੌਤਮ ਅਡਾਨੀ, ਆਰੀਪੀਐਸਜੀ ਗਰੁੱਪ ਦੇ ਸੰਜੀਵ ਗੋਇੰਕਾ ਤੇ ਫ਼ਾਰਮਾਸਿਊਟੀਕਲ ਕੰਪਨੀ ਔਰਬਿੰਦੋ ਫਾਰਮਾ ਵੀ ਸ਼ਾਮਲ ਦੱਸੇ ਜਾਂਦੇ ਹਨ। ਬੋਲੀਕਾਰਾਂ ਵਿੱਚ ਬੌਲੀਵੁੱਡ ਦੀ ਜੋੜੀ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਨ ਦਾ ਨਾਂ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ।

ਆਈਸੀਸੀ ਟੀ-20 ਵਿਸ਼ਵ ਕੱਪ 'ਚ ਭਾਰਤ-ਪਾਕਿ ਦਾ ਭੇੜ
IND vs PAK WC T20 : ਭਾਰਤ ਤੇ ਪਾਕਿਸਤਾਨ ਅੱਜ ਲੰਬੇ ਸਮੇਂ ਮਗਰੋਂ ਆਹਮੋ-ਸਾਹਮਣੇ ਹੋਣਗੇ। ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਰਵਾਇਤੀ ਵਿਰੋਧ ਟੀਮਾਂ ਆਪਸ ਵਿੱਚ ਭਿੜਨਗੀਆਂ। ਭਾਰਤ ਤੇ ਪਾਕਿਸਤਾਨ ਦੇ ਨਾਲ-ਨਾਲ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਮੈਚ ਉੱਪਰ ਹਨ।

ਭਾਰਤੀ ਟੀਮ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਨਾਲ ਇੱਕ ਹਾਈ ਪ੍ਰੋਫਾਈਲ ਮੈਚ ਨਾਲ ਕਰੇਗੀ। ਭਾਰਤ ਤੇ ਪਾਕਿਸਤਾਨ ਵਿਚਾਲੇ ਹਾਈ ਪ੍ਰੋਫਾਈਲ ਮੈਚ ਦੁਬਈ ਦੇ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ, ਦੋਵੇਂ ਟੀਮਾਂ ਗਰੁੱਪ ਬੀ 'ਚ ਹਨ।

ਵਿਸ਼ਵ ਕੱਪ ਟੂਰਨਾਮੈਂਟ ਵਿੱਚ ਭਾਰਤ ਅੱਜ ਤੱਕ ਕਦੇ ਵੀ ਪਾਕਿਸਤਾਨ ਤੋਂ ਨਹੀਂ ਹਾਰਿਆ। ਅੱਜ ਦੇ ਮੈਚ ਵਿੱਚ ਭਾਰਤ ਉੱਤੇ ਇਸ ਰਿਕਾਰਡ ਨੂੰ ਬਚਾਉਣ ਦਾ ਦਬਾਅ ਰਹੇਗਾ। ਭਾਰਤ ਲਈ ਖੇਡਣ ਵਾਲੀ ਟੀਮ ਦੀ ਰਚਨਾ ਦੀ ਗੱਲ ਕਰੀਏ ਤਾਂ ਕਾਗਜ਼ 'ਤੇ ਭਾਰਤੀ ਟੀਮ ਬਹੁਤ ਸੰਤੁਲਿਤ ਦਿਖਾਈ ਦੇ ਰਹੀ ਹੈ। ਟੀਮ 'ਚ ਪੰਜ ਬੱਲੇਬਾਜ਼, ਇੱਕ ਵਿਕਟਕੀਪਰ, ਤਿੰਨ ਆਲਰਾਊਂਡਰ, ਤਿੰਨ ਸਪਿਨਰ ਤੇ ਤਿੰਨ ਤੇਜ਼ ਗੇਂਦਬਾਜ਼ ਹਨ। ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਕਿਹਾ, ਅਸੀਂ ਆਪਣੀ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਸਕਾਰਾਤਮਕ ਹਾਂ।