Vinesh Phogat Fell Ill And Fainted: ਪੈਰਿਸ ਓਲੰਪਿਕ 2024 ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਲਈ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਰਿਹਾ। ਹੁਣ ਵਿਨੇਸ਼ ਪੈਰਿਸ ਤੋਂ ਘਰ ਪਰਤ ਆਈ ਹੈ। ਵਿਨੇਸ਼ ਦਾ ਭਾਰਤ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਦਿੱਲੀ ਏਅਰਪੋਰਟ ਤੋਂ ਲੈ ਕੇ ਪਿੰਡ ਪਹੁੰਚਣ ਤੱਕ ਪ੍ਰਸ਼ੰਸਕਾਂ ਨੇ ਵਿਨੇਸ਼ ਤੇ ਖੂਬ ਪਿਆਰ ਬਰਸਾਇਆ। ਪਿੰਡ ਪਹੁੰਚ ਕੇ ਵੀ ਵਿਨੇਸ਼ ਦਾ ਸਨਮਾਨਿਤ ਕੀਤਾ ਗਿਆ ਅਤੇ ਇਸ ਦੌਰਾਨ ਉਸ ਦੀ ਸਿਹਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਈ।
ਵਿਨੇਸ਼ ਦੇ ਬੇਹੋਸ਼ ਹੋਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਵਿਨੇਸ਼ ਨੂੰ ਉਸ ਦੇ ਪਿੰਡ ਬਲਾਲੀ, ਹਰਿਆਣਾ ਵਿੱਚ ਸਨਮਾਨਿਤ ਕੀਤਾ ਗਿਆ ਸੀ। ਵਿਨੇਸ਼ ਨੂੰ ਪਿੰਡ ਵਿੱਚ ਉਸ ਦੇ ਸਮਰਥਕਾਂ ਅਤੇ ਖਾਪ ਪੰਚਾਇਤ ਮੈਂਬਰਾਂ ਵੱਲੋਂ ਸੋਨੇ ਦਾ ਤਮਗਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੌਰਾਨ ਵਿਨੇਸ਼ ਬੇਹੋਸ਼ ਹੋ ਗਈ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਨੇਸ਼ ਸਨਮਾਨ ਸਮਾਰੋਹ ਦੌਰਾਨ ਬੇਹੋਸ਼ ਹੋ ਗਈ ਅਤੇ ਪਹਿਲਵਾਨ ਬਜਰੰਗ ਪੂਨੀਆ ਸਮੇਤ ਕਈ ਲੋਕ ਉਸ ਦੇ ਆਲੇ-ਦੁਆਲੇ ਬੈਠੇ ਨਜ਼ਰ ਆ ਰਹੇ ਹਨ। ਵਿਨੇਸ਼ ਨੂੰ ਬੇਹੋਸ਼ ਦੇਖ ਕੇ ਉੱਥੇ ਮੌਜੂਦ ਲੋਕ ਚਿੰਤਤ ਨਜ਼ਰ ਆਏ। ਵਿਨੇਸ਼ ਦਾ ਇਹ ਵੀਡੀਓ nnis Sports ਨੇ X ਰਾਹੀਂ ਸ਼ੇਅਰ ਕੀਤਾ ਹੈ। ਦੇਖੋ...
ਆਪਣੇ ਪਿੰਡ ਦੀਆਂ ਮਹਿਲਾ ਪਹਿਲਵਾਨਾਂ ਨੂੰ ਸਿਖਲਾਈ ਦੇਣ ਦੀ ਕੀਤੀ ਗੱਲ
ਪੈਰਿਸ ਤੋਂ ਭਾਰਤ ਪਹੁੰਚਣ 'ਤੇ ਵਿਨੇਸ਼ ਨੇ ਪਿਆਰ ਅਤੇ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਜੇਕਰ ਉਹ ਆਪਣੇ ਪਿੰਡ ਬਲਾਲੀ ਦੀਆਂ ਮਹਿਲਾ ਪਹਿਲਵਾਨਾਂ ਨੂੰ ਸਿਖਲਾਈ ਦੇ ਸਕਦੀ ਹੈ ਤਾਂ ਇਹ ਉਸ ਲਈ ਮਾਣ ਵਾਲੀ ਗੱਲ ਹੋਵੇਗੀ। ਵਿਨੇਸ਼ ਨੇ ਕਿਹਾ, "ਜੇਕਰ ਇਸ ਪਿੰਡ ਵਿੱਚੋਂ ਕੋਈ ਪਹਿਲਵਾਨ ਨਹੀਂ ਉੱਭਰਦਾ ਤਾਂ ਨਿਰਾਸ਼ਾਜਨਕ ਹੋਵੇਗਾ। ਅਸੀਂ ਆਪਣੀਆਂ ਪ੍ਰਾਪਤੀਆਂ ਨਾਲ ਰਾਹ ਪੱਧਰਾ ਕੀਤਾ ਹੈ ਅਤੇ ਉਮੀਦ ਦਿੱਤੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਪਿੰਡ ਦੀਆਂ ਔਰਤਾਂ ਦਾ ਸਮਰਥਨ ਕਰੋ। ਜੇਕਰ ਉਨ੍ਹਾਂ ਨੇ ਭਵਿੱਖ ਵਿੱਚ ਸਾਡੀ ਜਗ੍ਹਾ ਲੈਣੀ ਹੈ, ਤਾਂ ਉਨ੍ਹਾਂ ਨੂੰ ਤੁਹਾਡੇ ਸਮਰਥਨ, ਉਮੀਦ ਅਤੇ ਭਰੋਸੇ ਦੀ ਜ਼ਰੂਰਤ ਹੈ।"
ਵਿਨੇਸ਼ ਨੂੰ 100 ਗ੍ਰਾਮ ਜ਼ਿਆਦਾ ਭਾਰ ਕਾਰਨ ਅਯੋਗ ਕਰਾਰ ਦਿੱਤਾ
ਜ਼ਿਕਰਯੋਗ ਹੈ ਕਿ ਵਿਨੇਸ਼ 50 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ 'ਚ ਹਿੱਸਾ ਲੈ ਰਹੀ ਸੀ। ਉਸ ਨੇ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾਈ ਸੀ, ਪਰ ਫਾਈਨਲ ਵਾਲੇ ਦਿਨ ਉਸ ਨੂੰ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਭਾਰਤੀ ਪਹਿਲਵਾਨ ਨੇ ਚਾਂਦੀ ਦੇ ਤਗਮੇ ਦੀ ਮੰਗ ਕੀਤੀ, ਜਿਸ ਨੂੰ ਠੁਕਰਾ ਦਿੱਤਾ ਗਿਆ ਸੀ।