Punjab News: ਪੰਜਾਬ ਸਰਕਾਰ ਨੇ ਪੰਜਾਬੀ ਅਦਾਕਾਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਕਨਾਮਿਕ ਬੋਰਡ ਦਾ ਬਣਾਇਆ ਚੇਅਰਮੈਨ
ਪੰਜਾਬ ਸਰਕਾਰ ਨੇ ਅਦਾਕਾਰ ਗੁਲਜ਼ਾਰ ਇੰਦਰ ਚਾਹਲ ਨੂੰ ਇਕਨਾਮਿਕ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਕੈਬਿਨੇਟ ਮੰਤਰੀ ਦਾ ਦਰਜਾ ਦਿੱਤਾ ਜਾਵੇਗਾ ਅਤੇ ਕੈਬਿਨੇਟ ਮੰਤਰੀਆਂ ਵਰਗੀ ਸਾਰੀ ਸ਼ਕਤੀ ਅਤੇ ਅਧਿਕਾਰ ਮਿਲਣਗੇ

ਪੰਜਾਬ ਸਰਕਾਰ ਨੇ ਅਦਾਕਾਰ ਗੁਲਜ਼ਾਰ ਇੰਦਰ ਚਾਹਲ ਨੂੰ ਇਕਨਾਮਿਕ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਕੈਬਿਨੇਟ ਮੰਤਰੀ ਦਾ ਦਰਜਾ ਦਿੱਤਾ ਜਾਵੇਗਾ ਅਤੇ ਕੈਬਿਨੇਟ ਮੰਤਰੀਆਂ ਵਰਗੀ ਸਾਰੀ ਸ਼ਕਤੀ ਅਤੇ ਅਧਿਕਾਰ ਮਿਲਣਗੇ। ਹੁਣ ਉਹ ਪੰਜਾਬ ਸਰਕਾਰ ਦੇ ਆਰਥਿਕ ਫੈਸਲਿਆਂ ਸਬੰਧੀ ਆਪਣੀ ਸਲਾਹ ਦੇਣਗੇ।
ਪੰਜਾਬੀ ਫ਼ਿਲਮੀ ਇੰਡਸਟਰੀ ਲਈ ਮਾਣ ਦੀ ਗੱਲ
ਗੁਲਜ਼ਾਰ ਚਾਹਲ ਪੰਜਾਬ ਦੀ ਫਿਲਮ ਇੰਡਸਟਰੀ ਦੇ ਵੱਡੇ ਨਾਮਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਹਰਭਜਨ ਮਾਨ ਨਾਲ ਮਿਲ ਕੇ ਬਣੀ ਫਿਲਮ ਜਗ ਜਿਓਂਦਿਆਂ ਦੇ ਮੇਲੇ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਫਿਲਮਾਂ ਹੀਰ ਰਾਂਝਾ, ਆਈ ਐਮ ਸਿੰਘ, ਯਾਰਾ ਓ ਦਿਲਦਾਰਾ ਸਮੇਤ ਕਈ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਵਿੱਚ ਵੀ ਨਜ਼ਰ ਆ ਚੁਕੇ ਹਨ। ਉਨ੍ਹਾਂ ਦੀ ਇਹ ਨਿਯੁਕਤੀ ਫਿਲਮ ਇੰਡਸਟਰੀ ਦੇ ਲੋਕਾਂ ਲਈ ਵੀ ਮਾਣ ਦਾ ਵਿਸ਼ਾ ਹੈ ਅਤੇ ਆਰਥਿਕ ਫੈਸਲਿਆਂ ਵਿੱਚ ਉਹ ਆਪਣੇ ਅਨੁਭਵ ਦੇ ਆਧਾਰ 'ਤੇ ਕੀਮਤੀ ਯੋਗਦਾਨ ਪਾਉਣਗੇ।
ਹਾਲੀਵੁੱਡ ਅਤੇ ਬਾਲੀਵੁੱਡ 'ਤੇ ਕਰ ਚੁੱਕੇ ਨੇ ਕੰਮ
ਪੰਜਾਬੀ ਫਿਲਮਾਂ ਤੋਂ ਅਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਪੰਜਾਬੀ ਅਦਾਕਾਰ ਗੁਲਜ਼ਾਰ ਚਾਹਲ ਹਾਲੀਵੁੱਡ ਅਤੇ ਬਾਲੀਵੁੱਡ ਵਿਚ ਧੂਮ ਮਚਾ ਰਹੇ ਹਨ। ਗੁਲਜ਼ਾਰ ਚਾਹਲ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਹਿਲੇ ਅਜਿਹੇ ਨੌਜਵਾਨ ਹਨ, ਜੋ ਕਿ ਹਾਲੀਵੁੱਡ ਫਿਲਮ ਨੂੰ ਪ੍ਰੋਡਿਊਸ ਕੀਤਾ। ਗੁਲਜ਼ਾਰ ਚਾਹਲ ਨੇ 2018 ਵਿਚ ਰਿਲੀਜ਼ ਹੋਈ ਫਿਲਮ 'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫਕੀਰ' ਨੂੰ ਪ੍ਰੋਡਿਊਸ ਕੀਤਾ। ਇਸ ਫਿਲਮ ਵਿਚ ਦੱਖਣੀ ਅਦਾਕਾਰ ਧਨੁਸ਼ ਮੁੱਖ ਭੂਮਿਕਾ ਵਿਚ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















