ਪੜਚੋਲ ਕਰੋ
Advertisement
ਪਾਕਿਸਤਾਨ ਦਾ ਸੈਮੀਫਾਈਨਲ 'ਚ ਪਹੁੰਚਣਾ ਨਾਮੁਮਕਿਨ
ਪਾਕਿਸਤਾਨ ਦੇ ਬੱਲੇਬਾਜ਼ਾਂ ਨੇ ਵੱਡਾ ਸਕੋਰ ਖੜ੍ਹਾ ਕਰਨ ਵਿੱਚ ਪੂਰੀ ਵਾਹ ਲਾਈ। ਇਮਾਮ ਉਲ ਹੱਕ ਨੇ 100 ਦੌੜਾਂ ਬਣਾਈਆਂ, ਪਰ ਬਾਬਰ ਆਜ਼ਮ ਚਾਰ ਦੌੜਾਂ ਦੇ ਫਰਕ ਨਾਲ ਸੈਂਕੜਾ ਬਣਾਉਣ ਤੋਂ ਖੁੰਝ ਗਏ।
ਲੰਡਨ: ਲਾਰਡਜ਼ ਮੈਦਾਨ ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਦਰਮਿਆਨ ਜਾਰੀ ਵਿਸ਼ਵ ਕੱਪ ਦੇ ਮੁਕਾਬਲੇ ਦੌਰਾਨ ਪਾਕਿ ਟੀਮ ਨੇ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ ਬੰਗਲਾਦੇਸ਼ ਨੂੰ 316 ਦੌੜਾਂ ਦਾ ਟੀਚਾ ਦੇ ਦਿੱਤਾ ਹੈ। ਪਾਕਿਸਤਾਨ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਨੇ ਜਿਓਂ ਹੀ ਅੱਠ ਦੌੜਾਂ ਪੂਰੀਆਂ ਕੀਤੀਆਂ, ਪਾਕਿਸਤਾਨ ਸੈਮੀਫਾਈਨਲ ‘ਚੋਂ ਬਾਹਰ ਹੋ ਗਿਆ। ਜੇਕਰ ਹੁਣ ਪਾਕਿਸਤਾਨ ਮੈਚ ਜਿੱਤ ਵੀ ਜਾਵੇ ਤਾਂ ਵੀ ਉਸ ਲਈ ਸੈਮੀਫਾਈਨਲ ਵਿੱਚ ਦਾਖ਼ਲ ਹੋ ਪਾਉਣਾ ਅਸੰਭਵ ਹੈ।
ਪਾਕਿਸਤਾਨ ਦੇ ਬੱਲੇਬਾਜ਼ਾਂ ਨੇ ਵੱਡਾ ਸਕੋਰ ਖੜ੍ਹਾ ਕਰਨ ਵਿੱਚ ਪੂਰੀ ਵਾਹ ਲਾਈ। ਇਮਾਮ ਉਲ ਹੱਕ ਨੇ 100 ਦੌੜਾਂ ਬਣਾਈਆਂ, ਪਰ ਬਾਬਰ ਆਜ਼ਮ ਚਾਰ ਦੌੜਾਂ ਦੇ ਫਰਕ ਨਾਲ ਸੈਂਕੜਾ ਬਣਾਉਣ ਤੋਂ ਖੁੰਝ ਗਏ। ਬੰਗਲਾਦੇਸ਼ ਖ਼ਿਲਾਫ਼ 500 ਦੌੜਾਂ ਬਣਾਉਣ ਦਾ ਦਾਅਵਾ ਕਰਨ ਵਾਲੇ ਟੀਮ ਦੇ ਕਪਤਾਨ ਸਰਫ਼ਰਾਜ਼ ਅਹਿਮਦ ਖ਼ੁਦ ਤਿੰਨ ਦੌੜਾਂ ਹੀ ਬਣਾ ਸਕੇ। ਮੈਚ ਤੋਂ ਪਹਿਲਾਂ ਅੰਕੜੇ ਸਾਹਮਣੇ ਆਏ ਸਨ, ਜਿਸ ਮੁਤਾਬਕ ਜੇਕਰ ਪਾਕਿਸਤਾਨ, ਬੰਗਲਾਦੇਸ਼ ਨੂੰ ਘੱਟੋ-ਘੱਟ 311 ਦੌੜਾਂ ਨਾਲ ਮਾਤ ਦਿੰਦਾ ਹੈ ਤਾਂ ਹੀ ਉਹ ਵਿਸ਼ਵ ਕੱਪ ਸੈਮੀਫਾਈਲਜ਼ ਵਿੱਚ ਪਹੁੰਚ ਸਕਦਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਤਾਂ ਚੁਣ ਲਈ ਪਰ ਹੁਣ ਉਸ ਨੂੰ ਬੰਗਲਾਦੇਸ਼ ਦੀ ਪੂਰੀ ਟੀਮ ਨੂੰ ਸਿਰਫ ਚਾਰ ਦੌੜਾਂ 'ਤੇ ਆਊਟ ਕਰਨਾ ਹੋਵੇਗਾ, ਨਹੀਂ ਉਹ ਟੂਰਨਾਮੈਂਟ ਵਿੱਚੋਂ ਬਾਹਰ ਹੋ ਜਾਵੇਗਾ।Pakistan end on 315/9
Babar fell for 94 and Imam for 100 before Bangladesh struck back to keep the chase within range. Who's winning this one?#CWC19 | #PAKvBAN pic.twitter.com/hG2XxwWuwt — Cricket World Cup (@cricketworldcup) July 5, 2019
ਇਸ ਸਮੇਂ ਆਸਟ੍ਰੇਲੀਆ, ਭਾਰਤ ਅਤੇ ਇੰਗਲੈਂਡ ਪਹਿਲਾਂ ਤੋਂ ਸੈਮੀਫਾਈਨਲ ਵਿੱਚ ਹਨ। ਅੱਜ ਪਾਕਿਸਤਾਨ ਅਤੇ ਬੰਗਲਾਦੇਸ਼ ਦਰਮਿਆਨ ਮੈਚ ਪੂਰਾ ਹੋਣ ਮਗਰੋਂ ਹੀ ਤੈਅ ਹੋਵੇਗਾ ਕਿ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿੱਚੋਂ ਕਿਹੜੀ ਟੀਮ ਅੱਗੇ ਜਾਵੇਗੀ।During Pakistan's innings, Babar Azam broke the record for most runs by a Pakistan batsman in a single World Cup campaign.
What a list to be at the top of ????#WeHaveWeWill | #CWC19 pic.twitter.com/3tZCKO1bYA — Cricket World Cup (@cricketworldcup) July 5, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement