ਪੜਚੋਲ ਕਰੋ
ਹੈਪੀ ਬਰਥਡੇ 'ਲੀਜੈਂਡ' ਡਾਨ ਬਰੈਡਮੈਨ
Written By : ਏਬੀਪੀ ਸਾਂਝਾ | Updated at : 27 Aug 2016 03:37 PM (IST)
1/8

ਸਦੀ ਦੇ ਸਭ ਤੋਂ ਵੱਡੇ ਕ੍ਰਿਕਟਰ ਮੰਨੇ ਜਾਣ ਵਾਲੇ ਡਾਨ ਬ੍ਰੈਡਮੈਨ ਨੂੰ ਅੱਜ ਹਰ ਕ੍ਰਿਕਟ ਪ੍ਰੇਮੀ ਹੈਪੀ ਬਰਥਡੇਅ ਕਹਿ ਰਿਹਾ ਹੈ। ਚਾਹੇ ਇਹ ਮਹਾਨ ਕ੍ਰਿਕਟਰ ਅੱਜ ਸਾਡੇ ਵਿਚਾਲੇ ਨਹੀਂ ਹੈ, ਪਰ ਇਸ ਖਿਡਾਰੀ ਦੀਆਂ ਪਾਰੀਆਂ ਅਤੇ ਇਸਦੇ ਬਣਾਏ ਰਿਕਾਰਡ ਅਮਰ ਹਨ ਅਤੇ ਹਰ ਕੋਈ ਇੰਨਾ ਦੀ ਚਰਚਾ ਕਰਦਾ ਹੈ।
2/8

ਡਾਨ ਬ੍ਰੈਡਮੈਨ ਜੇ ਅੱਜ ਹੁੰਦੇ ਤਾਂ ਓਹ 108 ਸਾਲਾਂ ਦੇ ਹੋ ਗਏ ਹੁੰਦੇ। ਬ੍ਰੈਡਮੈਨ ਦਾ ਜਨਮ 27 ਅਗਸਤ 1908 ਨੂੰ ਆਸਟ੍ਰੇਲੀਆ ਦੇ ਨਿਊ ਸਾਉਥ ਵੇਲਸ 'ਚ ਹੋਇਆ ਸੀ, ਜਦਕਿ ਉਨ੍ਹਾ ਨੇ ਆਪਣੇ ਆਖਰੀ ਸਾਹ 92 ਸਾਲ ਦੀ ਉਮਰ 'ਚ 25 ਫਰਵਰੀ 2001 ਨੂੰ ਲਏ ਸਨ।
3/8

ਆਸਟ੍ਰੇਲੀਆ ਦੇ ਇਸ ਸੱਜੇ ਹਥ ਦੇ ਬੱਲੇਬਾਜ਼ ਨੇ ਮੈਦਾਨ ਤੇ ਅਜਿਹੇ ਰਿਕਾਰਡ ਬਣਾਏ ਜਿੰਨਾ ਦੀ ਬਰਾਬਰੀ ਕਰਨਾ ਕਿਸੇ ਵੀ ਖਿਡਾਰੀ ਲਈ ਆਸਾਨ ਨਹੀਂ ਹੈ।
4/8

ਡਾਨ ਬ੍ਰੈਡਮੈਨ ਨੂੰ 'Sir' ਦੀ ਉਪਾਧੀ ਨਾਲ ਸਨਮਾਨਿਆ ਗਿਆ ਅਤੇ ਹਰ ਕੋਈ ਉਨ੍ਹਾ ਨੂੰ 'Sir' ਡਾਨ ਬ੍ਰੈਡਮੈਨ ਕਹਿ ਕੇ ਯਾਦ ਕਰਦਾ ਹੈ। ਬ੍ਰੈਡਮੈਨ ਨੇ ਆਸਟ੍ਰੇਲੀਆ ਲਈ ਖੇਡੇ 52 ਟੈਸਟ ਮੈਚਾਂ ਦੀਆਂ 80 ਪਾਰੀਆਂ 'ਚ 6,996 ਦੌੜਾਂ ਬਣਾਈਆਂ। ਖਾਸ ਗੱਲ ਇਹ ਸੀ ਕਿ ਇਸ ਦੌਰਾਨ ਬ੍ਰੈਡਮੈਨ ਨੇ 29 ਸੈਂਕੜੇ ਅਤੇ 13 ਅਰਧ-ਸੈਂਕੜੇ ਠੋਕੇ, ਜਿਸ 'ਚ ਉਨ੍ਹਾ ਦਾ ਹਾਈਐਸਟ ਸਕੋਰ 334 ਦੌੜਾਂ ਦਾ ਸੀ।
5/8

6/8

ਸਿਰਫ ਇੰਨਾ ਹੀ ਨਹੀਂ ਬ੍ਰੈਡਮੈਨ ਨੇ 234 ਘਰੇਲੂ ਮੈਚਾਂ 'ਚ 28,067 ਦੌੜਾਂ ਬਣਾਉਣ ਦਾ ਕਮਾਲ ਕਰਕੇ ਵਿਖਾਇਆ ਅਤੇ ਇਸ ਦੌਰਾਨ ਬ੍ਰੈਡਮੈਨ ਨੇ 95.14 ਦੀ ਔਸਤ ਨਾਲ ਰਨ ਬਣਾਏ। ਘਰੇਲੂ ਕ੍ਰਿਕਟ 'ਚ ਬ੍ਰੈਡਮੈਨ ਦੇ ਨਾਮ ਰਹੇ 117 ਸੈਂਕੜੇ ਅਤੇ 69 ਅਰਧ-ਸੈਂਕੜੇ। ਬ੍ਰੈਡਮੈਨ ਨੇ ਸਾਲ 1928 'ਚ ਆਸਟ੍ਰੇਲੀਆ ਲਈ ਡੈਬਿਊ ਮੈਚ ਖੇਡਿਆ ਸੀ ਅਤੇ ਬ੍ਰੈਡਮੈਨ ਨੇ ਆਪਣਾ ਆਖਰੀ ਮੈਚ ਸਾਲ 1948 'ਚ ਇੰਗਲੈਂਡ ਖਿਲਾਫ ਖੇਡਿਆ।
7/8

ਇਸਤੋਂ ਵੀ ਖਾਸ ਸੀ ਡਾਨ ਬ੍ਰੈਡਮੈਨ ਦੀ ਬੱਲੇਬਾਜ਼ੀ ਔਸਤ, ਅਤੇ ਇਸ ਮਹਾਨ ਬੱਲੇਬਾਜ਼ ਨੇ 52 ਮੈਚਾਂ 'ਚ 99.94 ਦੀ ਔਸਤ ਨਾਲ ਰਨ ਬਣਾਏ।
8/8

ਇਸ ਦਿੱਗਜ ਬੱਲੇਬਾਜ਼ ਦੀਆਂ ਕ੍ਰਿਕਟ ਦੀ ਖੇਡ ਨੂੰ ਦਿੱਤੀਆਂ ਸੁਨਹਿਰੀ ਯਾਦਾਂ ਕਦੀ ਭੁਲਾਈਆਂ ਨਹੀਂ ਜਾ ਸਕਦੀਆਂ।
Published at : 27 Aug 2016 03:37 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਵੈਭਵ ਸੂਰਿਆਵੰਸ਼ੀ ਦੀ 'ਨਿਊ ਚੈਪਟਰ' ਕਹਾਣੀ ਹਲਚਲ ਮਚਾ ਦਿੰਦੀ ਹੈ, ਡੈਬਿਊ ਦਾ ਸੰਕੇਤ ਦਿੰਦੀ ਹੈ ਜਾਂ ਸਰਪ੍ਰਾਈਜ਼?
ਸਪੋਰਟਸ
IND vs ENG: 'ਇਹ ਕੁਦਰਤ ਦਾ ਚਮਤਕਾਰ ਹੈ', ਵੈਭਵ ਸੂਰਿਆਵੰਸ਼ੀ ਨੇ ਅੰਗਰੇਜ਼ੀ ਮੀਡੀਆ 'ਤੇ ਕੀਤਾ ਦਬਦਬਾ, ਸਾਬਕਾ ਖਿਡਾਰੀਆਂ ਨੇ ਵੀ ਕੀਤੀ ਉਸਦੀ ਪ੍ਰਸ਼ੰਸਾ।
ਸਪੋਰਟਸ
ਕ੍ਰਿਕਟ ਜਗਤ ਨੂੰ ਲੱਗਿਆ ਵੱਡਾ ਝਟਕਾ, ਸਟਾਰ ਆਲਰਾਊਂਡਰ ਨੇ ਛੱਡਿਆ ਟੀਮ ਦਾ ਸਾਥ, ਹੁਣ ਵਿਦੇਸ਼ੀ Team ਲਈ ਖੇਡਣਗੇ ਮੈਚ...
ਸਪੋਰਟਸ
Asian Games 2026: ਏਸ਼ੀਆਈ ਖੇਡਾਂ 2026 ਲਈ ਟੀਮ ਇੰਡੀਆ ਦਾ ਹੋਇਆ ਐਲਾਨ, ਵਿਕਟਕੀਪਰ-ਬੱਲੇਬਾਜ਼ ਦਾ ਕੱਟਿਆ ਗਿਆ ਪੱਤਾ! ਮੈਦਾਨ ਚ ਉਤਰਨਗੇ ਇਹ ਖਿਡਾਰੀ; ਵੇਖੋ ਲਿਸਟ...
ਟ੍ਰੈਂਡਿੰਗ ਟੌਪਿਕ






















