Tokyo Olympic 2020: ਟੋਕਿਓ ਓਲੰਪਿਕ 'ਚ ਭਾਰਤ ਦੇ ਨਾਂਅ ਬੇਸ਼ੱਕ ਕੋਈ ਬੁਹਤੇ ਤਗਮੇ ਤਾਂ ਨਹੀਂ ਪਰ ਅੱਜ ਭਾਰਤ ਨੂੰ ਚਾਰ ਦਾਹਕਿਆਂ ਬਾਅਦ ਇਤਿਹਾਸਕ ਤਗਮਾ ਹਾਸਲ ਹੋਇਆ।
ਹਾਕੀ 'ਚ ਜਿੱਤਿਆ ਬ੍ਰੌਂਜ
41 ਸਾਲ ਬਾਅਦ ਭਾਰਤ ਨੇ ਹਾਕੀ 'ਚ ਬ੍ਰੌਂਜ ਮੈਡਲ ਆਪਣੇ ਨਾਂਅ ਕੀਤਾ। ਭਾਰਤ ਨੇ ਅੱਜ ਜਰਮਨੀ ਨੂੰ 5-4 ਨਾਲ ਹਰਾਇਆ। ਭਾਰਤ ਲਈ ਇਹ ਸ਼ਾਨਦਾਰ ਜਿੱਤ ਹੈ। ਭਾਰਤ ਨੂੰ 41 ਸਾਲ ਬਾਅਦ ਓਲੰਪਿਕ 'ਚ ਹਾਕੀ 'ਚ ਮੈਡਲ ਮਿਲਿਆ ਹੈ। ਭਾਰਤ ਦੀ ਬਿਹਤਰੀਨ ਜਿੱਤ ਹੋਈ ਹੈ।
ਓਧਰ ਵਿਨੇਸ਼ ਫੋਗਾਟ ਨੇ ਕੁਆਰਟਰ ਫਾਇਨਲ ਮੁਕਾਬਲਾ ਅੱਜ ਗਵਾ ਦਿੱਤਾ। ਵਿਨੇਸ਼ ਫੋਗਾਟ ਕੁਆਰਟਰ ਫਾਇਨਲ 'ਚ 3-9 ਨਾਲ ਹਾਰ ਗਈ ਤੇ ਇਸ ਦੇ ਨਾਲ ਹੀ ਉਹ ਗੋਲਡ ਦੀ ਰੇਸ 'ਚੋਂ ਬਾਹਰ ਹੋ ਗਈ। ਵਿਨੇਸ਼ ਫੋਗਾਟ ਦਾ ਗੋਲਡ ਦੀ ਰੇਸ 'ਚੋਂ ਬਾਹਰ ਜਾਣਾ ਨਿਰਾਸ਼ਾਜਨਕ ਖਬਰ ਹੈ। ਫਰੀ ਸਟਾਇਲ 'ਚ ਵਿਨੇਸ਼ ਭਾਰਤ ਲਈ ਮੈਡਲ ਦੀ ਸਭ ਤੋਂ ਵੱਡੀ ਉਮੀਦ ਸੀ। ਵਿਨੇਸ਼ ਉਨ੍ਹਾਂ ਖਿਡਾਰੀਆਂ 'ਚ ਸ਼ਾਮਲ ਰਹੀ ਹੈ ਜਿੰਨ੍ਹਾਂ ਨੇ ਟੋਕਿਓ ਓਲੰਪਿਕ ਦਾ ਟਿਕਟ ਸਭ ਤੋਂ ਪਹਿਲਾਂ ਹਾਸਲ ਕੀਤਾ। ਹਾਲਾਂਕਿ ਵਿਨੇਸ਼ ਨੂੰ ਬ੍ਰੌਂਜ ਮੈਡਲ ਦੀ ਰੇਸ 'ਚ ਸ਼ਾਮਲ ਹੋਣ ਦਾ ਮੌਕਾ ਮਿਲ ਸਕਦਾ ਹੈ।
ਭਾਰਤੀ ਦੀ ਮਹਿਲਾ ਪਹਿਲਵਾਨ ਅੰਸ਼ੂ ਮਲਿਕ ਵੀ ਟੋਕਿਓ ਓਲੰਪਿਕ 2020 'ਚ ਕਾਂਸੇ ਦੇ ਤਗਮੇ ਦੀ ਦੌੜ ਤੋਂ ਬਾਹਰ ਹੋ ਗਈ। 57 ਕਿੱਲੋਗ੍ਰਾਮ ਵਰਗ ਦੇ ਰੇਪੇਚੇਜ ਰਾਊਂਡ-1 'ਚ ਅੰਸ਼ੂ ਨੂੰ ਰੂਸ ਦੀ ਵੇਲੇਰਿਆ ਕੋਬਲੋਵਾ ਤੋਂ 1-5 ਨਾਲ ਹਾਰੀ। ਇਸ ਦੇ ਨਾਲ ਹੀ ਉਹ ਟੋਕਿਓ ਓਲੰਪਿਕ ਤੋਂ ਬਾਹਰ ਹੋ ਗਈ ਹੈ।
ਭਾਰਤ ਦੇ ਪਹਿਲਵਾਨ ਰਵੀ ਦਹਿਆ ਨੇ 57 ਕਿਲੋਗ੍ਰਾਮ ਭਾਰ ਵਰਗ 'ਚ ਸਿਲਵਰ ਮੈਡਲ ਜਿੱਤਿਆ ਹੈ। ਹਾਲਾਂਕਿ ਉਹ ਗੋਲਡ ਮੈਡਲ ਨਹੀਂ ਜਿੱਤ ਸਕੇ ਤੇ ਇਤਿਹਾਸ ਰਚਣ ਤੋਂ ਖੁੰਝ ਗਏ।
ਰਵੀ ਦਹਿਆ ਨੇ ਜਿੱਤਿਆ ਸਿਲਵਰ
ਬੇਸ਼ੱਕ ਰਵੀ ਦਹਿਆ ਸੋਨ ਤਗਮਾ ਜਿੱਤਣ ਤੋਂ ਖੁੰਝ ਗਏ ਪਰ ਉਨ੍ਹਾਂ ਨੇ ਦੇਸ਼ ਲਈ ਸਿਲਵਰ ਮੈਡਲ ਜਿੱਤਿਆ ਹੈ।
ਟੋਕਿਓ ਓਲੰਪਿਕ 'ਚ ਭਾਰਤੀ ਪਹਿਲਵਾਨ ਦੀਪਕ ਪੁਨੀਆ ਦੀ ਹਾਰ ਹੋ ਗਈ ਹੈ। ਉਹ ਬ੍ਰੌਂਜ ਮੈਡਲ ਲਈ ਲੜ ਰਹੇ ਸਨ। ਪਰ ਆਖਰੀ ਛੇ ਸਕਿੰਟ 'ਚ ਉਨ੍ਹਾਂ ਦੀ ਹਾਰ ਹੋ ਗਈ। ਹਾਲਾਂਕਿ ਸ਼ੁਰੂਆਤ 'ਚ ਦੀਪਕ ਨੇ ਬੜ੍ਹਤ ਬਣਾ ਲਈ ਸੀ। ਪਰ ਅੰਤ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।