ਨਵੀਂ ਦਿੱਲੀ, India Wins Bronze Medal: ਭਾਰਤੀ ਹਾਕੀ ਟੀਮ ਨੇ ਜਰਮਨੀ ਨੂੰ 5-4 ਦੇ ਫ਼ਰਕ ਨਾਲ ਹਰਾ ਕੇ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਭਾਰਤ ਨੇ 41 ਸਾਲਾਂ ਬਾਅਦ ਓਲੰਪਿਕ ਵਿੱਚ ਹਾਕੀ ਮੈਡਲ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 1980 ਮਾਸਕੋ ਓਲੰਪਿਕ ਵਿੱਚ ਵਾਸੁਦੇਵਨ ਭਾਸਕਰਨ ਦੀ ਕਪਤਾਨੀ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਭਾਰਤ ਲਈ ਸਿਮਰਨਜੀਤ ਸਿੰਘ ਨੇ ਦੋ ਗੋਲ ਕੀਤੇ, ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ ਤੇ ਹਾਰਦਿਕ ਸਿੰਘ ਨੇ ਇੱਕ-ਇੱਕ ਗੋਲ ਕੀਤਾ ਤੇ ਇਸ ਮੈਚ ਵਿੱਚ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।
ਮੌਜੂਦਾ ਵਿਸ਼ਵ ਰੈਂਕਿੰਗ 'ਚ ਤੀਜੇ ਸਥਾਨ 'ਤੇ ਕਾਬਜ਼ ਭਾਰਤ ਨੇ ਇਸ ਮੈਚ 'ਚ ਖਰਾਬ ਸ਼ੁਰੂਆਤ ਕੀਤੀ ਅਤੇ ਜਰਮਨੀ ਨੇ ਮੈਚ ਦੇ ਪਹਿਲੇ ਮਿੰਟ 'ਚ ਗੋਲ ਕਰਕੇ 0-1 ਦੀ ਬੜ੍ਹਤ ਬਣਾ ਲਈ। ਜਰਮਨੀ ਲਈ ਇਹ ਗੋਲ ਤੈਮੂਰ ਓਰੂਜ਼ ਨੇ ਕੀਤਾ। ਭਾਰਤ ਨੂੰ ਪੰਜਵੇਂ ਮਿੰਟ ਵਿੱਚ ਵਾਪਸੀ ਦਾ ਮੌਕਾ ਮਿਲਿਆ ਪਰ ਰੁਪਿੰਦਰਪਾਲ ਸਿੰਘ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ਵਿੱਚ ਅਸਫਲ ਰਿਹਾ। ਪਹਿਲੇ ਕੁਆਰਟਰ ਦੀ ਸਮਾਪਤੀ ਤੋਂ ਬਾਅਦ ਜਰਮਨੀ ਨੇ ਭਾਰਤ 'ਤੇ 0-1 ਦੀ ਬੜ੍ਹਤ ਬਣਾਈ ਰੱਖੀ। ਹਾਲਾਂਕਿ, ਭਾਰਤ ਦੇ ਗੋਲਕੀਪਰ ਸ਼੍ਰੀਜੇਸ਼ ਨੇ ਇਸ ਕੁਆਰਟਰ ਵਿੱਚ ਕੁਝ ਸ਼ਾਨਦਾਰ ਬਚਾਅ ਕੀਤੇ।
ਟੀਮ ਇੰਡੀਆ ਨੇ ਦੂਜੇ ਕੁਆਰਟਰ ਵਿੱਚ ਕੀਤੀ ਵਾਪਸੀ
ਦੂਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ ਤੇ 17ਵੇਂ ਮਿੰਟ ਵਿੱਚ ਸਿਮਰਨਜੀਤ ਸਿੰਘ ਦੇ ਸ਼ਾਨਦਾਰ ਫ਼ੀਲਡ ਗੋਲ ਸਦਕਾ ਮੈਚ 1-1 ਨਾਲ ਡਰਾਅ ਹੋ ਗਿਆ। ਇਸ ਤੋਂ ਬਾਅਦ ਜਰਮਨੀ ਨੇ ਭਾਰਤੀ ਰੱਖਿਆ 'ਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਅਤੇ ਦੋ ਮਿੰਟ ਦੇ ਅੰਦਰ ਦੋ ਗੋਲ ਕਰਕੇ ਭਾਰਤ 'ਤੇ 1-3 ਦੀ ਬੜ੍ਹਤ ਬਣਾ ਲਈ। ਨਿਕਲਸ ਵੇਲੇਨ ਨੇ ਪਹਿਲਾਂ ਜਰਮਨੀ ਲਈ ਸ਼ਾਨਦਾਰ ਫ਼ੀਲਡ ਗੋਲ ਕੀਤਾ ਤੇ ਫਿਰ ਬੇਨੇਡਿਕਟ ਫਰਕ ਨੇ ਇਹ ਗੋਲ ਕੀਤੇ।
ਹਾਰਦਿਕ ਸਿੰਘ ਨੇ ਇਸ ਮੈਚ ਵਿੱਚ ਭਾਰਤ ਨੂੰ ਵਾਪਸੀ ਦਿਵਾਈ ਤੇ 26ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-3 ਕਰ ਦਿੱਤਾ। ਹਰਮਨਪ੍ਰੀਤ ਸਿੰਘ ਦੀ ਡ੍ਰੈਗ-ਫਲਿਕ ਨੂੰ ਜਰਮਨ ਗੋਲਕੀਪਰ ਨੇ ਰੋਕਿਆ ਪਰ ਹਾਰਦਿਕ ਸਿੰਘ ਨੇ ਮੁੜ ਰੀਬਾਊਂਡ ਕਰ ਕੇ ਗੋਲ ਕੀਤਾ।
ਇਸ ਤੋਂ ਬਾਅਦ ਭਾਰਤ ਨੇ ਇਕ ਵਾਰ ਫਿਰ ਸ਼ਾਨਦਾਰ ਵਾਪਸੀ ਕੀਤੀ ਤੇ ਜਰਮਨੀ ਦੇ ਬਚਾਅ 'ਤੇ ਲਗਾਤਾਰ ਦਬਾਅ ਬਣਾਈ ਰੱਖਿਆ। 28ਵੇਂ ਮਿੰਟ ਵਿੱਚ ਉਸ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ, ਇਸ ਵਾਰ ਹਰਮਨਪ੍ਰੀਤ ਸਿੰਘ ਦੀ ਡ੍ਰੈਗ ਫਲਿਕ ਨੇ ਭਾਰਤ ਨੂੰ 3-3 ਨਾਲ ਅੱਗੇ ਕਰ ਦਿੱਤਾ।
ਤੀਜੇ ਕੁਆਰਟਰ ਵਿੱਚ ਟੀਮ ਇੰਡੀਆ ਨੇ ਬਣਾਇਆ ਜਰਮਨੀ ਉੱਤੇ ਦਬਦਬਾ
ਤੀਜੇ ਕੁਆਰਟਰ ਵਿੱਚ ਭਾਰਤ ਨੇ ਮੈਚ ਉੱਤੇ ਪੂਰੀ ਤਰ੍ਹਾਂ ਹਾਵੀ ਹੋ ਕੇ ਜਰਮਨੀ ਉੱਤੇ ਬੜ੍ਹਤ ਬਣਾ ਲਈ। ਭਾਰਤ ਨੇ ਇਸ ਕੁਆਰਟਰ ਵਿੱਚ ਦੋ ਗੋਲ ਕੀਤੇ। ਰੁਪਿੰਦਰ ਪਾਲ ਸਿੰਘ ਨੇ 31ਵੇਂ ਮਿੰਟ ਵਿੱਚ ਭਾਰਤ ਲਈ ਚੌਥਾ ਗੋਲ ਕੀਤਾ। ਰੁਪਿੰਦਰ ਪਾਲ ਸਿੰਘ ਨੇ ਪੈਨਲਟੀ ਸਟਰੋਕ 'ਤੇ ਇਹ ਗੋਲ ਕਰਕੇ ਟੀਮ ਨੂੰ 4-3 ਨਾਲ ਅੱਗੇ ਕਰ ਦਿੱਤਾ। ਤਿੰਨ ਮਿੰਟ ਬਾਅਦ 34 ਵੇਂ ਮਿੰਟ ਵਿੱਚ ਸਿਮਰਨਜੀਤ ਸਿੰਘ ਨੇ ਸ਼ਾਨਦਾਰ ਫ਼ੀਲਡ ਗੋਲ ਕਰਕੇ ਭਾਰਤ ਨੂੰ ਇਸ ਮੈਚ ਵਿੱਚ 5-3 ਦੀ ਲੀਡ ਦਿਵਾਈ।
ਜਰਮਨੀ ਨੇ ਚੌਥੀ ਤਿਮਾਹੀ ਵਿੱਚ ਕੀਤੀ ਵਾਪਸੀ
ਚੌਥੇ ਕੁਆਰਟਰ ਦੀ ਸ਼ੁਰੂਆਤ ਤੋਂ ਹੀ ਜਰਮਨੀ ਨੇ ਹਮਲਾਵਰ ਹਾਕੀ ਖੇਡ ਕੇ ਭਾਰਤ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਜਰਮਨੀ ਨੇ ਚੌਥਾ ਗੋਲ ਕਰਕੇ ਇੱਕ ਵਾਰ ਫਿਰ ਇਸ ਮੈਚ ਨੂੰ 5-4 ਦੇ ਸਕੋਰ ਨਾਲ ਰੋਮਾਂਚਕ ਮੋੜ 'ਤੇ ਪਹੁੰਚਾ ਦਿੱਤਾ।
ਆਖਰੀ ਤਮਗ਼ਾ ਜਿੱਤਿਆ ਸੀ 1980 ਮਾਸਕੋ ਓਲੰਪਿਕਸ ਵਿੱਚ
ਭਾਰਤ ਨੇ ਹਾਕੀ ਵਿੱਚ ਆਪਣਾ ਆਖਰੀ ਤਮਗ਼ਾ 1980 ਵਿੱਚ ਮਾਸਕੋ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਜਿੱਤਿਆ ਸੀ। ਉਸ ਸਾਲ ਭਾਰਤ ਨੇ ਕਪਤਾਨ ਵਾਸੁਦੇਵਨ ਭਾਸਕਰਨ ਦੀ ਅਗਵਾਈ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਉਸ ਤੋਂ ਬਾਅਦ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ 1984 ਦੇ ਲਾਸ ਏਂਜਲਸ ਓਲੰਪਿਕਸ ਵਿੱਚ ਆਇਆ। ਜਿੱਥੇ ਪੁਰਸ਼ ਹਾਕੀ ਟੀਮ ਪੰਜਵੇਂ ਸਥਾਨ 'ਤੇ ਰਹੀ। ਹੁਣ ਇਸ ਜਿੱਤ ਦੇ ਨਾਲ, 41 ਸਾਲਾਂ ਬਾਅਦ, ਭਾਰਤ ਨੇ ਓਲੰਪਿਕ ਹਾਕੀ ਵਿੱਚ ਆਪਣੇ ਤਮਗ਼ੇ ਦਾ ਸੋਕਾ ਖਤਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Covid 19 India: ਕੋਰੋਨਾ ਦੌਰਾਨ ਅਨਾਥ ਬੱਚਿਆਂ ਨੂੰ 5 ਲੱਖ ਤੱਕ ਦਾ ਸਿਹਤ ਬੀਮਾ ਮਿਲੇਗਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin