ਪੜਚੋਲ ਕਰੋ

ਰਿਸ਼ਭ ਪੰਤ ਨੇ ਤੋੜਿਆ ਧੋਨੀ ਦਾ ਇਹ ਰਿਕਾਰਡ, 27 ਟੈਸਟ 'ਚ ਕਰ ਵਿਖਾਇਆ ਕਮਾਲ

ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ 'ਚ ਰਿਸ਼ਭ ਪੰਤ ਦਾ ਬੱਲਾ ਭਾਵੇਂ ਨਹੀਂ ਚੱਲ ਰਿਹਾ ਹੋਵੇ ਪਰ ਵਿਕਟ ਦੇ ਪਿੱਛੇ ਇਹ ਖਿਡਾਰੀ ਕਮਾਲ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਪੰਤ ਭਾਰਤ ਲਈ ਕੀਪਰ ਵਜੋਂ ਸਭ ਤੋਂ ਤੇਜ਼ 100 ਕੈਚਾਂ ਫੜਨ ਵਾਲੇ ਖਿਡਾਰੀ ਬਣ ਗਏ ਸਨ।

ਨਵੀਂ ਦਿੱਲੀ: ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ 'ਚ ਰਿਸ਼ਭ ਪੰਤ ਦਾ ਬੱਲਾ ਭਾਵੇਂ ਨਹੀਂ ਚੱਲ ਰਿਹਾ ਹੋਵੇ ਪਰ ਵਿਕਟ ਦੇ ਪਿੱਛੇ ਇਹ ਖਿਡਾਰੀ ਕਮਾਲ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਪੰਤ ਭਾਰਤ ਲਈ ਕੀਪਰ ਵਜੋਂ ਸਭ ਤੋਂ ਤੇਜ਼ 100 ਕੈਚਾਂ ਫੜਨ ਵਾਲੇ ਖਿਡਾਰੀ ਬਣ ਗਏ ਸਨ। ਹੁਣ ਦਿੱਲੀ ਦੇ ਇਸ ਵਿਕਟਕੀਪਰ ਬੱਲੇਬਾਜ਼ ਨੇ ਇੱਕ ਹੋਰ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ

ਜੋਹਾਨਸਬਰਗ ਟੈਸਟ ਦੇ ਦੂਜੇ ਦਿਨ ਪੰਤ ਨੇ ਅਫਰੀਕੀ ਪਾਰੀ ਦਾ ਆਖਰੀ ਕੈਚ ਲੈਂਦੇ ਹੀ ਆਪਣੇ ਟੈਸਟ ਕਰੀਅਰ ਦੇ 100 ਕੈਚ ਪੂਰੇ ਕਰ ਲਏ। ਵਿਕਟ ਦੇ ਪਿੱਛੇ ਇਹ ਕਾਰਨਾਮਾ ਕਰਨ ਵਾਲਾ ਉਹ ਸਿਰਫ਼ ਚੌਥਾ ਭਾਰਤੀ ਵਿਕਟਕੀਪਰ ਹੈ। ਪੰਤ ਤੋਂ ਪਹਿਲਾਂ ਸਿਰਫ਼ ਮਹਿੰਦਰ ਸਿੰਘ ਧੋਨੀ, ਸਈਦ ਕਿਰਮਾਨੀ ਤੇ ਕਿਰਨ ਮੋਰੇ ਇਸ ਸੂਚੀ ਵਿੱਚ ਸ਼ਾਮਲ ਸਨ।

ਧੋਨੀ ਕੈਚ ਲੈਣ 'ਚ ਪਿੱਛੇ ਰਹਿ ਗਏ
ਰਿਸ਼ਭ ਪੰਤ ਨੇ 100 ਕੈਚ ਲੈਣ 'ਚ ਸਿਰਫ 27 ਮੈਚ ਖੇਡੇ ਹਨ। ਇਹ ਭਾਰਤੀ ਰਿਕਾਰਡ ਹੈ। ਮਹਿੰਦਰ ਸਿੰਘ ਧੋਨੀ ਨੂੰ 100 ਕੈਚ ਲੈਣ ਲਈ 40 ਟੈਸਟ ਖੇਡਣੇ ਪਏ। ਧੋਨੀ ਨੇ ਆਪਣੇ ਟੈਸਟ ਕਰੀਅਰ 'ਚ ਸਭ ਤੋਂ ਜ਼ਿਆਦਾ 256 ਕੈਚ ਲਏ ਹਨ। ਇਸ ਦੇ ਨਾਲ ਹੀ ਸਾਬਕਾ ਵਿਕਟਕੀਪਰ ਸਈਦ ਕਿਰਮਾਨੀ ਦੇ ਨਾਂ 160 ਕੈਚ ਹਨ। ਕਿਰਨ ਮੋਰੇ ਨੇ ਟੈਸਟ ਕ੍ਰਿਕਟ ਵਿੱਚ 110 ਕੈਚ ਲਏ ਹਨ। ਪੰਤ ਨੇ ਆਪਣੇ 27ਵੇਂ ਟੈਸਟ ਮੈਚ ਵਿੱਚ ਕੈਚਾਂ ਦਾ ਸੈਂਕੜਾ ਲਗਾਇਆ ਹੈ। ਵਿਸ਼ਵ ਕ੍ਰਿਕਟ ਦੀ ਗੱਲ ਕਰੀਏ ਤਾਂ ਪੰਤ ਟੈਸਟ 'ਚ 100 ਕੈਚ ਲੈਣ ਵਾਲੇ 42ਵੇਂ ਵਿਕਟਕੀਪਰ ਹਨ।

ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ

ਸਭ ਤੋਂ ਤੇਜ਼ 100 ਕੈਚਾਂ ਲੈਣ ਵਾਲਾ ਭਾਰਤੀ ਵਿਕਟਕੀਪਰ
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਪਹਿਲੇ ਟੈਸਟ 'ਚ ਰਿਸ਼ਭ ਪੰਤ ਭਾਰਤ ਲਈ ਸਭ ਤੋਂ ਤੇਜ਼ 100 ਕੈਚਾਂ ਪੂਰੀਆਂ ਕਰਨ ਵਾਲੇ ਵਿਕਟਕੀਪਰ ਬਣ ਗਏ ਹਨ। ਪੰਤ ਨੇ ਆਪਣੇ 26ਵੇਂ ਟੈਸਟ ਵਿੱਚ ਇਹ ਉਪਲਬਧੀ ਹਾਸਲ ਕੀਤੀ। ਉਨ੍ਹਾਂ ਤੋਂ ਪਹਿਲਾਂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 36 ਟੈਸਟ ਮੈਚਾਂ 'ਚ 100 ਵਿਕਟਾਂ ਹਾਸਲ ਕੀਤੀਆਂ ਸਨ। ਪੰਤ ਨੇ ਇਹ ਰਿਕਾਰਡ ਸਿਰਫ 24 ਸਾਲ ਦੀ ਉਮਰ ਵਿੱਚ ਬਣਾਇਆ ਸੀ।

ਧੋਨੀ ਤੋਂ ਬਾਅਦ ਰਿਧੀਮਾਨ ਸਾਹਾ ਤੀਜੇ ਨੰਬਰ 'ਤੇ ਹੈ। ਉਨ੍ਹਾਂ ਇਹ ਕਾਰਨਾਮਾ 37 ਟੈਸਟ ਮੈਚਾਂ ਵਿੱਚ ਕੀਤਾ। ਇਸ ਦੇ ਨਾਲ ਹੀ ਕਿਰਨ ਮੋਰੇ ਚੌਥੇ ਸਥਾਨ 'ਤੇ ਹਨ। ਉਸ ਨੇ 39 ਟੈਸਟ ਮੈਚਾਂ ਵਿੱਚ ਇਹ ਉਪਲਬਧੀ ਹਾਸਲ ਕੀਤੀ। ਨਯਨ ਮੋਂਗੀਆ ਪੰਜਵੇਂ ਅਤੇ ਸਈਅਦ ਕਿਰਮਾਨੀ ਛੇਵੇਂ ਸਥਾਨ 'ਤੇ ਹਨ। ਮੋਂਗੀਆ ਨੇ 100 ਕੈਚਾਂ ਲਈ 41 ਟੈਸਟ ਖੇਡੇ। ਇਸ ਦੇ ਨਾਲ ਹੀ ਕਿਰਮਾਨੀ ਨੇ 42 ਟੈਸਟ ਮੈਚਾਂ ਵਿੱਚ ਇਹ ਕਮਾਲ ਕੀਤਾ।

ਟਾਪ ਹੈਡਲਾਈਨ

ਇਸ ਮਹਾਨ ਪਾਕਿਸਤਾਨੀ ਕ੍ਰਿਕਟਰ ਦੀ ਧੀ ਦਾ ਵਿਆਹ ਈਸਾਈ ਰੀਤੀ-ਰਿਵਾਜਾਂ ਨਾਲ ਹੋਇਆ, ਤਸਵੀਰਾਂ ਵਾਇਰਲ
ਇਸ ਮਹਾਨ ਪਾਕਿਸਤਾਨੀ ਕ੍ਰਿਕਟਰ ਦੀ ਧੀ ਦਾ ਵਿਆਹ ਈਸਾਈ ਰੀਤੀ-ਰਿਵਾਜਾਂ ਨਾਲ ਹੋਇਆ, ਤਸਵੀਰਾਂ ਵਾਇਰਲ
ਕੀ ਇਹ ਬਾਲੀਵੁੱਡ ਅਦਾਕਾਰਾ ਕਿਸੇ ਅਫਗਾਨ ਕ੍ਰਿਕਟਰ ਨਾਲ ਵਿਆਹ ਕਰੇਗੀ? ਉਸਨੇ ਆਪਣਾ ਜਵਾਬ ਖੁਦ ਦਿੱਤਾ।
ਕੀ ਇਹ ਬਾਲੀਵੁੱਡ ਅਦਾਕਾਰਾ ਕਿਸੇ ਅਫਗਾਨ ਕ੍ਰਿਕਟਰ ਨਾਲ ਵਿਆਹ ਕਰੇਗੀ? ਉਸਨੇ ਆਪਣਾ ਜਵਾਬ ਖੁਦ ਦਿੱਤਾ।
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
ਸੈਫ ਅਲੀ ਖਾਨ ਨੇ ਕ੍ਰਿਕਟ ਵਿੱਚ ਅਜ਼ਮਾਇਆ ਆਪਣਾ ਹੱਥ , ਗੇਂਦਬਾਜ਼ੀ ਐਕਸ਼ਨ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਸੈਫ ਅਲੀ ਖਾਨ ਨੇ ਕ੍ਰਿਕਟ ਵਿੱਚ ਅਜ਼ਮਾਇਆ ਆਪਣਾ ਹੱਥ , ਗੇਂਦਬਾਜ਼ੀ ਐਕਸ਼ਨ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Embed widget