Tokyo Olympics 2020: ਮਹਿਲਾ ਹਾਕੀ ਵਿੱਚ ਭਾਰਤ ਨੇ ਵੰਦਨਾ ਕਟਾਰੀਆ ਦੀ ਹੈਟ੍ਰਿਕ ਦੀ ਬਦੌਲਤ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਐਂਟਰੀ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ। ਭਾਰਤੀ ਟੀਮ ਆਪਣੇ ਪਹਿਲੇ ਤਿੰਨ ਮੈਚ ਹਾਰਨ ਤੋਂ ਬਾਅਦ ਓਲੰਪਿਕ ਤੋਂ ਬਾਹਰ ਹੋਣ ਦੀ ਕਗਾਰ 'ਤੇ ਸੀ। ਜਿਸਦੇ ਬਾਅਦ ਟੀਮ ਨੇ ਕੱਲ੍ਹ ਆਪਣੇ ਚੌਥੇ ਮੈਚ ਵਿੱਚ ਆਇਰਲੈਂਡ ਨੂੰ 1-0 ਨਾਲ ਹਰਾਇਆ।


ਇਸ ਦੇ ਨਾਲ ਹੀ ਲਗਾਤਾਰ ਦੋ ਜਿੱਤਾਂ ਨਾਲ ਭਾਰਤ ਦੇ ਪੰਜ ਮੈਚਾਂ ਵਿੱਚ 6 ਅੰਕ ਹਨ ਅਤੇ ਉਹ ਅੰਕ ਸੂਚੀ ਵਿੱਚ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਹੁਣ ਜੇਕਰ ਬ੍ਰਿਟੇਨ ਆਪਣੇ ਮੈਚ ਵਿੱਚ ਆਇਰਲੈਂਡ ਨੂੰ ਹਰਾ ਦਿੰਦਾ ਹੈ ਤਾਂ ਭਾਰਤ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਲਵੇਗਾ।


ਭਾਰਤ ਨੇ ਇਸ ਮੈਚ ਵਿੱਚ ਬਹੁਤ ਚੰਗੀ ਸ਼ੁਰੂਆਤ ਕੀਤੀ। ਪਹਿਲੇ ਕੁਆਰਟਰ ਦੇ ਚੌਥੇ ਮਿੰਟ ਵਿੱਚ ਵੰਦਨਾ ਕਟਾਰੀਆ ਨੇ ਗੋਲ ਕਰਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਹਾਲਾਂਕਿ, ਟੀਮ ਇੰਡੀਆ ਇਸ ਲੀਡ ਨੂੰ ਜ਼ਿਆਦਾ ਦੇਰ ਤੱਕ ਬਰਕਰਾਰ ਨਹੀਂ ਰੱਖ ਸਕੀਆ ਅਤੇ ਪਹਿਲੇ ਕੁਆਰਟਰ ਦੇ ਆਖਰੀ ਪਲਾਂ ਵਿੱਚ ਗਲੇਸਬੀ ਕ੍ਰਿਸਟੀ ਨੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।


ਦੂਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਵੰਦਨਾ ਨੇ ਫਿਰ ਲਈ ਲੀਡ


ਦੂਜੇ ਕੁਆਰਟਰ ਵਿੱਚ ਵੰਦਨਾ ਕਟਾਰੀਆ ਨੇ ਇੱਕ ਵਾਰ ਫਿਰ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 17ਵੇਂ ਮਿੰਟ ਵਿੱਚ ਮੈਚ ਦਾ ਦੂਜਾ ਗੋਲ ਕਰਕੇ ਟੀਮ ਇੰਡੀਆ ਨੂੰ 2-1 ਨਾਲ ਅੱਗੇ ਕਰ ਦਿੱਤਾ। ਹਾਲਾਂਕਿ, ਦੂਜੇ ਕੁਆਰਟਰ ਦੇ ਆਖਰ ਵਿੱਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਵਾਪਸੀ ਦਾ ਇੱਕ ਹੋਰ ਮੌਕਾ ਦਿੱਤਾ। ਇਸ ਵਾਰ 30ਵੇਂ ਮਿੰਟ ਵਿੱਚ ਹੰਟਰ ਨੇ ਡਿਫਲੈਕਸ਼ਨ ਨਾਲ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ।


ਪਹਿਲੇ ਦੋ ਕੁਆਰਟਰਾਂ ਦੀ ਤਰ੍ਹਾਂ, ਤੀਜੇ ਕੁਆਰਟਰ ਵਿੱਚ ਵੀ ਭਾਰਤ ਸ਼ੁਰੂ ਤੋਂ ਹੀ ਗੋਲ ਕਰਨ ਵਿੱਚ ਕਾਮਯਾਬ ਰਿਹਾ। ਇਸ ਵਾਰ 32ਵੇਂ ਮਿੰਟ ਵਿੱਚ ਨੇਹਾ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਮੈਚ ਵਿੱਚ 3-2 ਦੀ ਬੜ੍ਹਤ ਦਿਵਾਈ। 37ਵੇਂ ਮਿੰਟ ਵਿੱਚ ਦੱਖਣੀ ਅਫਰੀਕਾ ਨੇ ਇੱਕ ਵਾਰ ਫਿਰ ਵਾਪਸੀ ਕੀਤੀ ਅਤੇ ਇੱਕ ਗੋਲ ਦੀ ਮਦਦ ਨਾਲ ਮੈਚ 3-3 ਨਾਲ ਬਰਾਬਰ ਕਰ ਦਿੱਤਾ।


ਭਾਰਤ ਨੇ ਵੰਦਨਾ ਦੀ ਹੈਟ੍ਰਿਕ ਨਾਲ ਹਾਸਲ ਕੀਤੀ ਜਿੱਤ


ਚੌਥੇ ਕੁਆਰਟਰ ਦੌਰਾਨ 49ਵੇਂ ਮਿੰਟ ਵਿੱਚ ਵੰਦਨਾ ਕਟਾਰੀਆ ਦੇ ਤੀਜੇ ਗੋਲ ਦੀ ਬਦੌਲਤ ਭਾਰਤ ਨੇ ਇਸ ਮੈਚ ਵਿੱਚ 4-3 ਦੀ ਫੈਸਲਾਕੁੰਨ ਲੀਡ ਲੈ ਲਈ। ਇਸ ਤਰ੍ਹਾਂ ਭਾਰਤ ਨੇ ਵੀ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰਨ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਵੰਦਨਾ ਓਲੰਪਿਕ ਵਿੱਚ ਹੈਟ੍ਰਿਕ ਬਣਾਉਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਹਾਕੀ ਖਿਡਾਰਨ ਹੈ।


ਇਹ ਵੀ ਪੜ੍ਹੋ: Delhi Assembly: ਖੇਤੀਬਾੜੀ ਐਕਟ ਨੂੰ ਰੱਦ ਕਰਨ ਦਾ ਪ੍ਰਸਤਾਵ ਦਿੱਲੀ ਅਸੈਂਬਲੀ ਵਿੱਚ ਪਾਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904