ਨਵੀ ਦਿੱਲੀ: ਪ੍ਰੋ ਕਬੱਡੀ ਲੀਗ ਵਿੱਚ ਪਟਨਾ ਪਾਈਰੇਟਸ ਤੇ ਦਿੱਲੀ ਦਬੰਗ ਟੀਮ ਵਿਚਾਲੇ ਭੇੜ ਹੋਏਗਾ ਪਰ ਪਿਛਲੇ 5 ਸੀਜ਼ਨਾਂ ਵਿੱਚ ਹਾਲ਼ੇ ਤਕ ਦਿੱਲੀ ਦੀ ਦਬੰਗਈ ਵੇਖਣ ਨੂੰ ਨਹੀਂ ਮਿਲੀ। ਇਸ ਵਾਰ ਟੀਮ ਪਿਛਲੇ 5 ਸੀਜ਼ਨ ਦਾ ਪ੍ਰਦਰਸ਼ਨ ਪਿੱਛੇ ਛੱਡ ਨਵੀਂ ਸ਼ੁਰੂਆਤ ਨਾਲ ਮੈਦਾਨ ’ਚ ਉਤਰੇਗੀ। ਪਿਛਲੇ 5 ਸੀਜ਼ਨਾਂ ਵਿੱਚ ਟੀਮ ਪਹਿਲੇ ਰਾਊਂਡ ਤੋਂ ਹੀ ਅੱਗੇ ਨਹੀਂ ਵਧ ਸਕੀ। ਪਿਛਲੇ ਸੀਜ਼ਨ ਵਿੱਚ ਵੀ ਟੀਮ ਨੇ 22 ਵਿੱਚੋਂ ਸਿਰਫ 5 ਮੁਕਾਬਲੇ ਹੀ ਜਿੱਤੇ ਹਨ। ਇਸ ਵਾਰ ਟੀਮ ’ਤੇ ਖ਼ੁਦ ਨੂੰ ਸਾਬਤ ਕਰਨ ਦੀ ਵੱਡੀ ਚੁਣੌਤੀ ਹੈ।

ਇਸ ਵਾਰ ਦਿੱਲੀ ਲਈ ਵਧੀਆ ਗੱਲ ਇਹ ਹੈ ਕਿ ਨਿਲਾਮੀ ਵਿੱਚ ਫ੍ਰੈਂਚਾਈਜ਼ੀ ਨੇ ਕੁਝ ਨਵੇਂ ਤੇ ਵਧੀਆ ਖਿਡਾਰੀ ਸ਼ਾਮਲ ਕੀਤੇ ਹਨ। ਇਨ੍ਹਾਂ ਖਿਡਾਰੀਆਂ ਦੇ ਟੀਮ ਵਿੱਚ ਸ਼ਾਮਲ ਹੁੰਦਿਆਂ ਹੀ ਟੀਮ ਪਹਿਲਾਂ ਨਾਲੋਂ ਮਜ਼ਬੂਤ ਹੋ ਗਈ ਹੈ। ਇਸ ਵਾਰ ਕਪਤਾਨ ਮੇਰਾਜ ਸ਼ੇਖ ਨੂੰ ਰਿਟੇਨ ਕੀਤਾ ਗਿਆ ਹੈ।

ਟੀਮ ’ਚ ਸ਼ਾਮਲ ਕੀਤੇ ਨਵੇਂ ਖਿਡਾਰੀਆਂ ਵਿੱਚ ਪਵਨ ਕੁਮਾਰ ਕਾਦੀਆਂ, ਚੰਦਰਨ ਰਨਜੀਤ, ਸ਼ਬੀਰ ਬਾਪੂ ਤੇ ਖੋਮਸਨ ਥੋਂਗਖਮ ਦਾ ਨਾਂ ਹੈ। ਇਹ ਸਾਰੇ ਬਿਹਤਰੀਨ ਖਿਡਾਰੀ ਹਨ। ਇਨ੍ਹਾਂ ਦੇ ਇਲਾਵਾ ਫ੍ਰੈਂਚਾਈਜ਼ੀ ਨੇ ਕਈ ਨੌਜਵਾਨ ਚਿਹਰਿਆਂ ਨੂੰ ਵੀ ਮੌਕਾ ਦਿੱਤਾ ਹੈ ਜਿਨ੍ਹਾਂ ਵਿੱਚ ਨਵੀਨ ਕੁਮਾਰ, ਤੁਸ਼ਾਹ ਭੌਰ, ਤਾਪਸ ਪਾਲ ਤੇ ਵਿਸ਼ਾਲ ਸ਼ਾਮਲ ਹਨ।

ਦਿੱਲੀ ਦੀ ਪੂਰੀ ਟੀਮ ’ਤੇ ਇੱਕ ਨਜ਼ਰ

ਟੀਮ ਵਿੱਚ 6 ਰੇਡਰ, 7 ਡਿਫੈਂਡਰ ਤੇ 6 ਆਲਰਾਊਂਡਰ ਸ਼ਾਮਲ ਹਨ।

ਰੇਡਰ: ਚੰਦਰਨ ਰਨਜੀਤ, ਪਵਨ ਕੁਮਾਰ ਕਾਦੀਆਂ, ਸ਼ਬੀਰ ਬਾਪੂ, ਖੋਮਸਨ, ਕਮਲ ਕਿਸ਼ੋਰ, ਨਵਨ ਕੁਮਾਰ

ਡਿਫੈਂਡਰ: ਰਵਿੰਦਰ ਪਹਿਲ, ਤੁਸ਼ਾਰ ਭੌਰ, ਵਿਸ਼ਾਲ ਮਾਨੇ, ਸਤਪਾਲ ਨਰਵਾਲ, ਵਿਰਾਜ ਵਿਸ਼ਣੂ, ਅਨਿਲ ਕੁਮਾਰ, ਯੋਗੇਸ਼ ਹੁੱਡਾ

ਆਲਰਾਊਂਡਰ: ਜੋਗਿੰਦਰ ਨਰਵਾਲ, ਮੇਰਾਜ ਸ਼ੇਖ, ਰਾਜੇਸ਼ ਨਰਵਾਲ, ਸਿਧਾਰਥ, ਤਾਪਸ ਪਾਲ, ਵਿਸ਼ਾਲ