ਪੜਚੋਲ ਕਰੋ
Advertisement
ਤੇਂਦੁਲਕਰ ਨੇ ਵੀ ਮੰਨਿਆ ਜਸਪ੍ਰੀਤ ਦਾ ਲੋਹਾ, ਵੱਡੀ ਭਵਿੱਖਬਾਣੀ
ਤੇਂਦੁਲਕਰ ਨੇ ਕਿਹਾ ਕਿ 25 ਸਾਲਾਂ ਦੇ ਆਰਥੋਡਾਕਸ ਐਕਸ਼ਨ ਵਾਲਾ ਇਹ ਗੇਂਦਬਾਜ਼ ਫਿਲਹਾਲ ਦੁਨੀਆ ਦਾ ਨੰਬਰ ਵੰਨ ਗੇਂਦਬਾਜ਼ ਹੈ। ਜੇ ਮੁੰਬਈ ਇੰਡੀਅਨਜ਼ ਜਿੱਤੀ ਹੈ ਤਾਂ ਉਸ ਵਿੱਚ ਬੁਮਰਾਹ ਦਾ ਯੋਗਦਾਨ ਕਾਫੀ ਜ਼ਿਆਦਾ ਹੈ।
ਨਵੀਂ ਦਿੱਲੀ: ਕ੍ਰਿਕਟ ਖਿਡਾਰੀ ਜਸਪ੍ਰੀਤ ਬੁਮਰਾ ਦਾ ਪ੍ਰਦਰਸ਼ਨ ਵੇਖਦਿਆਂ ਉਸ ਨੂੰ ਅਖ਼ੀਰਲੇ ਓਵਰਾਂ ਦਾ ਰਾਜਾ ਕਿਹਾ ਜਾਣ ਲੱਗਾ ਹੈ। ਇਸ ਦਾ ਕਾਰਨ ਡੈੱਥ ਓਵਰਾਂ ਵਿੱਚ ਉਸ ਦੀ ਬਿਹਤਰੀਨ ਗੇਂਦਬਾਜ਼ੀ ਹੈ। ਇਸ ਗੱਲ ਨੂੰ ਬੈਟਿੰਗ ਲੀਜੈਂਡ ਸਚਿਨ ਤੇਂਦੁਲਕਰ ਨੇ ਵੀ ਮੰਨ ਲਿਆ ਹੈ। ਤੇਂਦੁਲਕਰ ਨੇ ਕਿਹਾ ਕਿ 25 ਸਾਲਾਂ ਦੇ ਆਰਥੋਡਾਕਸ ਐਕਸ਼ਨ ਵਾਲਾ ਇਹ ਗੇਂਦਬਾਜ਼ ਫਿਲਹਾਲ ਦੁਨੀਆ ਦਾ ਨੰਬਰ ਵੰਨ ਗੇਂਦਬਾਜ਼ ਹੈ। ਜੇ ਮੁੰਬਈ ਇੰਡੀਅਨਜ਼ ਜਿੱਤੀ ਹੈ ਤਾਂ ਉਸ ਵਿੱਚ ਬੁਮਰਾਹ ਦਾ ਯੋਗਦਾਨ ਕਾਫੀ ਜ਼ਿਆਦਾ ਹੈ। ਮੈਚ ਦੌਰਾਨ ਵੀ ਸਚਿਨ ਬੁਮਰਾਹ ਨੂੰ ਕਾਫੀ ਨੇੜਿਓਂ ਵੇਖ ਰਹੇ ਸਨ।
ਬੁਮਰਾਹ ਨੇ ਆਪਣੇ ਅਖ਼ੀਰਲੇ ਦੋ ਓਵਰ ਇੰਨੇ ਬਿਹਤਰੀਨ ਪਾਏ ਜਿਸ ਨਾਲ ਮੁੰਬਈ ਖਿਤਾਬ ਦੇ ਹੋਰ ਕਰੀਬ ਪਹੁੰਚ ਗਈ। ਬੁਮਰਾਹ ਦਾ ਸਟੈਟਸ 4-0-14-2 ਰਿਹਾ। ਯੁਵਰਾਜ ਸਿੰਘ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਚਿਨ ਨੇ ਕਿਹਾ ਕਿ ਇਸ ਸਮੇਂ ਬੁਮਰਾਹ ਇਸ ਦੁਨੀਆ ਦਾ ਸਭ ਤੋਂ ਬਿਹਤਰੀਨ ਗੇਂਦਬਾਜ਼ ਹੈ ਤੇ ਹਾਲੇ ਉਸ ਦਾ ਬੈਸਟ ਪ੍ਰਦਰਸ਼ਨ ਆਉਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਬੁਮਰਾਹ ਇੰਗਲੈਂਡ ਵਿੱਚ ਹੋਣ ਵਾਲੇ ਵਰਲਡ ਕੱਪ ਵਿੱਚ ਟੀਮ ਲਈ ਅਹਿਮ ਯੋਗਦਾਨ ਦਏਗਾ। ਇਸ ਦੇ ਨਾਲ ਹੀ ਬੁਮਰਾਹ ਦੇ ਸਾਥੀ ਖਿਡਾਰੀ ਯੁਵਰਾਜ ਸਿੰਘ ਨੇ ਕਿਹਾ ਕਿ ਬੁਮਰਾਹ ਦਾ ਐਕਸ਼ਨ ਥੋੜਾ ਅਜੀਬ ਹੈ ਜਿਸ ਤੋਂ ਇਹ ਪਤਾ ਨਹੀਂ ਲੱਗ ਪਾਉਂਦਾ ਕਿ ਪੇਸ ਕਿਸ ਤਰ੍ਹਾਂ ਆ ਰਹੀ ਹੈ। ਮੈਚ ਖ਼ਤਮ ਹੋਣ ਬਾਅਦ ਬੁਮਰਾਹ ਨੇ ਕਿਹਾ ਕਿ ਉਹ ਗੇਂਦ ਨੂੰ ਨਾਰਮਲ ਰੱਖਦਾ ਹੈ। ਆਤਮਵਿਸ਼ਵਾਸ ਰੱਖਦਾ ਹੈ ਤੇ ਜ਼ਿਆਦਾ ਚੀਜ਼ਾਂ ਬਾਰੇ ਨਹੀਂ ਸੋਚਦਾ। ਜੇ ਇੱਕ ਗੇਂਦ ਕਰਦਾ ਹੈ ਤਾਂ ਉਸੇ ਬਾਰੇ ਸੋਚਦਾ ਹੈ।'Bumrah, world's best' - Sachin and Yuvi@sachin_rt and @YUVSTRONG12 were unanimous in their opinion of @Jaspritbumrah93 , while weighing in on @mipaltan's 3rd #VIVOIPL final win over their arch-rivals. #MIvCSK By @28anand & @RajalArora Watch the 📹 - https://t.co/Z0yAur9KGk pic.twitter.com/RFwXrJR417
— IndianPremierLeague (@IPL) May 12, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement