ਪੜਚੋਲ ਕਰੋ
ਹਾਕੀ ਖਿਡਾਰਨਾਂ ਤੇ ਰੇਲਵੇ ਦੇ ਬਿਆਨ ਵੱਖ-ਵੱਖ
Written By : ਏਬੀਪੀ ਸਾਂਝਾ | Updated at : 30 Aug 2016 02:16 PM (IST)
1/18

2/18

ਸੋਮਵਾਰ ਨੂੰ ਆਈ ਭਾਰਤੀ ਮਹਿਲਾ ਹਾਕੀ ਟੀਮ ਨਾਲ ਜੁੜੀ ਇੱਕ ਖਬਰ ਨੇ ਦੇਸ਼ ਦੇ ਖੇਡ ਪ੍ਰਸ਼ੰਸਕਾਂ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਸੀ। ਖਬਰਾਂ ਸਨ ਕਿ 36 ਸਾਲ ਬਾਅਦ ਓਲੰਪਿਕਸ ਲਈ ਕੁਆਲੀਫਾਈ ਕਰਨ ਵਾਲੀ ਮਹਿਲਾ ਹਾਕੀ ਟੀਮ ਦੀ ਕੁਝ ਖਿਡਾਰਨਾ ਨੂੰ ਆਪਣੀ ਪਛਾਣ ਕਰਾਉਣ ਲਈ ਵੀ ਮੁਸ਼ਕਿਲ ਹੋਈ। ਆਪਣੇ ਘਰ ਪਰਤਦੇ ਹੋਏ ਇਨ੍ਹਾਂ ਖਿਡਾਰਨਾ ਨੂੰ ਟ੍ਰੇਨ 'ਚ ਫਰਸ਼ 'ਤੇ ਬੈਠ ਕੇ ਸਫਰ ਕਰਨਾ ਪਿਆ। ਪਰ ਇਸ ਮਾਮਲੇ 'ਚ ਹੁਣ ਰੇਲਵੇ ਵੱਲੋਂ ਜਾਰੀ ਕੀਤੇ ਗਏ ਬਿਆਨ ਤੋਂ ਬਾਅਦ ਨਵਾਂ ਮੋੜ ਆ ਗਿਆ ਹੈ।
3/18

ਭਾਰਤੀ ਮਹਿਲਾ ਹਾਕੀ ਟੀਮ ਦੀਆਂ ਖਿਡਾਰਨਾ ਦੇ ਟ੍ਰੇਨ ਦੇ ਫਰਸ਼ 'ਤੇ ਬੈਠ ਕੇ ਸਫਰ ਕਰਨ ਬਾਰੇ ਆਈ ਖਬਰ ਨੂੰ ਰੇਲਵੇ ਨੇ ਗਲਤ ਦੱਸਿਆ ਅਤੇ ਕਿਹਾ ਕਿ ਇਸ 'ਚ ਸੱਚਾਈ ਨਹੀਂ ਹੈ ਕਿ ਖਿਡਾਰਨਾ ਨੂੰ ਫਰਸ਼ 'ਤੇ ਬੈਠਣ ਲਈ ਮਜਬੂਰ ਕੀਤਾ ਗਿਆ।
4/18

ਰੇਲਵੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਹਾਕੀ ਖਿਡਾਰਨਾ ਰਾਂਚੀ ਏਅਰਪੋਰਟ ਤੋਂ ਰੇਲਵੇ ਸਟੇਸ਼ਨ ਪਹੁੰਚੀਆਂ ਅਤੇ ਉਨ੍ਹਾਂ ਨੇ ਸ਼ਨੀਵਾਰ ਨੂੰ ਟ੍ਰੇਨ ਫੜੀ। ਰੇਲਵੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਜਿਸ ਨਾਲ ਕਿ ਇਨ੍ਹਾਂ ਖਿਡਾਰਨਾ ਲਈ ਬੇਹਤਰ ਇੰਤਜਾਮ ਕੀਤਾ ਜਾਂਦਾ।
5/18

6/18

ਰੇਲਵੇ ਨੇ ਬਿਆਨ 'ਚ ਕਿਹਾ 'ਮਹਿਲਾ ਹਾਕੀ ਟੀਮ ਬਾਰੇ ਆਈ ਰਿਪੋਰਟ 'ਚ ਜਿਸ 'ਚ ਕਿਹਾ ਗਿਆ ਕਿ ਰੀਓ ਓਲੰਪਿਕਸ ਤੋਂ ਵਾਪਿਸ ਪਰਤ ਰਹੀਆਂ ਖਿਡਾਰਨਾ ਨੂੰ ਰਾਂਚੀ ਤੋਂ ਰੁਰਕੇਲਾ ਦੀ ਯਾਤਰਾ ਦੌਰਾਨ ਬੋਕਾਰੋ ਐਲਪੇ ਐਕਸਪਰੈਸ 'ਚ ਫਰਸ਼ 'ਤੇ ਬੈਠਣ ਲਈ ਮਜਬੂਰ ਕੀਤਾ ਗਿਆ, ਪੂਰੀ ਤਰ੍ਹਾ ਗਲਤ ਹੈ। ਇਸ 'ਚ ਵੀ ਸੱਚਾਈ ਨਹੀਂ ਹੈ ਕਿ ਟੀ.ਟੀ.ਈ. ਨੇ ਇਨ੍ਹਾਂ ਖਿਡਾਰਨਾ ਨੂੰ ਫਰਸ਼ 'ਤੇ ਬੈਠਣ ਲਈ ਕਿਹਾ ਸੀ।'
7/18

ਰੇਲਵੇ ਨੇ ਇਹ ਵੀ ਕਿਹਾ ਕਿ ਜਦ ਖਿਡਾਰਨਾ ਟ੍ਰੇਨ 'ਚ ਸਵਾਰ ਹੋਈਆਂ ਤਾਂ ਟੀ.ਟੀ.ਈ. ਨੇ ਉਨ੍ਹਾਂ ਲਈ ਸੀਟ ਦਾ ਇੰਤਜਾਮ ਕਰਨ 'ਚ ਸਿਰਫ 20 ਮਿਨਟ ਦਾ ਸਮਾਂ ਲਿਆ।
8/18

ਕੀ ਹੈ ਪੂਰਾ ਮਾਮਲਾ ?
9/18

36 ਸਾਲ ਬਾਅਦ ਓਲੰਪਿਕਸ ਲਈ ਕੁਆਲੀਫਾਈ ਕਰਨ ਵਾਲੀ ਮਹਿਲਾ ਹਾਕੀ ਟੀਮ ਦੀ ਕੁਝ ਖਿਡਾਰਨਾ ਨੂੰ ਆਪਣੀ ਪਛਾਣ ਕਰਾਉਣ ਲਈ ਵੀ ਮੁਸ਼ਕਿਲ ਹੋਈ। ਆਪਣੇ ਘਰ ਪਰਤਦੇ ਹੋਏ ਇਨ੍ਹਾਂ ਖਿਡਾਰਨਾ ਨੂੰ ਟ੍ਰੇਨ 'ਚ ਫਰਸ਼ 'ਤੇ ਬੈਠ ਕੇ ਸਫਰ ਕਰਨਾ ਪਿਆ।
10/18

ਮੀਡੀਆ 'ਚ ਆਈਆਂ ਖਬਰਾਂ ਅਨੁਸਾਰ ਰੀਓ ਓਲੰਪਿਕਸ 'ਚ ਦੇਸ਼ ਲਈ ਹਾਕੀ ਖੇਡਣ ਵਾਲੀਆਂ 4 ਮਹਿਲਾ ਹਾਕੀ ਖਿਡਾਰਨਾ ਨਮਿਤਾ ਟੱਪੋ, ਦੀਪ ਗ੍ਰੇਸ ਇੱਕਾ, ਲਿਲੀਮਾ ਮਿਨਜ਼ ਅਤੇ ਸੁਨੀਤਾ ਲਾਕੜਾ ਨੂੰ ਘਰ ਪਰਤਦੇ ਹੋਏ ਕਾਫੀ ਪਰੇਸ਼ਾਨੀ ਹੋਈ।
11/18

ਮੀਡੀਆ 'ਚ ਆਈਆਂ ਖਬਰਾਂ ਅਨੁਸਾਰ ਰੀਓ ਓਲੰਪਿਕਸ 'ਚ ਦੇਸ਼ ਲਈ ਹਾਕੀ ਖੇਡਣ ਵਾਲੀਆਂ 4 ਮਹਿਲਾ ਹਾਕੀ ਖਿਡਾਰਨਾ ਨਮਿਤਾ ਟੱਪੋ, ਦੀਪ ਗ੍ਰੇਸ ਇੱਕਾ, ਲਿਲੀਮਾ ਮਿਨਜ਼ ਅਤੇ ਸੁਨੀਤਾ ਲਾਕੜਾ ਨੂੰ ਘਰ ਪਰਤਦੇ ਹੋਏ ਕਾਫੀ ਪਰੇਸ਼ਾਨੀ ਹੋਈ।
12/18

ਸੁਨੀਤਾ ਨੇ ਕਿਹਾ 'ਅਸੀਂ ਟੀ.ਟੀ. ਨੂੰ ਆਪਣੀ ਪਛਾਣ ਵੀ ਦੱਸੀ ਅਤੇ ਬੇਨਤੀ ਕੀਤੀ ਕਿ ਪਿਛਲੇ ਕਈ ਦੀਨਾ ਤੋਂ ਲਗਾਤਾਰ ਸਫਰ ਕਰਕੇ ਅਸੀਂ ਥੱਕੇ ਹੋਏ ਹਾਂ, ਇਸ ਕਾਰਨ ਹੋ ਸਕੇ ਤਾਂ ਸਾਨੂੰ 1-2 ਸੀਟਾਂ ਉਪਲਬਧ ਕਰਵਾ ਦਿੱਤੀਆਂ ਜਾਣ।'
13/18

14/18

ਪਰ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਰੇਲਵੇ ਦੇ ਅਧਿਕਾਰੀਆਂ ਨੇ ਵੀ ਸਫਾਈ ਦਿੱਤੀ ਹੈ ਅਤੇ ਕਿਹਾ ਕਿ ਪਹਿਲਾਂ ਇਨ੍ਹਾਂ ਖਿਡਾਰਨਾ ਨੂੰ ਪੈਂਟਰੀ ਕਾਰ 'ਚ ਬੈਠਣ ਲਈ ਜਗ੍ਹਾ ਦਿੱਤੀ ਸੀ ਅਤੇ ਫਿਰ ਉਨ੍ਹਾਂ ਨੂੰ ਥਰਡ ਏ.ਸੀ. 'ਚ ਬੈਠਣ ਲਈ ਜਗ੍ਹਾ ਦਿੱਤੀ ਗਈ ਸੀ। ਪਰ ਖਿਡਾਰਨਾ ਦੀ ਦਿੱਤੀ ਜਾਣਕਾਰੀ ਅਧਿਕਾਰੀਆਂ ਦੀ ਜਾਣਕਾਰੀ ਤੋਂ ਅਲਗ ਹੈ।
15/18

ਪਰ ਜਵਾਬ 'ਚ ਟੀ.ਟੀ. ਨੇ ਅਸਮਰਥਤਾ ਜਾਹਿਰ ਕੀਤੀ। ਫਿਰ ਇਨ੍ਹਾਂ ਖਿਡਾਰਨਾ ਨੂੰ ਫਰਸ਼ 'ਤੇ ਬੈਠ ਕੇ ਸਫਰ ਕਰਨਾ ਪਿਆ। ਹਾਲਾਂਕਿ ਕੁਝ ਦੇਰ ਬਾਅਦ ਕੁਝ ਸਵਾਰੀਆਂ ਨੇ ਇਨ੍ਹਾਂ ਨੂੰ ਬੈਠਣ ਲਈ ਜਗ੍ਹਾ ਦੇ ਦਿੱਤੀ।
16/18

17/18

18/18

Published at : 30 Aug 2016 02:16 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
ਸਪੋਰਟਸ
ਕੀ ਕੋਚ ਗੌਤਮ ਗੰਭੀਰ ਨੂੰ ਲਗਾਤਾਰ ਹਾਰਾਂ ਤੋਂ ਬਾਅਦ ਵਿਰੋਧੀ ਟੀਮ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ? ਕੀ ਉਨ੍ਹਾਂ ਨੂੰ ਇੰਗਲੈਂਡ ਦੌਰੇ ਲਈ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ? ਬੀ.ਸੀ.ਸੀ.ਆਈ. ਕਾਰਵਾਈ ਵਿੱਚ।
ਸਪੋਰਟਸ
ND ਬਨਾਮ ENG 5ਵਾਂ T20: ਭਾਰਤ ਬਨਾਮ ਇੰਗਲੈਂਡ 5ਵਾਂ T20I ਦਾ ਸਮਾਂ ਬਦਲ ਗਿਆ ਹੈ, ਜਾਣੋ ਮੈਚ ਕਦੋਂ ਸ਼ੁਰੂ ਹੋਵੇਗਾ; ਲਾਈਵ ਸਟ੍ਰੀਮਿੰਗ ਵੇਰਵੇ
ਸਪੋਰਟਸ
ਭਾਰਤ ਨੂੰ ਹਰਾਉਣ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਜ਼ਾ ਹੈ... ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਹੈਰੀ ਬਰੂਕ ਨੇ ਕੀ ਕਿਹਾ?
ਟ੍ਰੈਂਡਿੰਗ ਟੌਪਿਕ




















