ਹਰਪਿੰਦਰ ਸਿੰਘ ਟੌਹੜਾ

ਚੰਡੀਗੜ੍ਹ: ਮੁਲਾਂਪੁਰ ਵਿੱਚ ਬਣ ਰਹੇ ਕ੍ਰਿਕਟ ਸਟੇਡੀਅਮ ਦਾ ਨਾਂ ਸਾਬਕਾ ਕ੍ਰਿਕਟਰ ਮਹਾਰਾਜਾ ਯਾਦਵਿੰਦਰ ਸਿੰਘ ਦੇ ਨਾਂ 'ਤੇ ਹੋਵੇਗਾ। ਇਹ ਐਲਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਕੀਤਾ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਆਪਣੇ ਪਹਿਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਨੂੰ ਸਾਬਕਾ ਬੀਸੀਸੀਆਈ ਪ੍ਰਧਾਨ ਆਈਐਸ ਬ੍ਰਿੰਦਰਾ ਦਾ ਨਾਮ ਦਿੱਤਾ ਸੀ। ਹੁਣ ਆਧੁਨਿਕ ਕ੍ਰਿਕਟ ਸਟੇਡੀਅਮ ਦਾ ਨਾਂ ਐਸੋਸੀਏਸ਼ਨ ਦੇ ਸਾਬਕਾ ਇੰਟਰਨੈਸ਼ਨਲ ਕ੍ਰਿਕਟਰ ਮਹਾਰਾਜਾ ਯਾਦਵਿੰਦਰਾ ਸਿੰਘ ਦੇ ਨਾਮ ਤੇ ਹੋਵੇਗਾ।

ਯੁਵਰਾਜ ਆਫ ਪਟਿਆਲਾ ਦੇ ਨਾਂ ਤੋਂ ਪਛਾਣੇ ਜਾਣ ਵਾਲੇ ਮਹਾਰਾਜਾ ਯਾਦਵਿੰਦਰਾ ਸਿੰਘ ਦਾ ਬੋਰਡ ਨੂੰ ਆਈਸੀਸੀ ਐਫੀਲੀਏਸ਼ਨ ਦਿਵਾਉਣ ਵਿੱਚ ਵੀ ਅਹਿਮ ਯੋਗਦਾਨ ਰਿਹਾ ਤੇ ਉਹ ਖੁਦ ਕ੍ਰਿਕਟ ਦੇ ਵੱਡੇ ਅੰਬੈਸਡਰ ਰਹੇ। ਯਾਦਵਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਹਨ।

ਯਾਦਵਿੰਦਰ ਸਿੰਘ ਨੇ 1934 ਵਿੱਚ ਇਕਲੌਤਾ ਟੈਸਟ ਮੈਚ ਇੰਗਲੈਂਡ ਖਿਲਾਫ ਖੇਡਿਆ ਸੀ। ਮੁਲਾਂਪੁਰ ਕ੍ਰਿਕਟ ਸਟੇਡੀਅਮ ਦੇਸ਼ ਦਾ ਸਭ ਤੋਂ ਵੱਡਾ ਹਾਈਟੈੱਕ ਸਟੇਡੀਅਮ ਹੈ ਤੇ ਇਸ ਨੂੰ 150 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ। ਇਸ ਨੂੰ ਗ੍ਰੀਨ ਬਿਲਡਿੰਗ ਕੌਨਸੈਪਟ ਤੇ ਵਰਲਡ ਕਲਾਸ ਫੈਸੇਲਿਟੀ ਨਾਲ ਤਿਆਰ ਕੀਤਾ ਗਿਆ। ਇਸ ਦਾ ਕੰਮ 2021 ਵਿੱਚ ਖਤਮ ਹੋ ਸਕਦਾ ਤੇ ਹੁਣ ਸਟੇਡੀਅਮ 90 ਫੀਸਦੀ ਤਿਆਰ ਹੋ ਚੁੱਕਿਆ।