ਪੜਚੋਲ ਕਰੋ
(Source: ECI | ABP NEWS)
Winter Olympics: ਲੌਕਡਾਊਨ, ਕੋਰੋਨਾ ਤੇ ਬਾਈਕਾਟ ਦੇ ਛਾਏ ਹੇਠ ਚੀਨ 'ਚ ਸ਼ੁਰੂ ਹੋਈ ਵਿੰਟਰ ਓਲੰਪਿਕ, ਕਸ਼ਮੀਰ ਦੇ ਆਰਿਫ ਨੇ ਲਹਿਰਾਇਆ ਤਿਰੰਗਾ
Winter Olympics
1/7

Winter Olympics 2022: ਦੇਸ਼ ਜਿੱਥੇ ਦੋ ਸਾਲ ਪਹਿਲਾਂ ਕੋਰੋਨਾ ਵਾਇਰਸ ਦਾ ਪ੍ਰਕੋਪ ਸਾਹਮਣੇ ਆਇਆ ਸੀ। ਉਸ ਨੇ ਤਾਲਾਬੰਦੀ ਦੇ ਪਰਛਾਵੇਂ ਹੇਠ ਸ਼ੁੱਕਰਵਾਰ ਨੂੰ ਵਿੰਟਰ ਓਲੰਪਿਕ ਖੇਡਾਂ ਦੀ ਸ਼ੁਰੂਆਤ ਕੀਤੀ। ਕਈ ਦੇਸ਼ਾਂ ਨੇ ਇਨ੍ਹਾਂ ਖੇਡਾਂ ਦਾ ਕੂਟਨੀਤਕ ਬਾਈਕਾਟ ਕੀਤਾ ਹੈ ਪਰ ਚੀਨ ਵਿਸ਼ਵ ਪੱਧਰ 'ਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਿਹਾ ਹੈ।
2/7

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬਰਫਬਾਰੀ ਅਤੇ ਸਰਦੀਆਂ ਦੇ ਮੌਸਮ ਵਿੱਚ ਨੈਸ਼ਨਲ ਸਟੇਡੀਅਮ ਵਿੱਚ ਆਯੋਜਿਤ ਉਦਘਾਟਨੀ ਸਮਾਗਮ ਦੌਰਾਨ ਖੇਡਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਸੇ ਬਰਡਜ਼ ਨੇਸਟ ਸਟੇਡੀਅਮ ਨੇ 2008 ਓਲੰਪਿਕ (ਗਰਮੀ ਖੇਡਾਂ) ਦੇ ਉਦਘਾਟਨੀ ਸਮਾਗਮ ਦੀ ਮੇਜ਼ਬਾਨੀ ਕੀਤੀ ਸੀ। ਇਸ ਨਾਲ ਬੀਜਿੰਗ ਗਰਮੀਆਂ ਅਤੇ ਸਰਦ ਰੁੱਤ ਓਲੰਪਿਕ ਦੀ ਮੇਜ਼ਬਾਨੀ ਕਰਨ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਇਸ ਤੋਂ ਪਹਿਲਾਂ ਜਿਨਪਿੰਗ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਇਕੱਠੇ ਸਟੇਡੀਅਮ ਪਹੁੰਚੇ ਸਨ। ਮਹਾਮਾਰੀ ਦੌਰਾਨ ਟੋਕੀਓ (ਗਰਮੀ ਓਲੰਪਿਕ) ਤੋਂ ਬਾਅਦ ਪਿਛਲੇ ਛੇ ਮਹੀਨਿਆਂ ਵਿੱਚ ਇਹ ਦੂਜੀ ਓਲੰਪਿਕ ਹੈ।
3/7

ਇਨ੍ਹਾਂ ਸਿਆਸੀ ਮੁੱਦਿਆਂ ਦੇ ਪਰਛਾਵੇਂ ਵਿੱਚ ਚੀਨ ਨੇ ਆਪਣੀ ਸੱਭਿਆਚਾਰਕ ਝਲਕ ਦਿਖਾਈ। ਅਧਿਕਾਰਤ ਸਮਾਰੋਹ ਤੋਂ ਪਹਿਲਾਂ ਡਾਂਸਰਾਂ ਨੇ ਕਈ ਤਰ੍ਹਾਂ ਦੇ ਰੰਗੀਨ ਚਿੱਟੇ ਸਨੋਸੂਟ ਵਿੱਚ ਮਨੋਰੰਜਨ ਕੀਤਾ। ਇਸ ਦੌਰਾਨ ਲੋਕਾਂ ਨੇ ਖੇਡਾਂ ਦੇ ਮਾਸਕਟ ਬਿੰਗ ਡਵੇਨ ਡਵੇਨ (ਪਾਂਡਾ) ਨਾਲ ਮਸਤੀ ਕੀਤੀ।
4/7

ਭਾਰਤ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਬੀਜਿੰਗ ਵਿੱਚ ਭਾਰਤੀ ਦੂਤਾਵਾਸ ਮਾਮਲਿਆਂ ਦੇ ਮੁਖੀ 2022 ਦੇ ਸਰਦ ਰੁੱਤ ਓਲੰਪਿਕ ਦੇ ਉਦਘਾਟਨੀ ਜਾਂ ਸਮਾਪਤੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਚੀਨ ਨੇ ਗਲਵਾਨ ਘਾਟੀ ਝੜਪ ਵਿੱਚ ਸ਼ਾਮਲ ਫੌਜੀ ਕਮਾਂਡਰ ਨੂੰ ਇਸ ਵੱਕਾਰੀ ਖੇਡ ਸਮਾਗਮ ਦਾ ਮਸ਼ਾਲ-ਧਾਰੀ ਬਣਾ ਕੇ ਸਨਮਾਨਿਤ ਕੀਤਾ ਸੀ।
5/7

ਇਸ ਦੌਰਾਨ ਬਰਫ਼ ਦੇ ਚਿੱਤਰਾਂ ਵਿਚਕਾਰ ਲਾਈਟਾਂ ਤੇ ਲੇਜ਼ਰ ਲਾਈਟ ਨਾਲ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ ਅਤੇ ਫਿਰ ਅਦਭੁਤ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਇੱਕ ਵਾਰ ਜਦੋਂ ਇਨ੍ਹਾਂ ਖੇਡਾਂ ਦੀ ਮੁੱਖ ਮਸ਼ਾਲ ਜਗਦੀ ਹੈ ਤਾਂ ਉਮੀਦ ਕੀਤੀ ਜਾਂਦੀ ਹੈ ਕਿ ਭੂ-ਰਾਜਨੀਤਿਕ ਮੁੱਦਿਆਂ ਨੂੰ ਪਿੱਛੇ ਛੱਡ ਕੇ ਅਥਲੀਟਾਂ ਦੇ ਪ੍ਰਦਰਸ਼ਨ 'ਤੇ ਧਿਆਨ ਦਿੱਤਾ ਜਾਵੇਗਾ।
6/7

ਅਥਲੀਟ ਝਾਓ ਜੀਆਵੇਨ ਅਤੇ ਦਿਨੀਗੀਰ ਯੀਲਾਮੁਜਿਆਂਗ, ਦੇਸ਼ ਦੇ ਉਇਗਰ ਮੁਸਲਿਮ ਘੱਟ ਗਿਣਤੀ ਦੇ ਮੈਂਬਰ, ਨੇ ਅੰਤਿਮ ਓਲੰਪਿਕ ਜੋਤ ਪ੍ਰਦਾਨ ਕੀਤੀ। ਯੀਲਾਮੁਜਿਆਂਗ ਦੀ ਚੋਣ ਨੂੰ ਪ੍ਰਤੀਕਾਤਮਕ ਮੰਨਿਆ ਜਾ ਰਿਹਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਬੀਜਿੰਗ ਸਰਕਾਰ ਨੇ ਵੱਡੇ ਪੱਧਰ 'ਤੇ ਉਈਗਰਾਂ 'ਤੇ ਜ਼ੁਲਮ ਕੀਤੇ ਹਨ। ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਦੇ ਵਿਰੋਧ ਦੇ ਬਾਵਜੂਦ ਕਈ ਗਲੋਬਲ ਨੇਤਾਵਾਂ ਨੇ ਉਦਘਾਟਨੀ ਸਮਾਗਮ ਵਿੱਚ ਹਿੱਸਾ ਲਿਆ। ਇਸ ਵਿੱਚ ਸਭ ਤੋਂ ਧਿਆਨ ਦੇਣ ਯੋਗ ਨਾਮ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਹੈ। ਸਮਾਗਮ ਤੋਂ ਇਕ ਦਿਨ ਪਹਿਲਾਂ ਪੁਤਿਨ ਨੇ ਯੂਕਰੇਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਦੇ ਵਿਚਕਾਰ ਸ਼ੀ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕੀਤੀ।
7/7

ਇਸ ਮੌਕੇ ਬਾਕ ਨੇ ਹਾਜ਼ਰ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਆਰੇ ਸਾਥੀ ਓਲੰਪੀਅਨ: ਤੁਹਾਡਾ ਓਲੰਪਿਕ ਮੰਚ ਤਿਆਰ ਹੈ।" ਅਧਿਕਾਰੀਆਂ ਵੱਲੋਂ ਲੋਕਾਂ ਦੇ ਚੁਣੇ ਹੋਏ ਸਮੂਹ ਨੂੰ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਤੋਂ ਬਾਅਦ ਸਟੇਡੀਅਮ ਮੁਕਾਬਲਤਨ ਭਰਿਆ ਹੋਇਆ ਸੀ। ਇਸ ਦੌਰਾਨ ਹਾਜ਼ਰੀਨ ਆਪਣੇ ਫ਼ੋਨ ਜਗਾ ਕੇ ਸਮਾਗਮ ਵਿੱਚ ਹਾਜ਼ਰੀ ਭਰਨ ਵਾਲਿਆਂ ਦੀ ਹੌਸਲਾ ਅਫ਼ਜ਼ਾਈ ਕਰ ਰਹੇ ਸਨ।
Published at : 05 Feb 2022 09:23 AM (IST)
ਹੋਰ ਵੇਖੋ
Advertisement
Advertisement



















