ਪੜਚੋਲ ਕਰੋ
ਰੀਓ 'ਚ ਇੱਕ ਵਾਰ ਫਿਰ ਹੱਥ ਲੱਗੀ ਨਿਰਾਸ਼ਾ
Written By : ਏਬੀਪੀ ਸਾਂਝਾ | Updated at : 11 Aug 2016 07:24 AM (IST)
1/14

Hockey : ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਖਿਲਾਫ ਖੇਡੇ ਮੈਚ 'ਚ ਝੱਲੀ ਸ਼ਰਮਨਾਕ ਹਾਰ। ਆਸਟ੍ਰੇਲੀਆ ਨੇ ਭਾਰਤ ਨੂੰ 6-1 ਦੇ ਫਰਕ ਨਾਲ ਦਰੜਿਆ। ਭਾਰਤ ਲਈ ਮੈਚ ਦਾ ਇਕਲੌਤਾ ਗੋਲ ਆਖਰੀ ਮਿਨਟ 'ਚ ਅਨੁਰਾਧਾ ਦੇਵੀ ਨੇ ਕੀਤਾ।
2/14

3/14

ਬੁਧਵਾਰ ਦੇ ਰਿਜ਼ਲਟਸ
4/14

Weightlifting : ਸਤੀਸ਼ ਸਿਵਾਲਿੰਗਮ ਨੇ 77kg ਭਾਰਵਰਗ 'ਚ ਗਰੁਪ ਬੀ 'ਚ 329kg ਦੀ ਲਿਫਟ ਲਾਕੇ ਚੌਥਾ ਸਥਾਨ ਕੀਤਾ ਹਾਸਿਲ।
5/14

Judo : 90kg ਭਾਰਵਰਗ 'ਚ ਭਾਰਤ ਦੇ ਅਵਤਾਰ ਸਿੰਘ ਰਾਊਂਡ ਆਫ 32 ਦਾ ਮੈਚ ਹਾਰ ਕੇ ਓਲੰਪਿਕਸ ਤੋਂ ਬਾਹਰ ਹੋਏ।
6/14

ਰੀਓ ਓਲੰਪਿਕਸ 'ਚ ਭਾਰਤ ਨੂੰ ਮੰਗਲਵਾਰ ਦੇ ਦਿਨ ਕਈ ਕਾਮਯਾਬੀਆਂ ਹਾਸਿਲ ਹੋਈਆਂ ਪਰ ਬੁਧਵਾਰ ਦਾ ਦਿਨ ਭਾਰਤ ਲਈ ਮਿਲਿਆ ਜੁਲਿਆ ਰਿਹਾ। ਭਾਰਤ ਨੂੰ ਖੇਡਾਂ ਦੇ 5ਵੇਂ ਦਿਨ ਵੀ ਕੋਈ ਮੈਡਲ ਨਸੀਬ ਨਹੀਂ ਹੋਇਆ। ਸ਼ੂਟਿੰਗ 'ਚ ਜੀਤੂ ਰਾਏ ਅਤੇ ਪ੍ਰਕਾਸ਼ ਨੰਜੱਪਾ ਨੇ ਨਿਰਾਸ਼ ਕੀਤਾ ਅਤੇ ਹਾਕੀ 'ਚ ਭਾਰਤੀ ਮਹਿਲਾ ਟੀਮ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਆਰਚਰੀ ਅਤੇ ਮੁੱਕੇਬਾਜ਼ੀ 'ਚ ਭਾਰਤ ਨੂੰ ਕਾਮਯਾਬੀ ਹਾਸਿਲ ਹੋਈ।
7/14

Archery : ਬੌਂਬਾਇਲਾ ਦੇਵੀ ਲੈਸ਼ਰਾਮ ਨੇ ਪ੍ਰੀਕੁਆਟਰਫਾਈਨਲ 'ਚ ਬਣਾਈ ਜਗ੍ਹਾ, ਰਾਊਂਡ ਔਫ 16 'ਚ ਅੱਜ ਮੈਕਸੀਕੋ ਦੀ ਆਲੇਜੈਂਡਰਾ ਵਲੈਂਸੀਆ ਨਾਲ ਹੋਵੇਗੀ ਟੱਕਰ।
8/14

Archery : ਦੀਪਿਕਾ ਕੁਮਾਰੀ ਨੇ ਰਾਊਂਡ ਆਫ 64 ਅਤੇ ਰਾਊਂਡ ਆਫ 32 ਦੇ ਮੈਚ ਜਿੱਤੇ, ਰਾਊਂਡ ਆਫ 64 ਦੇ ਮੈਚ 'ਚ ਜੌਰਜੀਆ ਦੀ ਕ੍ਰਿਸਟੀਨ ਐਸੇਬੁਆ ਨੂੰ 6-4 ਨਾਲ ਦਿੱਤੀ ਮਾਤ
9/14

Archery : ਦੀਪਿਕਾ ਕੁਮਾਰੀ ਨੇ ਰਾਊਂਡ ਆਫ 32 ਦੇ ਮੈਚ 'ਚ ਇਟਲੀ ਦੀ ਗੁਐਡਾਲੀਨਾ ਸਾਰਤੋਰੀ ਨੂੰ 6-2 ਨਾਲ ਮਾਤ ਦੇਕੇ ਰਾਊਂਡ ਆਫ 16 'ਚ ਬਣਾਈ ਜਗ੍ਹਾ, ਪ੍ਰੀਕੁਆਟਰਫਾਈਨਲ 'ਚ ਚੀਨੀ ਤੇਈਪੇਈ ਦੀ ਤਾਨ ਯਾ ਚਿੰਗ ਨਾਲ ਹੋਵੇਗੀ ਟੱਕਰ
10/14

Archery : ਆਰਚਰੀ 'ਚ ਭਾਰਤ ਲਈ ਬੁਧਵਾਰ ਦਾ ਦਿਨ ਰਿਹਾ ਦਮਦਾਰ, ਬੌਂਬਾਇਲਾ ਦੇਵੀ ਲੈਸ਼ਰਾਮ ਨੇ ਰਾਊਂਡ ਔਫ 64 ਅਤੇ ਰਾਊਂਡ ਔਫ 32 ਦੇ ਮੁਕਾਬਲੇ ਜਿੱਤੇ, ਰਾਊਂਡ ਔਫ 64 ਦੇ ਮੈਚ 'ਚ ਆਸਟਰੀਆ ਦੀ ਲਾਰੈਂਸ ਬੈਲਡੌਫ ਨੂੰ 6-2 ਨਾਲ ਹਰਾਇਆ, ਰਾਊਂਡ ਔਫ 32 ਦੇ ਮੈਚ 'ਚ ਚੀਨੀ ਤੇਈਪੇਈ ਦੀ ਲਿਨ ਸ਼ੀਹ ਚੀਆ ਨੂੰ 6-2 ਨਾਲ ਦਿੱਤੀ ਮਾਤ।
11/14

Shooting : ਰੀਓ ਓਲੰਪਿਕਸ 'ਚ ਬੁਧਵਾਰ ਨੂੰ ਵੀ ਸ਼ੂਟਰਸ ਨੇ ਕੀਤਾ ਨਿਰਾਸ਼, ਜੀਤੂ ਰਾਏ ਨੇ 50m ਪਿਸਟਲ ਈਵੈਂਟ ਦੇ ਫਾਈਨਲ 'ਚ ਵੀ ਨਹੀਂ ਬਣਾਈ ਜਗ੍ਹਾ, 554 ਦੇ ਸਕੋਰ ਨਾਲ ਈਵੈਂਟ 'ਚ 14ਵੇਂ ਸਥਾਨ 'ਤੇ ਰਹੇ ਜੀਤੂ ਰਾਏ।
12/14

Shooting : 50m ਪਿਸਟਲ ਈਵੈਂਟ 'ਚ ਭਾਰਤ ਦੇ ਪ੍ਰਕਾਸ਼ ਨੰਜੱਪਾ ਦੇ ਹੱਥ ਵੀ ਲੱਗੀ ਨਿਰਾਸ਼ਾ, 547 ਦੇ ਸਕੋਰ ਨਾਲ ਈਵੈਂਟ 'ਚ 25ਵੇਂ ਸਥਾਨ 'ਤੇ ਰਹੇ ਪ੍ਰਕਾਸ਼ ਨੰਜੱਪਾ।
13/14

Boxing : ਰੀਓ ਓਲੰਪਿਕਸ 'ਚ ਭਾਰਤੀ ਮੁੱਕੇਬਾਜ਼ੀ ਲਈ ਲਗਾਤਾਰ ਦੂਜੀ ਜਿੱਤ। 64kg ਭਾਰਵਰਗ 'ਚ ਮਨੋਜ ਕੁਮਾਰ ਨੇ ਕੀਤਾ ਜੇਤੂ ਆਗਾਜ਼।
14/14

Boxing : ਮੁੱਕੇਬਾਜ਼ ਮਨੋਜ ਕੁਮਾਰ ਦੀ ਲਿਥੂਆਨੀਆ ਦੇ ਏਵਾਲਡਾਸ ਪੈਟਰੂਸਕਾਸ ਨਾਲ ਹੋਈ ਟੱਕਰ, ਮਨੋਜ ਕੁਮਾਰ ਨੇ ਮੁਕਾਬਲਾ 2-1 ਦੇ ਫਰਕ ਨਾਲ ਜਿੱਤਿਆ। ਦੋਨੇ ਮੁੱਕੇਬਾਜ਼ਾਂ ਨੇ ਵਿਖਾਇਆ ਦਮ ਪਰ ਭਾਰਤੀ ਮੁੱਕੇ ਸਾਹਮਣੇ ਲਿਥੂਆਨੀਆ ਦਾ ਮੁੱਕੇਬਾਜ਼ ਹੋਇਆ ਚਿਤ।
Published at : 11 Aug 2016 07:24 AM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਇੰਗਲੈਂਡ ਨੂੰ ਹਰਾ ਅਰਜਨਟੀਨਾ ਫਾਈਨਲ 'ਚ, ਬਿਨਾਂ ਗੋਲ ਕੀਤੇ ਵੀ ਛਾ ਗਏ ਮੇਸੀ
ਸਪੋਰਟਸ
ਗੰਭੀਰ ਦੇ ਫੈਸਲਿਆਂ 'ਤੇ ਸਵਾਲ ਉਠਾਏ ਗਏ ਸਨ, ਅਤੇ ਆਇਰਲੈਂਡ-ਇੰਗਲੈਂਡ ਦੀ ਹਾਰ ਤੋਂ ਬਾਅਦ ਏਬੀ ਡਿਵਿਲੀਅਰਜ਼ ਨੇ ਟੀਮ ਇੰਡੀਆ ਦੀ ਆਲੋਚਨਾ ਕੀਤੀ ਸੀ।
ਸਪੋਰਟਸ
IND vs ENG ਦੂਜੇ ODI ਦਾ ਸਮਾਂ ਬਦਲਿਆ, ਮੈਚ ਦੁਪਹਿਰ 3 ਵਜੇ ਸ਼ੁਰੂ ਨਹੀਂ ਹੋਵੇਗਾ; ਜਾਣੋ ਕਿੱਥੇ ਦੇਖਣਾ ਹੈ LIVE ਸਟ੍ਰੀਮਿੰਗ
ਸਪੋਰਟਸ
ਚੇਨਈ ਸੁਪਰ ਕਿੰਗਜ਼ ਨੂੰ ਨਵੇਂ ਕੋਚ ਦੀ ਤਲਾਸ਼, ਜਾਣੋ ਇਸ ਦੌੜ 'ਚ ਕਿਸਦਾ ਨਾਮ ਸਭ ਤੋਂ ਅੱਗੇ; ਰਵੀਚੰਦਰਨ ਅਸ਼ਵਿਨ ਨੇ ਕਿਸਨੂੰ ਦੱਸਿਆ ਬਿਹਤਰ ?
ਟ੍ਰੈਂਡਿੰਗ ਟੌਪਿਕ





















