ਟੋਕਿਓ: ਭਾਰਤੀ ਪੁਰਸ਼ ਹਾਕੀ ਟੀਮ ਦੀ ਟੋਕੀਓ ਓਲੰਪਿਕ ਵਿਚ ਜੇਤੂ ਸ਼ੁਰੂਆਤ ਹੋਈ ਹੈ। ਓਲੰਪਿਕਸ 2020 'ਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ ਹੈ।


ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਚੰਗੀ ਸ਼ੁਰੂਆਤ ਦਾ ਆਗਾਜ਼ ਕੀਤਾ ਹੈ। ਇਸ ਦੌਰਾਨ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰਮਨਪ੍ਰੀਤ ਸਿੰਘ ਨੇ 2 ਅਤੇ ਰੁਪਿੰਦਰਪਾਲ ਸਿੰਘ ਨੇ ਇਕ ਗੋਲ ਕੀਤਾ।


ਦੱਸ ਦੇਈਂ ਕਿ ਦੋਵੇਂ ਟੀਮਾਂ ਵਿਚਕਾਰ ਰਹੀ ਫਸਵੀਂ ਟੱਕਰ ਰਹੀ। ਭਾਰਤ 41 ਸਾਲ ਦਾ ਸੋਕਾ ਖਤਮ ਕਰਨ ਦੇ ਇਰਾਦੇ ਨਾਲ ਓਲੰਪਿਕ ਦੇ ਮੈਦਾਨ ‘ਚ ਉੱਤਰਿਆ ਹੈ। ਭਾਰਤੀ ਹਾਕੀ ਟੀਮ ਨੇ 1980 ਵਿੱਚ ਓਲੰਪਿਕ ‘ਚੋਂ ਆਖਰੀ ਵਾਰ ਮੈਡਲ ਜਿੱਤਿਆ ਸੀ।


ਐਤਵਾਰ ਭਾਰਤ ਦਾ ਮੁਕਾਬਲਾ ਆਸਟਰੇਲੀਆ ਨਾਲ ਹੋਵੇਗਾ। ਨਿਊਜ਼ੀਲੈੰਡ ਨੇ ਭਾਰਤ ਨੂੰ ਇਸ ਮੁਕਾਬਲੇ ‘ਚ ਬੇਹੱਦ ਸਖ਼ਤ ਟੱਕਰ ਦਿੱਤੀ। ਕੀਵੀ ਟੀਮ ਦੇ ਪਸੇਲ ਨੇ ਖੇਲ ਦੇ ਛੇ ਮਿੰਟ ‘ਚ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਨਿਊਜ਼ੀਲੈਂਡ ਨੂੰ ਬੜ੍ਹਤ ਦਿਵਾਈ ਸੀ। ਇਸ ਦੇ ਮਹਿਜ਼ ਚਾਰ ਮਿੰਟ ਤੋਂ ਬਾਅਦ ਪੈਨਲਟੀ ਸਟ੍ਰੋਕ ਨਾਲ ਮੈਚ ਵਿੱਚ ਭਾਰਤ ਨੇ 1-1 ਨਾਲ ਬਰਾਬਰੀ ਕੀਤੀ। ਭਾਰਤ ਵੱਲੋਂ ਪਹਿਲਾ ਗੋਲ ਰੁਪਿੰਦਰ ਪਾਲ ਨੇ ਕੀਤਾ।


ਹਰਮਨਪ੍ਰੀਤ ਸਿੰਘ ਨੇ ਖੇਡ ਦੇ ਦੂਜੇ ਕੁਆਰਟਰ ‘ਚ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਇਸ ਦੇ ਸੱਤ ਮਿੰਟ ਤੋ ਬਾਅਦ ਖੇਡ ਦੇ ਤੀਜੇ ਕੁਆਰਟਰ ‘ਚ ਹਰਮਨਪ੍ਰੀਤ ਨੇ ਫਿਰ ਤੋਂ ਗੋਲ਼ ਮਾਰ ਕੇ ਭਾਰਤ ਨੂੰ 3-1  ਨਾਲ ਬੜਾਵਾ ਦਿਵਾਇਆ। ਭਾਰਤ ਨੂੰ ਹਾਲਾਂਕਿ ਦੋਵੇਂ ਗੋਲ਼ ਪੈਨਲਟੀ ਕੌਰਨਰ ਤੋਂ ਮਿਲੇ।


ਭਾਰਤੀ ਡਿਫੈਂਸ ਰਿਹਾ ਸ਼ਾਨਦਾਰ


ਨਿਊਜ਼ੀਲੈਂਡ ਦੀ ਟੀਮ ਨੇ ਖੇਡ ਦੇ 43 ਮਿੰਟਾਂ ਤੇ ਇਕ ਗੋਲ ਵਾਪਸ ਕੀਤਾ ਤੇ ਖੇਡ ਦੇ ਆਖਰੀ ਕੁਆਰਟਰ ‘ਚ ਭਾਰਤ ਦੇ ਉੱਪਰ ਜ਼ਬਰਦਸਤ ਦਬਾਅ ਵੀ ਬਣਾਇਆ। ਪਰ ਭਾਰਤ ਦਾ ਡਿਫੈਂਸ ਵੀ ਮਜ਼ਬੂਤ ਰਿਹਾ ਤੇ ਭਾਰਤ ਨੇ ਮੈਚ 3-2 ਨਾਲ ਜਿੱਤ ਲਿਆ। ਇਸ ਦੇ ਨਾਲ ਭਾਰਤ ਨੇ ਪੁਰਸ਼ ਹਾਕੀ ਈਵੈਂਟ ‘ਚ ਜਿੱਤ ਦੇ ਨਾਲ ਆਪਣੇ ਸਫ਼ਰ ਦਾ ਆਗਾਜ਼ ਕੀਤਾ ਹੈ।


ਤਹਾਨੂੰ ਦੱਸ ਦੇਈਏ ਭਾਰਤ ਦੇ ਗਰੁਪ ‘ਚ ਜਾਪਾਨ, ਆਸਟਰੇਲੀਆ, ਸਪੇਨ ਤੇ ਅਰਜਨਟੀਨਾ ਵੀ ਹੈ। ਭਾਰਤ ਨੇ ਇਨ੍ਹਾਂ ਟੀਮਾਂ ਨਾਲ ਅਗਲੇ ਕੁਝ ਦਿਨਾਂ ‘ਚ ਖੇਡਣਾ ਹੈ। ਓਲੰਪਿਕਸ ਹਾਕੀ ਦੇ ਇਤਿਹਾਸ ‘ਚ ਭਾਰਤ ਅੱਠ ਗੋਲ਼ਡ ਮੈਡਲ ਨਾਲ ਸਭ ਤੋਂ ਸਫਲ ਦੇਸ਼ ਹੈ।