ਪੜਚੋਲ ਕਰੋ
Advertisement
ਰੋਹਿਤ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਚਾਹਲ ਦੇ ਟੈਟੂ ਦਾ ਉਡਾਇਆ ਮਜ਼ਾਕ
ਸੀਰੀਜ਼ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਮਜ਼ੇ ਦੇ ਮੂਡ 'ਚ ਦਿਖਾਈ ਦਿੱਤੇ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਖਾਸ ਦੋਸਤ ਤੇ ਟੀਮ ਇੰਡੀਆ ਦੇ ਸਪਿਨਰ ਯੁਜਵੇਂਦਰ ਚਾਹਲ ਨੂੰ ਟ੍ਰੋਲ ਕੀਤਾ।
ਨਵੀਂ ਦਿੱਲੀ: ਟੀਮ ਇੰਡੀਆ ਨੇ ਆਸਟਰੇਲੀਆ ਖਿਲਾਫ ਵਨਡੇ ਸੀਰੀਜ਼ 2-1 ਨਾਲ ਜਿੱਤੀ ਤੇ ਨਿਊਜ਼ੀਲੈਂਡ ਨਾਲ ਟੀ 20, ਵਨਡੇ ਤੇ ਟੈਸਟ ਸੀਰੀਜ਼ ਖੇਡਣ ਲਈ ਰਵਾਨਾ ਹੋ ਗਈ ਹੈ। ਟੀਮ ਇੰਡੀਆ ਦੇ ਪ੍ਰਦਰਸ਼ਨ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਆਖਰੀ ਵਨਡੇ ਮੈਚ 'ਚ ਰੋਹਿਤ ਸ਼ਰਮਾ ਨੇ 29ਵਾਂ ਸੈਂਕੜਾ ਲਾਇਆ ਤੇ ਟੀਮ ਇੰਡੀਆ ਨੂੰ ਜਿੱਤ ਦੇ ਰਾਹ 'ਤੇ ਪਹੁੰਚਾਇਆ। ਸੀਰੀਜ਼ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਮਜ਼ੇ ਦੇ ਮੂਡ 'ਚ ਦਿਖਾਈ ਦਿੱਤੇ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਖਾਸ ਦੋਸਤ ਤੇ ਟੀਮ ਇੰਡੀਆ ਦੇ ਸਪਿਨਰ ਯੁਜਵੇਂਦਰ ਚਾਹਲ ਨੂੰ ਟ੍ਰੋਲ ਕੀਤਾ।
ਰੋਹਿਤ ਸ਼ਰਮਾ ਨੇ ਡਬਲਯੂਡਬਲਯੂਈ ਰੈਸਲਰ ਤੇ ਹਾਲੀਵੁੱਡ ਐਕਟਰ ਡਵੇਨ ਜਾਨਸਨ ਯਾਨੀ ਦ ਰਾਕ ਦੀ ਫੋਟੋ ਪੋਸਟ ਕੀਤੀ ਤੇ ਯੁਜਵੇਂਦਰ ਚਾਹਲ ਦੀ ਇੱਕ ਸ਼ਰਲਤ ਫੋਟੋ ਵੀ ਪੋਸਟ ਕੀਤੀ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, “ਅੱਜ ਮੈਂ ਇੱਕ ਵਧੀਆ ਫੋਟੋ ਵੇਖੀ। ਭਾਰਤ ਨੇ ਸੀਰੀਜ਼ ਜਿੱਤੀ, ਪਰ ਚਰਚਾ ਕਿਸੇ ਹੋਰ ਦੀ ਕੀਤੀ ਜਾ ਰਹੀ ਹੈ।" ਯੁਜਵੇਂਦਰ ਚਾਹਲ ਨੇ ਇਸ ਟਵੀਟ ਦਾ ਜਵਾਬ ਦਿੱਤਾ। ਉਸ ਨੇ ਲਿਖਿਆ, "ਦ ਰਾਕ" ਤੇ ਕਈ ਇਮੋਜੀਆਂ ਵੀ ਸਾਂਝੀਆਂ ਕੀਤੀਆਂ। ਦੱਸ ਦੇਈਏ ਡਵੇਨ ਜਾਨਸਨ ਦਾ ਡਬਲਯੂਡਬਲਯੂਈ ਰਿੰਗ 'ਚ ਨਾਂ ਦ ਰਾਕ ਹੈ।Best picture I saw today. India wins the series but someone else takes the headlines. Bravo!! @yuzi_chahal pic.twitter.com/dN0RXh05q9
— Rohit Sharma (@ImRo45) January 20, 2020
ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਰੋਹਿਤ ਸ਼ਰਮਾ ਨੇ ਯੁਜਵੇਂਦਰ ਚਾਹਲ ਦੇ ਸਰੀਰ ਦਾ ਮਜ਼ਾਕ ਉਡਾਇਆ। ਜਦੋਂ ਚਾਹਲ ਨੇ ਰੋਹਿਤ ਨੂੰ ਟੀਵੀ 'ਤੇ ਛੱਕੇ ਮਾਰਨ ਦਾ ਰਾਜ਼ ਪੁੱਛਿਆ ਤਾਂ ਉਸਨੇ ਕਿਹਾ, "ਇਹ ਲਾਜ਼ਮੀ ਹੈ ਕਿ ਇੱਕ ਛੱਕਾ ਲਾਉਣ ਲਈ ਸਰੀਰ ਹੋਣਾ ਚਾਹੀਦਾ ਹੈ।" ਚਾਹਲ ਨੇ ਵਿਚਕਾਰ 'ਚ ਪੁੱਛਿਆ, "ਕੀ ਇਸ ਨਾਲ ਵੱਡੇ ਛੱਕੇ ਲੱਗਣਗੇ?" ਜਿਸ 'ਤੇ ਉਸ ਨੇ ਕਿਹਾ, “ਹਾਂ, ਬੇਸ਼ਕ ਤੁਸੀਂ ਵੱਡੇ ਛੱਕੇ ਲਗਾ ਸਕਦੇ ਹੋ।"The rock 😜😂💪 https://t.co/F1aPLj0pUs
— Yuzvendra Chahal (@yuzi_chahal) January 20, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
Advertisement