ਪੜਚੋਲ ਕਰੋ
ਐਥਲੈਟਿਕਸ 'ਚ ਭਾਰਤ ਦਾ ਸੁਪਰ ਸ਼ਨੀਵਾਰ, ਵੇਖੋ ਪੂਰੇ ਦਿਨ ਦੇ ਰਿਜ਼ਲਟਸ
Written By : ਏਬੀਪੀ ਸਾਂਝਾ | Updated at : 14 Aug 2016 07:26 AM (IST)
1/19

ਓਲੰਪਿਕਸ 'ਚ ਭਾਰਤ ਦਾ ਮੈਡਲ ਦਾ ਸੋਕਾ ਖਤਮ ਹੋਣ 'ਤੇ ਨਹੀਂ ਆ ਰਿਹਾ। ਪਰ ਸ਼ਨੀਵਾਰ ਦੇ ਦਿਨ ਭਾਰਤ ਨੂੰ ਅਥਲੈਟਿਕਸ 'ਚ ਇੱਕ ਇਤਿਹਾਸਿਕ ਕਾਮਯਾਬੀ ਮਿਲੀ ਹੈ। ਭਾਰਤ ਨੂੰ ਇਹ ਕਾਮਯਾਬੀ ਲਲਿਤਾ ਬਾਬਰ ਨੇ ਹਾਸਿਲ ਕਰਵਾਈ। ਦੂਜੇ ਪਾਸੇ ਸਾਨੀਆ-ਬੋਪੰਨਾ ਦੀ ਜੋੜੀ ਗੋਲਡ-ਸਿਲਵਰ ਦੀ ਦੌੜ ਚੋਂ ਬਾਹਰ ਹੋ ਗਈ।
2/19

3/19

ਓਲੰਪਿਕਸ 'ਚ ਭਾਰਤੀ ਮਹਿਲਾ ਹਾਕੀ ਟੀਮ ਨੇ ਇੱਕ ਵਾਰ ਫਿਰ ਤੋਂ ਬੇਹਦ ਸ਼ਰਮਨਾਕ ਹਾਰ ਦਾ ਸਾਹਮਣਾ ਕੀਤਾ। ਮਹਿਲਾ ਹਾਕੀ ਟੀਮ ਨੇ ਅਰਜਨਟੀਨਾ ਖਿਲਾਫ ਹੋਇਆ ਮੈਚ 0-5 ਦੇ ਫਰਕ ਨਾਲ ਗਵਾ ਦਿੱਤਾ।
4/19

ਹਾਕੀ : ਮਹਿਲਾ ਟੀਮ (ਭਾਰਤ ਬਨਾਮ ਅਰਜਨਟੀਨਾ)
5/19

Shooting : ਸਕੀਟ (ਮੈਰਾਜ ਅਹਿਮਦ ਖਾਨ) - ਪੁਰਸ਼ਾਂ ਦੇ ਸਕੀਟ ਈਵੈਂਟ 'ਚ ਭਾਰਤ ਦੇ ਮੈਰਾਜ ਅਹਿਮਦ ਖਾਨ ਨੇ ਵੀ ਪ੍ਰਭਾਵਿਤ ਕੀਤਾ ਪਰ ਦੇਸ਼ ਦਾ ਇਹ ਸ਼ੂਟਰ ਵੀ ਮੈਡਲ ਜਿੱਤਣ 'ਚ ਨਾਕਾਮ ਰਿਹਾ। ਇਸ ਈਵੈਂਟ 'ਚ ਮੈਰਾਜ 9ਵੇਂ ਸਥਾਨ 'ਤੇ ਰਹੇ।
6/19

ਸ਼ੂਟਿੰਗ : 25m ਰੈਪਿਡ ਫਾਇਰ ਪਿਸਟਲ (ਪੁਰਸ਼) ਦੂਜਾ ਕੁਆਲੀਫਿਕੇਸ਼ਨ ਰਾਊਂਡ (ਗੁਰਪ੍ਰੀਤ ਸਿੰਘ) - ਸ਼ੂਟਿੰਗ 'ਚ ਭਾਰਤ ਦੇ ਗੁਰਪ੍ਰੀਤ ਸਿੰਘ ਨੇ 25m ਰੈਪਿਡ ਫਾਇਰ ਪਿਸਟਲ 'ਚ ਦੂਜੇ ਰਾਊਂਡ 'ਚ ਦਮਦਾਰ ਪ੍ਰਦਰਸ਼ਨ ਕੀਤਾ ਪਰ ਭਾਰਤ ਦਾ ਇਹ ਸ਼ੂਟਰ ਮੈਡਲ ਜਿੱਤਣ 'ਚ ਨਾਕਾਮ ਰਿਹਾ। ਇਸ ਈਵੈਂਟ 'ਚ ਗੁਰਪ੍ਰੀਤ ਸਿੰਘ ਨੂੰ 7ਵਾਂ ਸਥਾਨ ਹਾਸਿਲ ਹੋਇਆ। ਗੁਰਪ੍ਰੀਤ ਸਿੰਘ ਨੇ ਕੁਲ 581 ਦਾ ਸਕੋਰ ਹਾਸਿਲ ਕੀਤਾ ਅਤੇ 2 ਅੰਕਾਂ ਦੇ ਫਰਕ ਨਾਲ ਗੁਰਪ੍ਰੀਤ ਫਾਈਨਲ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ।
7/19

ਐਥਲੈਟਿਕਸ : 3000m ਸਟੀਪਲਚੇਜ਼ ਕੁਆਲੀਫਿਕੇਸ਼ਨ ਰਾਊਂਡ (ਲਲਿਤਾ ਬਾਬਰ, ਸੁਧਾ ਸਿੰਘ)
8/19

ਇਸੇ ਈਵੈਂਟ 'ਚ ਲਲਿਤਾ ਨੇ ਨਵਾਂ ਰਾਸ਼ਟਰੀ ਰਿਕਾਰਡ ਵੀ ਸਥਾਪਿਤ ਕੀਤਾ ਅਤੇ ਹੀਟਸ ਦੇ ਟਾਈਮਿੰਗ ਅਨੁਸਾਰ 7ਵੇਂ ਸਥਾਨ 'ਤੇ ਫਾਈਨਲ 'ਚ ਜਗ੍ਹਾ ਬਣਾਈ। ਲਲਿਤਾ ਨੇ ਇਹ ਈਵੈਂਟ 9.19.76 ਦਾ ਸਮਾਂ ਦੇਕੇ ਪੂਰਾ ਕੀਤਾ। ਲਲਿਤਾ ਬਾਬਰ ਨੇ ਨਾ ਸਿਰਫ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਬਲਕਿ ਫਾਈਨਲ 'ਚ ਐਂਟਰੀ ਕਰ ਮੈਡਲ ਦੀ ਉਮੀਦ ਵੀ ਜਗਾ ਦਿੱਤੀ ਅਤੇ ਇਤਿਹਾਸ ਵੀ ਰਚ ਦਿੱਤਾ।
9/19

ਭਾਰਤ ਦੀ ਲਲਿਤਾ ਬਾਬਰ ਨੇ ਦੇਸ਼ ਦਾ ਨਾਮ ਚਮਕਾ ਦਿੱਤਾ ਹੈ। ਮਹਿਲਾਵਾਂ ਦੀ 3000m ਸਟੀਪਲਚੇਜ਼ ਈਵੈਂਟ 'ਚ ਲਲਿਤਾ ਨੇ ਫਾਈਨਲ 'ਚ ਐਂਟਰੀ ਕਰ ਇਤਿਹਾਸ ਰਚ ਦਿੱਤਾ ਹੈ। ਪੀ.ਟੀ. ਊਸ਼ਾ ਤੋਂ ਬਾਅਦ ਲਲਿਤਾ ਦੇਸ਼ ਦੀ ਪਹਿਲੀ ਮਹਿਲਾ ਖਿਡਾਰਨ ਹੈ ਜੋ ਅਥਲੈਟਿਕਸ ਦੇ ਟਰੈਕ ਈਵੈਂਟ 'ਚ ਫਾਈਨਲ 'ਚ ਐਂਟਰੀ ਕਰਨ 'ਚ ਕਾਮਯਾਬ ਹੋਈ ਹੈ।
10/19

ਟੈਨਿਸ : ਮਿਕਸਡ ਡਬਲਜ਼ - ਸਾਨੀਆ ਮਿਰਜ਼ਾ/ਰੋਹਨ ਬੋਪੰਨਾ ਬਨਾਮ ਵੀ. ਵਿਲੀਅਮਸ/ਆਰ. ਰਾਮ ਟੈਨਿਸ 'ਚ ਸ਼ਨੀਵਾਰ ਨੂੰ ਭਾਰਤ ਦੇ ਹੱਥ ਵੱਡੀ ਨਾਕਾਮੀ ਲੱਗੀ। ਭਾਰਤ ਦੀ ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਦੀ ਮਿਕਸਡ ਡਬਲਸ ਜੋੜੀ ਸੈਮੀਫਾਈਨਲ ਮੈਚ 'ਚ ਹਾਰ ਗਈ। ਇਸ ਹਾਰ ਦੇ ਨਾਲ ਹੀ ਹੁਣ ਇਹ ਜੋੜੀ ਗੋਲਡ-ਸਿਲਵਰ ਦੀ ਦੌੜ 'ਚੋਂ ਬਾਹਰ ਹੋ ਗਈ ਹੈ।
11/19

12/19

13/19

ਵੀਨਸ-ਰਾਮ ਦੀ ਜੋੜੀ ਨੇ ਮੈਚ 2-6, 6-2, 10-3 ਦੇ ਫਰਕ ਨਾਲ ਆਪਣੇ ਨਾਮ ਕਰ ਲਿਆ। ਹੁਣ ਸਾਨੀਆ-ਬੋਪੰਨਾ ਦੀ ਜੋੜੀ ਕਾਂਸੀ ਦੇ ਤਗਮੇ ਲਈ ਮੈਚ ਖੇਡੇਗੀ।
14/19

400m ਦੌੜ ਕੁਆਲੀਫਿਕੇਸ਼ਨ ਰਾਊਂਡ (ਨਿਰਮਲਾ ਸ਼ਿਓਰਨ) - ਨਿਰਮਲਾ ਸ਼ਿਓਰਨ 400m ਈਵੈਂਟ 'ਚ ਕੋਈ ਖਾਸ ਕਮਾਲ ਨਹੀਂ ਕਰ ਸਕੀ ਅਤੇ 53.03 ਸੈਕਿੰਡਸ ਦੇ ਸਮੇਂ ਦੇ ਨਾਲ 44ਵੇਂ ਸਥਾਨ 'ਤੇ ਰਹੀ।
15/19

ਰੋਇੰਗ : ਪੁਰਸ਼ ਸਿੰਗਲ ਸਕਲਸ 'ਸੀ' ਫਾਈਨਲ (ਦੱਤੂ ਬਬਨ ਭੋਕਾਨਾਲ) - ਦੱਤੂ ਭੋਕਾਨਾਲ ਨੇ ਰੋਇੰਗ ਦੇ C ਕੈਟੇਗਰੀ ਦੇ ਫਾਈਨਲ 'ਚ ਪਹਿਲਾ ਸਥਾਨ ਹਾਸਿਲ ਕੀਤਾ। ਦੱਤੂ ਭੋਕਾਨਾਲ ਨੇ ਆਪਣਾ ਈਵੈਂਟ 6.54.96 'ਚ ਪੂਰਾ ਕੀਤਾ।
16/19

ਬੈਡਮਿੰਟਨ: ਮਹਿਲਾ ਡਬਲਜ਼ ਗਰੁੱਪ ਏ — ਜਵਾਲਾ ਗੁੱਟਾ/ਅਸ਼ਵਿਨੀ ਪੋਨੱਪਾ (ਭਾਰਤ ਬਨਾਮ ਥਾਈਲੈਂਡ)
17/19

ਬੈਡਮਿੰਟਨ ਦੀ ਮਹਿਲਾ ਡਬਲਸ ਕੈਟੇਗਰੀ 'ਚ ਇੱਕ ਵਾਰ ਫਿਰ ਤੋਂ ਭਾਰਤ ਦੇ ਹੱਥ ਨਿਰਾਸ਼ਾ ਲੱਗੀ। ਜਵਾਲਾ ਗੁੱਟਾ ਅਤੇ ਅਸ਼ਵੀਨੀ ਪੋਨੱਪਾ ਦੀ ਜੋੜੀ ਨੇ ਓਲੰਪਿਕਸ 'ਚ ਲਗਾਤਾਰ ਤੀਜੀ ਹਾਰ ਝੱਲੀ। ਜਵਾਲਾ-ਪੋਨੱਪਾ ਦੀ ਜੋੜੀ ਥਾਈਲੈਂਡ ਦੀ ਜੋੜੀ ਖਿਲਾਫ ਆਪਣਾ ਮੈਚ ਸਿਧੇ ਸੈਟਾਂ 'ਚ ਗਵਾ ਬੈਠੀ।
18/19

ਕਾਂਸੀ ਦੇ ਤਗਮੇ ਲਈ ਖੇਡੇ ਜਾਣ ਵਾਲੇ ਮੈਚ 'ਚ ਸਾਨੀਆ-ਬੋਪੰਨਾ ਦੀ ਟੱਕਰ ਚੈਕ ਰਿਪਬਲਿਕ ਦੀ ਲੂਸੀ ਹਾਰਡੈਕਾ ਅਤੇ ਰੈਡੇਕ ਸਟੈਪਨੇਕ ਦੀ ਜੋੜੀ ਖਿਲਾਫ ਹੋਵੇਗੀ।
19/19

Published at : 14 Aug 2016 07:26 AM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ
ਸਪੋਰਟਸ
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਸਪੋਰਟਸ
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ
ਸਪੋਰਟਸ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
ਟ੍ਰੈਂਡਿੰਗ ਟੌਪਿਕ



















