ਪੜਚੋਲ ਕਰੋ

PSEB ਸਰਟੀਫਿਕੇਟ ਦੀ ਦੂਜੀ ਕਾਪੀ ਲੈਣੀ ਹੋਈ ਹੁਣ ਹੋਰ ਵੀ ਸਖ਼ਤ! ਨਵਾਂ ਨਿਯਮ ਜਾਣੋ, ਕਿਵੇਂ ਬਚੋਗੇ ਮੁਸੀਬਤ ਤੋਂ? ਪੁਲਿਸ ਰਿਪੋਰਟ ਜ਼ਰੂਰੀ!

PSEB ਬੋਰਡ ਵੱਲੋਂ ਵੱਡਾ ਅਤੇ ਅਹਿਮ ਫੈਸਲਾ ਲਿਆ ਗਿਆ ਹੈ। ਜੀ ਹਾਂ ਕਈ ਵਾਰ ਲੋਕਾਂ ਦੇ ਸਰਟੀਫਿਕੇਟ ਗੁੰਮ ਜਾਂਦੇ ਹਨ, ਜਾਂ ਫਿਰ ਫੱਟ ਜਾਂਦੇ ਹਨ ਤਾਂ ਤੁਹਾਨੂੰ ਦੱਸ ਦੇਈਏ ਪੰਜਾਬ ਬੋਰਡ ਵੱਲੋਂ ਨਵਾਂ ਨਿਯਮ ਬਣਾ ਦਿੱਤਾ ਹੈ। ਜਿਸ ਚ ਪੁਲਿਸ ਰਿਪੋਰਟ..

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਹੁਣ ਕਿਸੇ ਵੀ ਸਰਟੀਫਿਕੇਟ ਦੀ ਦੂਜੀ ਕਾਪੀ ਲੈਣ ਲਈ ਪੁਲਿਸ ਵਿੱਚ ਰਿਪੋਰਟ ਦਰਜ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਬਿਨਾ ਪੁਲਿਸ ਰਿਪੋਰਟ ਦੇ ਕਿਸੇ ਨੂੰ ਵੀ ਦੂਜਾ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਵੇਗਾ। ਜੇ ਕਿਸੇ ਦਾ ਸਰਟੀਫਿਕੇਟ ਫਟ ਗਿਆ ਹੈ ਤਾਂ ਉਸ ਨੂੰ ਉਹ ਅਸਲ ਫੱਟਿਆ ਸਰਟੀਫਿਕੇਟ ਬੋਰਡ ਦਫ਼ਤਰ ਵਿੱਚ ਜਮ੍ਹਾ ਕਰਵਾਉਣਾ ਪਵੇਗਾ।

ਦੂਜੀ ਕਾਪੀ ਲਈ ਪੁਲਿਸ ਰਿਪੋਰਟ ਕੀਤੀ ਲਾਜ਼ਮੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਹ ਪਹਿਲੀ ਵਾਰ ਸਰਟੀਫਿਕੇਟ ਦੀ ਦੂਜੀ ਨਕਲ ਲਈ ਪੁਲਿਸ ਰਿਪੋਰਟ ਦੀ ਸ਼ਰਤ ਰੱਖੀ ਹੈ। ਇਸ ਸਬੰਧੀ ਬੋਰਡ ਨੇ ਸਕੂਲ ਪ੍ਰਿੰਸੀਪਲਾਂ ਨੂੰ ਵੀ ਸਪੱਸ਼ਟ ਹੁਕਮ ਜਾਰੀ ਕਰ ਦਿੱਤੇ ਹਨ। ਸਰਟੀਫਿਕੇਟ ਗੁੰਮ ਹੋਣ ਦੀ ਸੂਰਤ ਵਿੱਚ ਅਰਜ਼ੀਕਾਰ ਨੂੰ ਪੁਲਿਸ ਰਿਪੋਰਟ ਦੇ ਨਾਲ ਇੱਕ ਹਲਫਨਾਮਾ ਵੀ ਦੇਣਾ ਪਵੇਗਾ।

ਅਰਜ਼ੀਕਾਰ ਨੂੰ ਹਲਫਨਾਮੇ ਵਿੱਚ ਇਹ ਵੀ ਲਿਖਣਾ ਪਵੇਗਾ ਕਿ ਭਵਿੱਖ ਵਿੱਚ ਜੇ ਉਸਦਾ ਅਸਲ ਸਰਟੀਫਿਕੇਟ ਮਿਲ ਜਾਂਦਾ ਹੈ ਤਾਂ ਉਹ ਦੂਜੀ ਕਾਪੀ ਵਿੱਚੋਂ ਇੱਕ ਸਰਟੀਫਿਕੇਟ PSEB ਦਫ਼ਤਰ ਵਿੱਚ ਜਮ੍ਹਾ ਕਰਵਾ ਦੇਵੇਗਾ।

ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਰਿਪੋਰਟ ਦੀ ਸ਼ਰਤ ਇਸ ਲਈ ਰੱਖੀ ਗਈ ਹੈ ਤਾਂ ਜੋ ਸਿਰਫ਼ ਉਹੀ ਲੋਕ ਦੂਜੇ ਸਰਟੀਫਿਕੇਟ ਲਈ ਅਰਜ਼ੀ ਦਾਖਲ ਕਰਨ ਜਿਨ੍ਹਾਂ ਨੂੰ ਸੱਚਮੁੱਚ ਇਸਦੀ ਲੋੜ ਹੋਵੇ।

ਕਈ ਵਾਰੀ ਨੌਜਵਾਨ ਆਪਣੇ ਸਰਟੀਫਿਕੇਟ ਬੈਂਕ ਵਿੱਚ ਜਮ੍ਹਾ ਕਰਵਾ ਕੇ ਲੋਨ ਲੈ ਲੈਂਦੇ ਹਨ। ਬੈਂਕ ਸਰਟੀਫਿਕੇਟ ਦੇ ਬਦਲੇ ਲੋਨ ਜਾਰੀ ਕਰ ਦਿੰਦੇ ਹਨ। ਕੁਝ ਲੋਕ ਲੋਨ ਲਈ ਆਪਣਾ ਸਰਟੀਫਿਕੇਟ ਬੈਂਕ ਵਿੱਚ ਰੱਖਵਾ ਦਿੰਦੇ ਹਨ ਅਤੇ ਫਿਰ ਬੋਰਡ ਤੋਂ ਉਸਦੀ ਦੂਜੀ ਕਾਪੀ ਕਢਵਾ ਲੈਂਦੇ ਹਨ। ਇਸ ਦੌਰਾਨ ਬੋਰਡ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਸਰਟੀਫਿਕੇਟ ਬੈਂਕ ਵਿੱਚ ਪਹਿਲਾਂ ਹੀ ਜਮ੍ਹਾ ਹੈ।

ਅਜਿਹੇ ਮਾਮਲਿਆਂ ਵਿੱਚ ਕਈ ਵਾਰ ਬੋਰਡ ਨੂੰ ਕਾਨੂੰਨੀ ਕਾਰਵਾਈ ਦਾ ਹਿੱਸਾ ਬਣਨਾ ਪੈਂਦਾ ਹੈ। ਇਸ ਲਈ ਹੁਣ ਬੋਰਡ ਪੁਲਿਸ ਰਿਪੋਰਟ ਜਾਂ ਨੁਕਸਾਨਸ਼ੁਦਾ (ਡੈਮੇਜ) ਸਰਟੀਫਿਕੇਟ ਮੰਗ ਕੇ ਇਹ ਯਕੀਨੀ ਬਣਾਵੇਗਾ ਕਿ ਅਰਜ਼ੀਕਾਰ ਦਾ ਸਰਟੀਫਿਕੇਟ ਵਾਕਈ ਗੁੰਮ ਗਿਆ ਹੈ ਜਾਂ ਖਰਾਬ ਹੋਇਆ ਹੈ, ਇਸ ਕਰਕੇ ਹੀ ਉਹ ਦੂਜੀ ਕਾਪੀ ਦੀ ਡਿਮਾਂਡ ਕਰ ਰਿਹਾ ਹੈ।

ਆਵੇਦਕ ਆਨਲਾਈਨ ਜਾਂ ਆਫਲਾਈਨ, ਦੋਹਾਂ ਤਰੀਕਿਆਂ ਨਾਲ ਅਰਜ਼ੀ ਦੇ ਸਕਦਾ ਹੈ।

PSEB ਤੋਂ ਸਰਟੀਫਿਕੇਟ ਦੀ ਦੂਜੀ ਕਾਪੀ ਹਾਸਲ ਕਰਨ ਲਈ:

ਆਫਲਾਈਨ ਮੋਡ: ਬਿਨੈਕਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਮੋਹਾਲੀ ਵਿਖੇ ਜਾ ਕੇ ਸਿੰਗਲ ਵਿੰਡੋ 'ਤੇ ਅਰਜ਼ੀ ਦੇਣੀ ਪਵੇਗੀ।

ਆਨਲਾਈਨ ਮੋਡ: ਬਿਨੈਕਾਰ ਘਰ ਬੈਠੇ ਹੀ ਆਨਲਾਈਨ ਅਪਲਾਈ ਕਰ ਸਕੇਗਾ, ਜਿਸ ਨਾਲ ਪ੍ਰਕਿਰਿਆ ਆਸਾਨ ਅਤੇ ਤੇਜ਼ ਹੋ ਜਾਂਦੀ ਹੈ।

2002 ਤੋਂ ਪਹਿਲਾਂ ਵਾਲਿਆਂ ਨੂੰ ਨਹੀਂ ਮਿਲੇਗੀ ਮਾਰਕਸ ਡੀਟੇਲ

PSEB ਨੇ ਸਪਸ਼ਟ ਕੀਤਾ ਹੈ ਕਿ ਜੇ ਕਿਸੇ ਬਿਨੈਕਾਰ ਨੂੰ 2002 ਤੋਂ ਪਹਿਲਾਂ ਦੀ ਡੀਟੇਲ ਮਾਰਕਸ ਸ਼ੀਟ ਚਾਹੀਦੀ ਹੈ, ਤਾਂ ਉਸਨੂੰ ਵਿਸ਼ੇ-ਵਾਇਜ਼ ਮਾਰਕਸ ਨਹੀਂ ਦਿੱਤੇ ਜਾਣਗੇ।
ਇਹਨਾਂ ਬਿਨੈਕਾਰਾਂ ਨੂੰ ਸਿਰਫ਼ ਇਹ ਲਿਖ ਕੇ ਮਿਲੇਗਾ ਕਿ ਉਹ ਪਾਸ ਸੀ ਜਾਂ ਫੇਲ, ਮਾਰਕਸ ਦੀ ਡੀਟੇਲ ਨਹੀਂ ਦਿੱਤੀ ਜਾਵੇਗੀ।

PSEB ਨੇ 2020 ਤੋਂ 2024 ਤੱਕ ਵਿਦਿਆਰਥੀਆਂ ਨੂੰ ਸਿਰਫ਼ ਈ-ਸਰਟੀਫਿਕੇਟ ਜਾਰੀ ਕੀਤੇ ਸਨ।
ਜਿਨ੍ਹਾਂ ਵਿਦਿਆਰਥੀਆਂ ਨੇ ਉਸ ਸਮੇਂ ਹਾਰਡ ਕਾਪੀ ਦੀ ਫੀਸ ਵੀ ਭਰੀ ਸੀ, ਉਹਨਾਂ ਨੂੰ ਹੀ ਹਾਰਡ ਕਾਪੀ ਮਿਲੀ ਸੀ।

ਹੁਣ ਜੇ ਇਸ ਸਮੇਂ ਦੇ ਕਿਸੇ ਵੀ ਵਿਦਿਆਰਥੀ ਨੂੰ ਸਰਟੀਫਿਕੇਟ ਦੀ ਹਾਰਡ ਕਾਪੀ ਚਾਹੀਦੀ ਹੈ, ਤਾਂ ਮਾਮਲਾ ਮੁਸ਼ਕਲ ਬਣਦਾ ਹੈ, ਕਿਉਂਕਿ:

ਉਹ ਗੁੰਮ ਹੋਣ ਦੀ ਪੁਲਿਸ ਰਿਪੋਰਟ ਨਹੀਂ ਕਰਵਾ ਸਕਦੇ

ਉਹਨਾਂ ਕੋਲ ਡੈਮੇਜਡ ਸਰਟੀਫਿਕੇਟ ਵੀ ਨਹੀਂ ਹੋਵੇਗਾ

ਅਤੇ ਪਹਿਲੇ ਹੀ ਹਾਰਡ ਕਾਪੀ ਜਾਰੀ ਨਹੀਂ ਕੀਤੀ ਗਈ ਸੀ

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, ED ਨੇ ਅਮਰਦੀਪ ਗਰੇਵਾਲ ਨੂੰ ਹਿਰਾਸਤ 'ਚ ਲਿਆ, CM ਮਾਨ ਦੇ...
Punjab News: ਪੰਜਾਬ ਤੋਂ ਵੱਡੀ ਖਬਰ, ED ਨੇ ਅਮਰਦੀਪ ਗਰੇਵਾਲ ਨੂੰ ਹਿਰਾਸਤ 'ਚ ਲਿਆ, CM ਮਾਨ ਦੇ...
ਪਰਮਿੰਦਰ ਝੋਟਾ ਨੂੰ ਲੈਕੇ SGPC ਦਾ ਵੱਡਾ ਐਲਾਨ, ਜ਼ਖ਼ਮੀਆਂ ਨੂੰ ਵੀ 5-5 ਲੱਖ ਦੇਵੇਗੀ ਕਮੇਟੀ
ਪਰਮਿੰਦਰ ਝੋਟਾ ਨੂੰ ਲੈਕੇ SGPC ਦਾ ਵੱਡਾ ਐਲਾਨ, ਜ਼ਖ਼ਮੀਆਂ ਨੂੰ ਵੀ 5-5 ਲੱਖ ਦੇਵੇਗੀ ਕਮੇਟੀ
Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪਰਮਿੰਦਰ ਝੋਟਾ ਕਤਲਕਾਂਡ 'ਚ ਫੋਨ ਕਾਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ
ਪਰਮਿੰਦਰ ਝੋਟਾ ਕਤਲਕਾਂਡ 'ਚ ਫੋਨ ਕਾਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ
ਸਿਆਸੀ ਜਗਤ ਤੋਂ ਵੱਡੀ ਖ਼ਬਰ! ਸਾਬਕਾ ਉੱਪ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ
ਸਿਆਸੀ ਜਗਤ ਤੋਂ ਵੱਡੀ ਖ਼ਬਰ! ਸਾਬਕਾ ਉੱਪ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ
ਬੈਂਕਿੰਗ ਜਗਤ 'ਚ ਵੱਡਾ ਬਦਲਾਅ, ਇਨ੍ਹਾਂ 2 ਬੈਂਕਾਂ ਦਾ ਹੋਵੇਗਾ ਰਲੇਵਾਂ; RBI ਨੇ ਦਿੱਤੀ ਮੰਜ਼ੂਰੀ
ਬੈਂਕਿੰਗ ਜਗਤ 'ਚ ਵੱਡਾ ਬਦਲਾਅ, ਇਨ੍ਹਾਂ 2 ਬੈਂਕਾਂ ਦਾ ਹੋਵੇਗਾ ਰਲੇਵਾਂ; RBI ਨੇ ਦਿੱਤੀ ਮੰਜ਼ੂਰੀ
Embed widget