ਸੌਰਵ ਗਾਂਗੁਲੀ vs ਰਵੀ ਸ਼ਾਸਤਰੀ
ਕੋਚ ਨਾ ਬਣ ਪਾਉਣ ਤੋਂ ਬਾਅਦ ਰਵੀ ਸ਼ਾਸਤਰੀ ਨੇ ਇੱਕ ਅੰਗਰੇਜੀ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਜਦ ਕੋਚ ਦੇ ਅਹੁਦੇ ਲਈ ਇੰਟਰਵਿਊ ਹੋਇਆ ਤਾਂ ਸੌਰਵ ਗਾਂਗੁਲੀ ਮੌਜੂਦ ਨਹੀਂ ਸੀ। ਇਸਤੋਂ ਬਾਅਦ ਰਵੀ ਸ਼ਾਸਤਰੀ ਦੇ ਪੂਰੇ ਮਾਮਲੇ 'ਚ ਜਦ ਵੀ ਬਿਆਨ ਆਇਆ ਤਾਂ ਉਨ੍ਹਾਂ ਨੇ ਸੌਰਵ ਗਾਂਗੁਲੀ 'ਤੇ ਸਵਾਲ ਚੁੱਕੇ। ਰਵੀ ਸ਼ਾਸਤਰੀ ਦੇ ਬਿਆਨਾਂ ਤੋਂ ਲੱਗਣ ਲੱਗਾ ਜਿਵੇਂ ਉਹ ਆਪਣੇ ਬਾਹਰ ਹੋਣ ਦਾ ਜ਼ਿੰਮੇਦਾਰ ਵੀ ਗਾਂਗੁਲੀ ਨੂੰ ਦਸ ਰਹੇ ਹੋਣ।
Download ABP Live App and Watch All Latest Videos
View In Appਕੋਚ ਚੁਣਨ ਲਈ ਸਭ ਤੋਂ ਵਧ ਜ਼ਿੰਮੇਦਾਰੀ ਸਚਿਨ ਤੇਂਦੁਲਕਰ, ਵੀ.ਵੀ.ਐਸ. ਲਕਸ਼ਮਨ ਅਤੇ ਸੌਰਵ ਗਾਂਗੁਲੀ ਦੀ ਸੀ। ਇਨ੍ਹਾਂ ਦਿੱਗਜਾਂ ਨੇ ਵਿਚਾਰ ਕਰਨ ਤੋਂ ਬਾਅਦ ਇਹੀ ਸਮਝਿਆ ਕਿ ਰਵੀ ਸ਼ਾਸਤਰੀ ਦੇ ਮੁਕਾਬਲੇ ਅਨਿਲ ਕੁੰਬਲੇ ਭਾਰਤ ਲਈ ਬੇਹਤਰ ਕੋਚ ਸਾਬਿਤ ਹੋ ਸਕਦਾ ਹਨ ਅਤੇ ਫੈਸਲਾ ਕੁੰਬਲੇ ਦੇ ਹੱਕ 'ਚ ਗਿਆ।
ਸੌਰਵ ਗਾਂਗੁਲੀ ਦਾ ਕਰਾਰਾ ਜਵਾਬ
ਕੁਝ ਦਿਨ ਪਹਿਲਾਂ ਤਕ ਕ੍ਰਿਕਟ ਪ੍ਰੇਮੀ ਇਹੀ ਅਨੁਮਾਨ ਲਗਾ ਰਹੇ ਸਨ ਕਿ 18 ਮਹੀਨਿਆਂ ਤਕ ਭਾਰਤੀ ਟੀਮ ਦੀ ਕਮਾਨ ਸੰਭਾਲਣ ਵਾਲੇ ਮੈਨੇਜਰ ਰਵੀ ਸ਼ਾਸਤਰੀ ਹੀ ਟੀਮ ਦੇ ਨਵੇਂ ਕੋਚ ਹੋਣਗੇ। ਪਰ ਕੁੰਬਲੇ ਦੇ ਇਸ ਅਹੁਦੇ ਲਈ ਅਰਜੀ ਪਾਉਣ ਤੋਂ ਬਾਅਦ ਅਨੁਮਾਨ ਬਦਲ ਗਏ। ਕੁੰਬਲੇ ਰਵੀ ਸ਼ਾਸਤਰੀ ਦੇ ਮੁਕਾਬਲੇ ਬੇਹਤਰ ਖਿਡਾਰੀ ਸਨ ਅਤੇ ਹਰ ਪਾਸੇ ਚਰਚਾ ਹੋਣ ਲੱਗੀ ਕਿ ਓਹੀ ਟੀਮ ਦੇ ਨਵੇਂ ਕੋਚ ਬਣਨਗੇ।
ਟੀਮ ਇੰਡੀਆ ਦੇ ਕੋਚ ਦਾ ਐਲਾਨ ਹੋਏ ਅਜੇ ਕੁਝ ਹੀ ਦਿਨ ਹੋਏ ਹਨ। ਅਨਿਲ ਕੁੰਬਲੇ ਨੂੰ ਕੋਚ ਐਲਾਨੇ ਜਾਣ ਤੋਂ ਬਾਅਦ ਇੱਕ ਸ਼ਖਸ ਭੜਕ ਗਿਆ ਹੈ। ਇਹ ਸ਼ਖਸ ਹੈ ਰਵੀ ਸ਼ਾਸਤਰੀ। ਇਸ ਐਲਾਨ ਤੋਂ ਬਾਅਦ ਰਵੀ ਸ਼ਾਸਤਰੀ ਅਤੇ ਸੌਰਵ ਗਾਂਗੁਲੀ ਡਾਕ ਟਕਰਾਅ ਵੇਖਣ ਨੂੰ ਮਿਲ ਰਿਹਾ ਹੈ। ਟੀਮ ਇੰਡੀਆ ਦੇ ਸਾਬਕਾ ਦਿੱਗਜ ਇੱਕ ਦੂਜੇ ਖਿਲਾਫ ਖੜੇ ਨਜਰ ਆ ਰਹੇ ਹਨ। ਭਾਰਤ ਲਈ ਖੇਡਦੇ ਹੋਏ ਦੋਨਾ ਨੇ ਕਈ ਮੌਕਿਆਂ 'ਤੇ ਟੀਮ ਦੀ ਜਿੱਤ ' ਪਾਇਆ, ਪਰ ਅੱਜ ਇਹ ਦੋਨੇ ਦਿੱਗਜ ਇੱਕ ਦੂਜੇ ਨਾਲ ਹੀ ਟੱਕਰ ਲੈ ਰਹੇ ਹਨ।
ਰਵੀ ਸ਼ਾਸਤਰੀ ਦੇ ਲਗਾਤਾਰ ਆ ਰਹੇ ਬਿਆਨਾਂ ਤੋਂ ਬਾਅਦ ਸੌਰਵ ਗਾਂਗੁਲੀ ਨੇ ਚੁੱਪੀ ਤੋੜੀ। ਬੁਧਵਾਰ ਨੂੰ ਸੌਰਵ ਗਾਂਗੁਲੀ ਨੇ ਰਵੀ ਸ਼ਾਸਤਰੀ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਕਰਾਰਾ ਜਵਾਬ ਦਿੱਤਾ ਅਤੇ ਉਲਟੇ ਰਵੀ ਸ਼ਾਸਤਰੀ 'ਤੇ ਹੀ ਸਵਾਲ ਖੜੇ ਕਰ ਦਿੱਤੇ।
ਰਵੀ ਸ਼ਾਸਤਰੀ ਲਗਾਤਾਰ ਸੌਰਵ ਗਾਂਗੁਲੀ ਦੇ ਇੰਟਰਵਿਊ 'ਚ ਨਾ ਹੋਣ ਦੀ ਗੱਲ ਕਹਿ ਰਹੇ ਸਨ। ਇਸਤੇ ਗਾਂਗੁਲੀ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੇ BCCI ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇੰਟਰਵਿਊ ਦੇ ਦਿਨ ਉਹ 5 ਵਜੇ ਤੋਂ 6.30 ਵਜੇ ਤਕ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੀ ਇੱਕ ਬੈਠਕ 'ਚ ਵਿਅਸਤ ਹੋਣਗੇ। ਇਸਤੋਂ ਅਲਾਵਾ ਗਾਂਗੁਲੀ ਨੇ ਕਿਹਾ ਕਿ ਰਵੀ ਸ਼ਾਸਤਰੀ ਖੁਦ ਵੀ ਇੰਟਰਵਿਊ ਲਈ ਨਹੀਂ ਪਹੁੰਚੇ ਸਨ।
ਰਵੀ ਸ਼ਾਸਤਰੀ ਇੰਟਰਵਿਊ ਦੇ ਦਿਨ ਬੈਂਗਕੌਕ 'ਚ ਛੁੱਟੀਆਂ ਮਨਾ ਰਹੇ ਸਨ ਅਤੇ ਉਥੋਂ ਹੀ ਉਨ੍ਹਾਂ ਨੇ ਸਕਾਈਪ ਜਰੀਏ ਇੰਟਰਵਿਊ ਦਿੱਤਾ। ਸੌਰਵ ਗਾਂਗੁਲੀ ਨੇ ਕਿਹਾ ਕਿ ਰਵੀ ਸ਼ਾਸਤਰੀ ਨੂੰ ਭਾਰਤ ਆਕੇ ਇੰਟਰਵਿਊ ਦੇਣਾ ਚਾਹੀਦਾ ਸੀ। ਇਹ ਮਾਮਲਾ ਇਥੇ ਹੀ ਖਤਮ ਹੁੰਦਾ ਨਜਰ ਨਹੀਂ ਆ ਰਿਹਾ ਅਤੇ ਜਲਦੀ ਹੀ ਇਸ ਮਾਮਲੇ 'ਚ ਰਵੀ ਸ਼ਾਸਤਰੀ ਵੀ ਕੋਈ ਬਿਆਨ ਦੇ ਸਕਦੇ ਹਨ।
- - - - - - - - - Advertisement - - - - - - - - -