ਪੜਚੋਲ ਕਰੋ
ਵਿਸ਼ਵ ਰਿਕਾਰਡ ਤੋਂ ਬਾਅਦ ਭਾਵੁਕ ਹੋਇਆ ਚੈਂਪੀਅਨ ਫੈਲਪਸ
Written By : ਏਬੀਪੀ ਸਾਂਝਾ | Updated at : 10 Aug 2016 08:49 AM (IST)
1/14

competes in the **** on Day 8 of the London 2012 Olympic Games at the Aquatics Centre on August 4, 2012 in London, England.
2/14

ਫੈਲਪਸ ਓਹੀ ਅਥਲੀਟ ਹੈ ਜਿਸਨੇ ਬੀਜਿੰਗ ਓਲੰਪਿਕਸ 'ਚ 8 ਗੋਲਡ ਮੈਡਲ ਜਿੱਤ ਕੇ ਇੱਕੋ ਓਲੰਪਿਕਸ 'ਚ ਸਭ ਤੋਂ ਵੱਧ ਗੋਲਡ ਜਿੱਤਣ ਦਾ ਇਤਿਹਾਸ ਰਚਿਆ ਹੈ।
3/14

ਸੰਨਿਆਸ ਦਾ ਐਲਾਨ ਕਰ ਮੁੜਤੋਂ ਵਾਪਸੀ ਕਰ ਰਹੇ ਫੈਲਪਸ ਦੇ ਇਹ ਆਖਰੀ ਓਲੰਪਿਕਸ ਹਨ। 31 ਸਾਲ ਦੀ ਉਮਰ 'ਚ ਫੈਲਪਸ ਆਪਣਾ ਆਖਰੀ ਓਲੰਪਿਕ ਖੇਡਦੇ ਨਜਰ ਆ ਰਹੇ ਹਨ।
4/14

ਇਸਤੋਂ ਪਹਿਲਾਂ ਫੈਲਪਸ ਨੇ 4 ਗੁਨਾ 100 ਮੀਟਰ ਈਵੈਂਟ 'ਚ ਵੀ ਗੋਲਡ ਮੈਡਲ ਆਪਣੇ ਨਾਮ ਕੀਤਾ ਸੀ। ਇਹ ਰੀਓ ਓਲੰਪਿਕਸ 'ਚ ਫੈਲਪਸ ਦਾ ਲਗਾਤਾਰ ਦੂਜਾ ਗੋਲਡ ਮੈਡਲ ਹੈ। ਬ੍ਰਾਜ਼ੀਲ 'ਚ ਖੇਡੇ ਜਾ ਰਹੇ ਓਲੰਪਿਕਸ 'ਚ ਹਰ ਕਿਸੇ ਦੀ ਨਜਰ ਅਮੈਰਿਕਾ ਦੇ ਚੈਂਪੀਅਨ ਸਵਿਮਰ ਮਾਈਕਲਫੈਲਪਸ 'ਤੇ ਟਿਕੀ ਹੋਈ ਹੈ।
5/14

6/14

ਇਸ ਵਾਰ ਫੈਲਪਸ 2 ਹੋਰ ਇੰਡੀਵਿਜੁਅਲ ਈਵੈਂਟਸ 'ਚ ਵੀ ਪਾਰਟੀਸੀਪੇਟ ਕਰਦੇ ਵਿਖਣਗੇ। ਫੈਲਪਸ 100m ਬਟਰਫਲਾਈ ਅਤੇ 200m ਇੰਡੀਵਿਜੁਅਲ ਮੈਡਲੇ ਵਰਗੇ ਈਵੈਂਟਸ 'ਚ ਹਿੱਸਾ ਲੈ ਰਹੇ ਹਨ।
7/14

8/14

ਖਾਸ ਗੱਲ ਇਹ ਹੈ ਕਿ ਇਸ ਈਵੈਂਟ ਦਾ ਓਲੰਪਿਕ ਅਤੇ ਵਿਸ਼ਵ ਰਿਕਾਰਡ ਵੀ ਮਾਈਕਲ ਫੈਲਪਸ ਦੇ ਨਾਮ ਹੈ।
9/14

ਫੈਲਪਸ ਅੱਜ ਆਪਣੇ ਬਣਾਏ ਹੋਏ ਰਿਕਾਰਡ ਤਾਂ ਨਹੀਂ ਤੋੜ ਸਕੇ ਪਰ ਉਨ੍ਹਾਂ ਨੇ ਲੋਕਾਂ ਦਾ ਇਹ ਵਹਿਮ ਜਰੂਰ ਤੋੜ ਦਿੱਤਾ ਕਿ ਫੈਲਪਸ ਦਾ ਕਰੀਅਰ ਖਤਮ ਹੋ ਗਿਆ ਹੈ। ਇਸੇ ਈਵੈਂਟ 'ਚ ਜਾਪਾਨ ਦੇ ਸਾਕਾਈ ਦੂਜੇ ਅਤੇ ਇਟਲੀ ਦੇ ਕੈਂਡਾਰਾਸੀ ਤੀਜੇ ਸਥਾਨ 'ਤੇ ਰਹੇ।
10/14

ਅੱਜ ਦੀ ਜਿੱਤ ਦੇ ਨਾਲ ਫੈਲਪਸ ਦੀ ਕੁਲ ਤਗਮਿਆਂ ਦੀ ਗਿਣਤੀ 25 ਹੋ ਗਈ ਹੈ ਜਿਸ 'ਚ 21 ਗੋਲਡ ਮੈਡਲ ਸ਼ਾਮਿਲ ਹਨ।
11/14

ਇਸਤੋਂ ਪਹਿਲਾਂ ਫੈਲਪਸ ਨੇ 200m ਬਟਰਫਲਾਈ ਈਵੈਂਟ 'ਚ 1.53.36 ਦੇ ਟਾਈਮਿੰਗ ਨਾਲ ਗੋਲਡ ਮੈਡਲ ਆਪਣੇ ਨਾਮ ਕੀਤਾ। ਸਾਲ 2012 ਦੇ ਲੰਡਨ ਓਲੰਪਿਕਸ 'ਚ ਫੈਲਪਸ ਆਪਣੇ ਇਸ ਫੇਵਰਿਟ ਈਵੈਂਟ 'ਚ ਗੋਲਡ ਮੈਡਲ ਜਿੱਤਣ 'ਚ ਨਾਕਾਮ ਰਹੇ ਸਨ ਪਰ ਰੀਓ 'ਚ ਫੈਲਪਸ ਨੇ ਦੁਬਾਰਾ ਆਪਣੇ ਇਸ ਫੇਵਰਿਟ ਈਵੈਂਟ ਦੀ ਬਾਦਸ਼ਾਹਤ ਕਾਇਮ ਕੀਤੀ।
12/14

200m ਫ੍ਰੀਸਟਾਈਲ ਰਿਲੇ 'ਚ ਫੈਲਪਸ ਚੌਥੇ ਨੰਬਰ 'ਤੇ ਪੂਲ ਅੰਦਰ ਗਏ ਅਤੇ ਰਾਇਨ ਲੌਕਟੇ, ਕੌਨਰ ਡਵਾਇਰ ਅਤੇ ਜੈਕ ਕੌਂਗਰ ਦੀ ਹਾਸਿਲ ਕਰਵਾਈ ਲੀਡ ਨੂੰ ਅੱਗੇ ਵਧਾਉਂਦਿਆਂ ਟੀਮ ਨੂੰ ਗੋਲਡ ਮੈਡਲ ਹਾਸਿਲ ਕਰਵਾਇਆ। ਅਮਰੀਕਾ ਦੀ ਟੀਮ ਨੇ 7.00.66 ਦੇ ਟਾਈਮਿੰਗ ਨਾਲ ਇਹ ਈਵੈਂਟ ਆਪਣੇ ਨਾਮ ਕੀਤਾ।
13/14

ਮਾਈਕਲ ਫੈਲਪਸ, ਇਹ ਨਾਮ ਹੈ ਓਲੰਪਿਕਸ ਦੇ 'ਮੋਸਟ ਡੈਕੋਰੇਟਿਡ ਅਥਲੀਟ' ਦਾ, ਇਹ ਨਾਮ ਹੈ ਵਿਸ਼ਵ ਦੇ ਸਭ ਤੋਂ ਬੇਹਤਰੀਨ ਤੈਰਾਕ ਦਾ, ਅਤੇ ਇਹ ਨਾਮ ਇਤਿਹਾਸ 'ਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾ ਚੁੱਕਿਆ ਹੈ। ਅੱਜ ਇਸ ਨਾਮ ਦੇ ਨਾਲ ਇੱਕ ਹੋਰ ਸੁਨਹਿਰਾ ਮੈਡਲ ਜੁੜ ਗਿਆ ਹੈ।
14/14

ਮਾਈਕਲ ਫੈਲਪਸ ਨੇ ਓਲੰਪਿਕਸ 'ਚ 21ਵਾਂ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਫੈਲਪਸ ਨੇ ਓਲੰਪਿਕ ਖੇਡਾਂ ਦੇ ਚੌਥੇ ਦਿਨ 2 ਗੋਲਡ ਮੈਡਲ ਜਿੱਤੇ। ਪਹਿਲਾਂ 200m ਬਟਰਫਲਾਈ 'ਚ ਜਿੱਤ ਦਰਜ ਕਰਨ ਤੋਂ ਬਾਅਦ ਫੈਲਪਸ ਨੇ 4 ਗੁਨਾ 200 ਮੀਟਰ ਫ੍ਰੀਸਟਾਈਲ ਰਿਲੇ 'ਚ ਬਾਜ਼ੀ ਮਾਰੀ।
Published at : 10 Aug 2016 08:49 AM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਵੈਭਵ ਸੂਰਿਆਵੰਸ਼ੀ ਦੀ 'ਨਿਊ ਚੈਪਟਰ' ਕਹਾਣੀ ਹਲਚਲ ਮਚਾ ਦਿੰਦੀ ਹੈ, ਡੈਬਿਊ ਦਾ ਸੰਕੇਤ ਦਿੰਦੀ ਹੈ ਜਾਂ ਸਰਪ੍ਰਾਈਜ਼?
ਸਪੋਰਟਸ
IND vs ENG: 'ਇਹ ਕੁਦਰਤ ਦਾ ਚਮਤਕਾਰ ਹੈ', ਵੈਭਵ ਸੂਰਿਆਵੰਸ਼ੀ ਨੇ ਅੰਗਰੇਜ਼ੀ ਮੀਡੀਆ 'ਤੇ ਕੀਤਾ ਦਬਦਬਾ, ਸਾਬਕਾ ਖਿਡਾਰੀਆਂ ਨੇ ਵੀ ਕੀਤੀ ਉਸਦੀ ਪ੍ਰਸ਼ੰਸਾ।
ਸਪੋਰਟਸ
ਕ੍ਰਿਕਟ ਜਗਤ ਨੂੰ ਲੱਗਿਆ ਵੱਡਾ ਝਟਕਾ, ਸਟਾਰ ਆਲਰਾਊਂਡਰ ਨੇ ਛੱਡਿਆ ਟੀਮ ਦਾ ਸਾਥ, ਹੁਣ ਵਿਦੇਸ਼ੀ Team ਲਈ ਖੇਡਣਗੇ ਮੈਚ...
ਸਪੋਰਟਸ
Asian Games 2026: ਏਸ਼ੀਆਈ ਖੇਡਾਂ 2026 ਲਈ ਟੀਮ ਇੰਡੀਆ ਦਾ ਹੋਇਆ ਐਲਾਨ, ਵਿਕਟਕੀਪਰ-ਬੱਲੇਬਾਜ਼ ਦਾ ਕੱਟਿਆ ਗਿਆ ਪੱਤਾ! ਮੈਦਾਨ ਚ ਉਤਰਨਗੇ ਇਹ ਖਿਡਾਰੀ; ਵੇਖੋ ਲਿਸਟ...
ਟ੍ਰੈਂਡਿੰਗ ਟੌਪਿਕ






















