ਭਾਰਤ ਦੇ ਸਭ ਤੋਂ ਅਨੁਭਵੀ ਖਿਡਾਰਨ ਮੈਰੀਕੋਮ ਨੇ ਜਿੱਤ ਦੇ ਨਾਲ ਆਗਾਜ਼ ਕੀਤਾ ਹੈ। ਮੈਰੀਕੌਮ ਲਈ ਇਹ ਮੁਕਾਬਲਾ ਸੌਖਾ ਨਹੀਂ ਸੀ। ਪਰ ਆਪਣੇ ਤਜਰਬੇ ਦਾ ਫਾਇਦਾ ਚੁੱਕਦਿਆਂ ਮੈਰੀਕੌਮ ਜਿੱਤ ਹਾਸਲ ਕਰਨ ‘ਚ ਕਾਮਯਾਬ ਰਹੀ। ਮੈਰੀਕੋਮ ਨੇ ਅਗਲੇ ਰਾਊਂਡ ਲਈ ਥਾਂ ਬਣਾ ਲਈ ਹੈ। ਮੈਰੀਕੋਮ ਆਪਣਾ ਆਖਰੀ ਓਲੰਪਿਕਸ ਖੇਡ ਰਹੀ ਹੈ।


ਮੈਰੀਕੋਮ ਨੇ ਤੀਜੇ ਰਾਊਂਡ ‘ਚ ਆਉਂਦਿਆਂ ਹੀ ਅਟੈਕ ਸ਼ੁਰੂ ਕਰ ਦਿੱਤਾ ਹੈ। ਮੈਰੀਕੋਮ ਦੇ ਸਾਹਮਣੇ ਹਰਨਾਡਿਜ਼ ਗਾਰਸਿਆ ਡਿਫੈਂਸ ਦੀ ਸਥਿਤੀ ‘ਚ ਨਜ਼ਰ ਆ ਰਹੀ ਸੀ। ਮੈਰੀਕੋਮ ਨੇ ਪਹਿਲੇ ਦੋ ਰਾਊਂਡ ਆਪਣੀ ਊਰਜਾ ਬਚਾ ਕੇ ਰੱਖੀ ਤੇ ਆਉਂਦਿਆਂ ਹੀ ਅਟੈਕ ਸ਼ੁਰੂ ਕਰ ਦਿੱਤਾ।


ਮੈਰੀਕੋਮ ਨੇ ਆਪਣੇ ਤਜਰਬੇ ਦਾ ਜੰਮ ਕੇ ਇਸਤੇਮਾਲ ਕੀਤਾ। ਮੈਰੀਕੋਮ ਵਿਰੋਧੀ ਖਿਡਾਰੀ ਨੂੰ ਅਟੈਕ ਕਰਨ ਦਾ ਜ਼ਿਆਦਾ ਮੌਕਾ ਨਹੀਂ ਦਿੱਤਾ। ਮੈਰੀਕੋਮ ਦੂਰੀ ਬਣਾ ਕੇ ਅੱਡਰੀ ਰਹੀ। ਪਹਿਲੇ ਰਾਊਂਡ ਤੋਂ ਬਾਅਦ ਮੈਰੀਕੋਮ ਨੂੰ ਥੋੜਾ ਫਾਇਦਾ ਮਿਲਦਾ ਹੋਇਆ ਦਿਖਾਈ ਦਿੱਤਾ ਹੈ।