ਰੂਸ 'ਚ 9/11 ਵਰਗਾ ਵੱਡਾ ਹਮਲਾ, ਤਿੰਨ ਵੱਡੀਆਂ ਇਮਾਰਤਾਂ 'ਤੇ ਕੀਤਾ ਡ੍ਰੋਨ ਅਟੈਕ
ਰੂਸ ਦੇ ਕਜ਼ਾਨ ਸ਼ਹਿਰ ਵਿੱਚ 9/11 ਵਰਗਾ ਹਮਲਾ ਹੋਇਆ ਹੈ। ਇੱਥੇ ਤਿੰਨ ਵੱਡੀਆਂ ਇਮਾਰਤਾਂ 'ਤੇ ਡਰੋਨ ਨਾਲ ਹਮਲਾ ਕੀਤਾ ਗਿਆ ਹੈ। ਰੂਸ ਨੇ ਇਸ ਹਮਲੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਰੂਸ ਦੇ ਕਜ਼ਾਨ ਸ਼ਹਿਰ ਵਿੱਚ 9/11 ਵਰਗਾ ਹਮਲਾ ਹੋਇਆ ਹੈ। ਇੱਥੇ ਤਿੰਨ ਵੱਡੀਆਂ ਇਮਾਰਤਾਂ 'ਤੇ ਡਰੋਨ ਨਾਲ ਹਮਲਾ ਕੀਤਾ ਗਿਆ ਹੈ। ਰੂਸ ਨੇ ਇਸ ਹਮਲੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਡਰੋਨ ਹਮਲਿਆਂ ਨੇ ਮਾਸਕੋ ਤੋਂ ਲਗਭਗ 800 ਕਿਲੋਮੀਟਰ ਪੂਰਬ ਵਿਚ ਸਥਿਤ ਕਜ਼ਾਨ ਸ਼ਹਿਰ ਦੇ ਕਈ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਹੈ। ਸੋਸ਼ਲ ਮੀਡੀਆ 'ਤੇ ਵੀਡੀਓਜ਼ ਵਿਚ ਦਿਖਾਇਆ ਗਿਆ ਹੈ ਕਿ ਇਕ ਡਰੋਨ ਇਕ ਉੱਚੀ ਇਮਾਰਤ ਨਾਲ ਟਕਰਾਉਂਦਿਆਂ ਹੋਇਆ ਦਿਖਾਇਆ ਗਿਆ ਹੈ, ਜਿਸ ਤੋਂ ਬਾਅਦ ਇਕ ਵੱਡਾ ਧਮਾਕਾ ਹੋਇਆ ਹੈ।
❗️RUSSIAN AIR DEFENSE SYSTEMS DESTROYED A UKRAINIAN DRONE OVER RUSSIA'S CITY OF KAZAN - RUSSIAN DEFENSE MINISTRY
— Sputnik (@SputnikInt) December 21, 2024
As a result of a drone attack, a fire broke out in houses in three districts, Sovetsky, Kirovsky and Privolzhsky, the mayor's office said.
Operational services… pic.twitter.com/SztJHaoCCu
ਇਸ ਹਮਲੇ ਤੋਂ ਬਾਅਦ ਕਜ਼ਾਨ ਹਵਾਈ ਅੱਡੇ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਏਪੀਏ ਨੇ ਰਿਪੋਰਟ ਕੀਤੀ ਕਿ ਹਮਲੇ ਦੌਰਾਨ, ਕਮਲੀਵ ਐਵੇਨਿਊ, ਕਲਾਰਾ ਜ਼ੇਟਕਿਨ, ਯੂਕੋਜ਼ਿੰਸਕਾਯਾ, ਹਾਦੀ ਤਾਕਤਸ਼, ਕ੍ਰਾਸਨਾਯਾ ਪੌਜਿਸੀਆ ਅਤੇ ਓਰੇਨਬਰਗਸਕੀ ਟ੍ਰੈਕਟ ਦੀਆਂ ਸੜਕਾਂ 'ਤੇ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।