Paris Olympics 2024: ਪ੍ਰਾਈਵੇਟ ਪਾਰਟ ਨੇ ਖੋਹਿਆ ਮੈਡਲ, ਪਰ ਨਾਲ ਦਿਲਵਾਇਆ 2 ਕਰੋੜ ਦਾ ਆਫਰ; ਕਰਨਾ ਪਵੇਗਾ ਇਹ ਵੱਡਾ ਕੰਮ
Pole Vault Paris Olympics 2024: ਫਰਾਂਸ ਦੇ ਪੋਲ ਵਾਲਟ ਐਥਲੀਟ, ਐਂਥਨੀ ਇਮੀਰਾਤੀ ਭਾਵੇਂ ਪੈਰਿਸ ਓਲੰਪਿਕ 2024 ਵਿੱਚ ਗੋਲਡ ਤਮਗਾ ਨਾ ਜਿੱਤ ਸਕੇ ਹੋਣ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ 2.5 ਲੱਖ ਅਮਰੀਕੀ ਡਾਲਰ ਮਿਲ ਸਕਦੇ
Pole Vault Paris Olympics 2024: ਫਰਾਂਸ ਦੇ ਪੋਲ ਵਾਲਟ ਐਥਲੀਟ, ਐਂਥਨੀ ਇਮੀਰਾਤੀ ਭਾਵੇਂ ਪੈਰਿਸ ਓਲੰਪਿਕ 2024 ਵਿੱਚ ਗੋਲਡ ਤਮਗਾ ਨਾ ਜਿੱਤ ਸਕੇ ਹੋਣ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ 2.5 ਲੱਖ ਅਮਰੀਕੀ ਡਾਲਰ ਮਿਲ ਸਕਦੇ ਹਨ, ਜੋ ਭਾਰਤੀ ਕਰੰਸੀ ਵਿੱਚ 2 ਕਰੋੜ ਰੁਪਏ ਤੋਂ ਵੱਧ ਹੈ। ਦਰਅਸਲ, 21 ਸਾਲ ਦੇ ਐਂਥਨੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸਦੇ ਪ੍ਰਾਈਵੇਟ ਪਾਰਟ ਦੇ ਟਕਰਾਉਣ ਕਾਰਨ ਕਰਾਸਬਾਰ ਹੇਠਾਂ ਡਿੱਗ ਗਿਆ ਸੀ। ਹੁਣ ਇੱਕ ਬਾਲਗ ਵੈੱਬਸਾਈਟ ਨੇ ਐਂਥਨੀ ਇਮੀਰਾਤੀ ਨੂੰ ਆਪਣੀ ਮਰਦਾਨਗੀ ਦਿਖਾਉਣ ਲਈ 2.5 ਲੱਖ ਅਮਰੀਕੀ ਡਾਲਰ ਦੀ ਪੇਸ਼ਕਸ਼ ਕੀਤੀ ਹੈ। ਇਸ ਬਾਲਗ ਵੈੱਬਸਾਈਟ ਦੇ ਵਾਈਸ ਪ੍ਰੈਜ਼ੀਡੈਂਟ ਨੇ ਇਸ ਪੇਸ਼ਕਸ਼ ਬਾਰੇ ਰਸਮੀ ਬਿਆਨ ਵੀ ਜਾਰੀ ਕੀਤਾ ਹੈ।
ਅਮਰੀਕੀ ਮੀਡੀਆ ਕੰਪਨੀ TMZ ਦੇ ਅਨੁਸਾਰ, ਬਾਲਗ ਵੈੱਬਸਾਈਟ ਵੱਲੋਂ ਫਰਾਂਸ ਦੇ ਇਸ ਐਥਲੀਟ ਨੂੰ 60 ਮਿੰਟ ਦੇ ਵੈਬ ਕੈਮ ਸ਼ੋਅ ਲਈ ਖੂਬ ਪੈਸੇ ਦਿੱਤਾ ਜਾ ਸਕਦੇ ਹਨ। ਇਸ 60 ਮਿੰਟ ਦੇ ਸ਼ੋਅ ਦੌਰਾਨ ਉਨ੍ਹਾਂ ਨੂੰ ਕੈਮਰੇ ਦੇ ਸਾਹਮਣੇ ਆਪਣੇ ਪ੍ਰਾਈਵੇਟ ਪਾਰਟਸ ਦਿਖਾਉਣੇ ਹੋਣਗੇ। ਐਂਥਨੀ 5.70 ਮੀਟਰ ਦੀ ਉਚਾਈ 'ਤੇ ਸਥਿਤ ਕਰਾਸ ਬਾਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਨੇ ਸਹੀ ਤਕਨੀਕ ਨਾਲ ਕਰਾਸਬਾਰ ਵੀ ਪਾਰ ਕਰ ਲਿਆ ਸੀ, ਪਰ ਪ੍ਰਾਈਵੇਟ ਪਾਰਟ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਫਰਾਂਸ ਦੇ ਐਂਥਨੀ ਸੂਚੀ ਵਿੱਚ 12ਵੇਂ ਸਥਾਨ ’ਤੇ ਰਹੇ।
ਐਂਥਨੀ 12ਵੇਂ ਸਥਾਨ ਨਾਲ ਬਹੁਤ ਨਿਰਾਸ਼ ਸੀ ਕਿਉਂਕਿ ਉਨ੍ਹਾਂ ਫਾਈਨਲ ਵਿੱਚ ਜਾਣ ਦੇ ਦਾਅਵੇਦਾਰਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਸੀ। ਇਸ ਤੋਂ ਪਹਿਲਾਂ ਉ੍ਨ੍ਹਾਂ ਨੇ 2022 ਅੰਡਰ-20 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਸੀ। ਕੋਸ਼ਿਸ਼ ਦੀ ਅਸਫਲਤਾ ਤੋਂ ਬਾਅਦ ਉਨ੍ਹਾਂ ਦੇ ਚਿਹਰੇ 'ਤੇ ਨਿਰਾਸ਼ਾ ਸਾਫ ਦਿਖਾਈ ਦੇ ਰਹੀ ਸੀ। 12ਵੇਂ ਸਥਾਨ 'ਤੇ ਫਿਨਿਸ਼ ਕਰਨ ਤੋਂ ਬਾਅਦ, ਐਂਥਨੀ ਨੇ ਸਿਰਫ ਕਰਾਸਬਾਰ ਨੂੰ ਮਿਸ ਕਰਨੇ ਦੇ ਬਾਰੇ ਦੀ ਗੱਲ ਕੀਤੀ, ਪਰ ਇਸ ਵਿਸ਼ੇ 'ਤੇ ਗੱਲ ਨਹੀਂ ਕੀਤੀ, ਜਿਸ ਕਾਰਨ ਉਹ ਫਾਈਨਲ ਤੋਂ ਖੁੰਝ ਗਿਆ ਸੀ। ਵੈਸੇ ਤਾਂ ਉਹ ਆਪਣੇ ਪਹਿਲੇ ਓਲੰਪਿਕ ਦੇ ਫਾਈਨਲ ਤੱਕ ਨਹੀਂ ਪਹੁੰਚ ਸਕੇ, ਪਰ ਇਸ ਅਜੀਬ ਘਟਨਾ ਨੇ ਉਸ ਨੂੰ ਇੱਕ ਵੱਡਾ ਸਟਾਰ ਜ਼ਰੂਰ ਬਣਾ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।