ਪੜਚੋਲ ਕਰੋ
Advertisement
NBA ’ਚ ਸਿਲੈਕਟ ਹੋ ਇਤਿਹਾਸ ਸਿਰਜਣ ਵਾਲੇ ਸਤਨਾਮ ਸਿੰਘ ’ਤੇ ਦੋ ਸਾਲ ਦਾ ਬੈਨ, ਡੋਪ ਟੈਸਟ ’ਚ ਫ਼ੇਲ੍ਹ
ਪੰਜਾਬ ਦੇ 7 ਫੁੱਟ 2 ਇੰਚ ਲੰਬੇ ਖਿਡਾਰੀ ਸਤਨਾਮ ਸਿੰਘ ਨੇ ਐਨਬੀਏ ਵਿੱਚ ਚੁਣੇ ਜਾਣ ਨਾਲ 2015 ਵਿੱਚ ਇਤਿਹਾਸ ਰਚ ਦਿੱਤਾ ਸੀ। ਸਤਨਾਮ ਨੇ ਏਸ਼ੀਅਨ ਚੈਂਪੀਅਨਸ਼ਿਪ 2018 ਰਾਸ਼ਟਰਮੰਡਲ ਖੇਡਾਂ ਅਤੇ 2019 ਵਿਸ਼ਵ ਕੱਪ ਕੁਆਲੀਫਾਇਰ ਵਰਗੇ ਵੱਡੇ ਟੂਰਨਾਮੈਂਟਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ।
ਚੰਡੀਗੜ੍ਹ: ਸਤਨਾਮ ਸਿੰਘ ਭਾਮਰਾ (Satnam Singh Bhamara) 2015 ’ਚ ਜਦੋਂ ਐਨਬੀਏ (NBA) ਦੀ ਟੀਮ ਡਲਾਸ ਮੈਵਰਿਕਸ ਲਈ ਚੁਣੇ ਗਏ ਸਨ, ਤਦ ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬਾਸਕਟਿਬਾਲ ਖਿਡਾਰੀ (Basketball Player) ਬਣੇ ਸਨ। ਹੁਣ ਇਹ 25 ਸਾਲਾ ਖਿਡਾਰੀ ਡੋਪ ਟੈਸਟ ’ਚ ਫ਼ੇਲ੍ਹ ਹੋਣ ਕਾਰਣ ਚਰਚਾ ’ਚ ਹੈ। ਉਸ ਉੱਤੇ ਦੋ ਸਾਲਾਂ ਦੀ ਪਾਬੰਦੀ ਵੀ ਲਾ ਦਿੱਤੀ ਗਈ ਹੈ।
7 ਫ਼ੁੱਟ 2 ਇੰਚ ਲੰਮੇ ਕੱਦ ਵਾਲੇ ਪੰਜਾਬ ਦੇ ਇਸ ਖਿਡਾਰੀ ਸਤਨਾਮ ਸਿੰਘ ਭਾਮਰਾ ਨੇ ਏਸ਼ੀਆਈ ਚੈਂਪੀਅਨਸ਼ਿਪ, 2018 ਕਾਮਨਵੈਲਥ ਖੇਡਾਂ ਤੇ 2019 ਵਿਸ਼ਵ ਕੱਪ ਕੁਆਲੀਫ਼ਾਇਰ ਜਿਹੇ ਪ੍ਰਮੁੱਖ ਟੂਰਨਾਮੈਂਟਾਂ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।
ਭਾਮਰਾ ਨੇ 2015 ’ਚ ਐਨਬੀਏ ’ਚ ਸਿਲੈਕਟ ਹੋ ਕੇ ਇਤਿਹਾਸ ਰਚਿਆ ਸੀ। ਸਤਨਾਮ ਕਦੇ ਵੀ ਇਸ ਵੱਡੀ ਲੀਗ ਵਿੱਚ ਮੈਵਰਿਕਸ ਨਾਲ ਨਹੀਂ ਖੇਡੇ। ਇਸ ਦੀ ਥਾਂ ਉਨ੍ਹਾਂ ਦੋ ਸਾਲਾਂ ਦਾ ਜ਼ਿਆਦਾਤਰ ਸਮਾਂ ਜੀ-ਲੀਗ ਵਿੱਚ ਆਪਣੀ ਦੂਜੀ ਸਟ੍ਰਿੰਗ ਟੀਮ ਟੈਕਸਾਸ ਲੀਜੈਂਡਜ਼ ਲਈ ਖੇਡਦਿਆਂ ਬਿਤਾਇਆ। ਪਰ ਉੱਥੇ ਵੀ ਰੈਗੂਲਰ ਨਹੀਂ ਸਨ ਤੇ 27 ਗੇਮ ਵਿੱਚ ਔਸਤ 7.1 ਮਿੰਟ ਪ੍ਰਤੀ ਗੇਮ, 1.5 ਅੰਕ ਤੇ 1.4 ਰੀਬਾਊਂਡ ਸੀ। ਸਤਨਾਮ ਸਿੰਘ ਭਾਮਰਾ ਦੱਖਣੀ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਲਈ ਲਾਏ ਗਏ ਕੈਂਪ ਦੌਰਾਨ ਪਿਛਲੇ ਸਾਲ ਨਵੰਬਰ ’ਚ ਡੋਪਿੰਗ ਪ੍ਰੀਖਣ ਵਿੱਚ ਨਾਕਾਮ ਰਹੇ ਸਨ। ਉਸ ਤੋਂ ਬਾਅਦ ਰਾਸ਼ਟਰੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਨੇ ਉਨ੍ਹਾਂ ਨੂੰ ਅਸਥਾਈ ਤੌਰ ਉੱਤੇ ਮੁਅੱਤਲ ਕਰ ਦਿੱਤਾ ਸੀ। ਉਸ ਵੇਲੇ ਤਾਂ ਉਨ੍ਹਾਂ ਇਸ ਦੋਸ਼ ਤੋਂ ਇਨਕਾਰ ਕੀਤਾ ਸੀ ਪਰ ਬਾਅਦ ’ਚ ਗ਼ਲਤੀ ਮੰਨ ਲਈ ਸੀ। ਨਾਡਾ ਵੱਲੋਂ ਲਾਈ ਗਈ ਪਾਬੰਦੀ 19 ਨਵੰਬਰ, 2019 ਤੋਂ ਲਾਗੂ ਹੋਵੇਗੀ ਤੇ 18 ਨਵੰਬਰ, 2021 ਨੂੰ ਖ਼ਤਮ ਹੋ ਜਾਵੇਗੀ। ਇਸ ਸਮੇਂ ਦੌਰਾਨ ਉਹ ਭਾਰਤ ਲਈ ਕਿਸੇ ਵੀ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕਣਗੇ। Farmers Protest: ਦਿੱਲੀ ਦੀਆਂ ਹੱਦਾਂ 'ਤੇ ਕਿਸਾਨਾਂ ਦਾ ਮਹੀਨਾ ਪੂਰਾ, ਜਾਣੋ ਹੁਣ ਤੱਕ ਕੀ ਰਿਹਾ ਅਹਿਮ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Satnam Singh Bhamara ,Basketball Player tested positive for Higenamine Beta-2-Agonist. Anti Doping Discpilinary Panel has imposed 2 years Ineligbility on him.@YASMinistry @BFI_basketball
— NADA India (@NADAIndiaOffice) December 24, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅੰਮ੍ਰਿਤਸਰ
ਵਿਸ਼ਵ
Advertisement