ਪੜਚੋਲ ਕਰੋ
ਪੀਐਮ ਮੋਦੀ ਨੇ ਅੱਜ ਭਾਰਤੀ ਓਲੰਪਿਕ ਟੀਮ ਦੇ ਨਾਲ ਕੀਤਾ ਨਾਸ਼ਤਾ, ਪੀਵੀ ਸਿੰਧੂ ਨਾਲ ਖਾਧੀ ਆਈਸਕ੍ਰੀਮ
olympic_tem_modi
1/6

ਪੀਐਮ ਮੋਦੀ ਨੇ ਅੱਜ ਨਾਸ਼ਤੇ ਵਿੱਚ ਟੋਕੀਓ ਓਲੰਪਿਕ 2020 ਵਿੱਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਦੀ ਮੇਜ਼ਬਾਨੀ ਕੀਤੀ।
2/6

ਭਾਰਤ ਨੇ ਹਾਲ ਹੀ ਵਿੱਚ ਸਮਾਪਤ ਹੋਏ ਟੋਕੀਓ ਓਲੰਪਿਕਸ ਵਿੱਚ ਆਪਣੇ ਸਰਬੋਤਮ ਪ੍ਰਦਰਸ਼ਨ ਵਿੱਚ ਇੱਕ ਸੋਨੇ ਦੇ ਮੈਡਲ ਸਮੇਤ ਕੁੱਲ ਸੱਤ ਤਮਗੇ ਜਿੱਤੇ ਹਨ।
3/6

ਨੀਰਜ ਚੋਪੜਾ ਟੋਕੀਓ ਓਲੰਪਿਕਸ ਦਾ ਇਕਲੌਤਾ ਗੋਲਡਨ ਬੁਆਏ ਹੈ। ਉਸ ਨੇ ਜੈਵਲਿਨ ਥ੍ਰੋਅ ਵਿੱਚ ਭਾਰਤ ਲਈ ਸੋਨ ਤਗਮਾ ਜਿੱਤਿਆ ਹੈ।
4/6

ਪੀਐਮ ਮੋਦੀ ਨੇ ਟੋਕੀਓ ਓਲੰਪਿਕਸ ਵਿੱਚ ਗਈ ਭਾਰਤੀ ਕੁਸ਼ਤੀ ਟੀਮ ਨਾਲ ਗੱਲਬਾਤ ਕੀਤੀ। ਪਹਿਲਵਾਨ ਰਵੀ ਦਹੀਆ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ। ਦੂਜੇ ਪਾਸੇ ਬਜਰੰਗ ਪੁਨੀਆ ਨੂੰ ਕਾਂਸੀ ਦਾ ਤਗਮਾ ਮਿਲਿਆ।
5/6

ਟੋਕੀਓ ਓਲੰਪਿਕਸ ਵਿੱਚ ਗਈ ਭਾਰਤੀ ਪੁਰਸ਼ ਹਾਕੀ ਟੀਮ ਨੇ ਪੀਐਮ ਮੋਦੀ ਨੂੰ ਆਟੋਗ੍ਰਾਫਡ ਹਾਕੀ ਭੇਟ ਕੀਤੀ। ਭਾਰਤੀ ਪੁਰਸ਼ ਹਾਕੀ ਟੀਮ ਨੇ ਭਾਰਤ ਨੂੰ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ। ਭਾਰਤ ਦੀ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ਮੈਡਲ ਜਿੱਤਿਆ ਹੈ।
6/6

ਟੋਕੀਓ ਜਾਣ ਤੋਂ ਪਹਿਲਾਂ ਪੀਐਮ ਮੋਦੀ ਨੇ ਪੀਵੀ ਸਿੰਧੂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟੋਕੀਓ ਵਿੱਚ ਤੁਹਾਡੀ ਸਫਲਤਾ ਤੋਂ ਬਾਅਦ, ਮੈਂ ਤੁਹਾਡੇ ਨਾਲ ਆਈਸਕ੍ਰੀਮ ਖਾਵਾਂਗਾ। ਅੱਜ ਇਹ ਵਾਅਦਾ ਪੀਐਮ ਮੋਦੀ ਨੇ ਪੂਰਾ ਕਰ ਦਿੱਤਾ ਹੈ।
Published at : 16 Aug 2021 12:52 PM (IST)
ਹੋਰ ਵੇਖੋ





















