ਪੜਚੋਲ ਕਰੋ
ਸੁਪ੍ਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿਲ੍ਹਾ ਰਾਇਪੁਰ ਦੀਆਂ ਖੇਡਾਂ ਨੂੰ ਝਟਕਾ ?
Written By : ਏਬੀਪੀ ਸਾਂਝਾ | Updated at : 12 Jan 2017 05:28 PM (IST)
1/14

2/14

ਬੈਲ ਗੱਡੀਆਂ ਦੀ ਦੌੜ 'ਤੇ ਰੋਕ ਲੱਗਣ ਕਾਰਨ ਸਾਲ 2015 ਦੀਆਂ ਖੇਡਾਂ ਅਧੂਰੀਆਂ ਰਹਿ ਗਈਆਂ ਸਨ।
3/14

ਬੀਤੇ ਸਾਲ ਇਨ੍ਹਾਂ ਖੇਡਾਂ ਦੇ ਮੇਲੇ 'ਚ ਵਾਪਸੀ ਨਾਲ ਮਿਨੀ ਓਲੰਪਿਕਸ ਦੀ ਰੌਣਕ ਵਧ ਗਈ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਇਹ ਖੇਡ ਹੋਵੇਗੀ ਜਾਂ ਨਹੀਂ, ਇਸ 'ਤੇ ਸਸਪੈਂਸ ਬਣ ਗਿਆ ਹੈ।
4/14

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਬਲਦਾਂ ਦੀਆਂ ਖੇਡਾਂ ਨਾਲ ਜੁੜਿਆ ਇੱਕ ਵੱਡਾ ਫੈਸਲਾ ਸੁਣਾਇਆ। ਪੋਂਗਲ ਦੇ ਤਿਉਹਾਰ 'ਤੇ ਦੱਖਣੀ ਭਾਰਤ 'ਚ ਕਰਵਾਏ ਜਾਣ ਵਾਲੇ ਜੱਲੀਕੱਟੂ ਦੇ ਖੇਡ 'ਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ। ਇਸ ਖੇਡ ਦੇ ਕੇਰਲ ਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਲੱਖਾਂ ਚਾਹੁਣ ਵਾਲੇ ਹਨ ਪਰ ਹੁਣ ਇਨ੍ਹਾਂ ਲਈ ਬੁਰੀ ਖਬਰ ਹੈ ਕਿਉਂਕਿ ਇਸ ਵਾਰ ਇਹ ਖੇਡ ਪ੍ਰੇਮੀ ਜੱਲੀਕੱਟੂ ਦੀ ਖੇਡ ਨਹੀਂ ਕਰਵਾ ਪਾਉਣਗੇ।
5/14

ਇਸ ਦੇ ਨਾਲ ਫੈਸਲੇ ਤੋਂ ਬਾਅਦ ਇੱਕ ਵਾਰ ਫਿਰ ਕਿਲ੍ਹਾ ਰਾਇਪੁਰ ਦੀਆਂ ਖੇਡਾਂ 'ਚ ਹੋਣ ਵਾਲੀ ਬਲਦ ਗੱਡੀਆਂ ਦੀ ਦੌੜ 'ਤੇ ਵੀ ਸਵਾਲ ਖੜ੍ਹਾ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀ ਅਜਿਹਾ ਹੋਇਆ ਸੀ ਜਦ ਜੱਲੀਕੱਟੂ ਦੀ ਖੇਡ 'ਤੇ ਲੱਗੀ ਰੋਕ ਤੋਂ ਬਾਅਦ ਪੰਜਾਬ 'ਚ ਵੀ ਬਲਦ ਗੱਡੀਆਂ ਦੀ ਦੌੜ ਨਹੀਂ ਹੋ ਸਕੀ ਸੀ।
6/14

7/14

ਮੁੱਖ ਸ਼ਰਤ: ਬਲਦ ਗੱਡੀਆਂ ਦੀ ਦੌੜ ਲਈ ਖਾਸ ਸ਼ਰਤ ਦੌੜ ਦੀ ਦੂਰੀ ਲਈ ਰੱਖੀ ਗਈ ਸੀ। ਸ਼ਰਤ ਹੈ ਕਿ ਇਹ ਦੌੜ ਕਿਸੇ ਖਾਸ ਮਾਰਗ 'ਤੇ ਹੀ ਕਰਵਾਈ ਜਾਵੇ ਤੇ ਦੌੜ ਦੀ ਦੂਰੀ ਦੋ ਕਿਲੋਮੀਟਰ ਤੋਂ ਵਧ ਨਹੀਂ ਹੋਣੀ ਚਾਹੀਦੀ।
8/14

ਪੰਜਾਬ ਦੇ ਕਿਲ੍ਹਾ ਰਾਇਪੁਰ ਮਿਨੀ ਓਲੰਪਿਕਸ ਦਾ ਰੋਮਾਂਚ ਪਿਛਲੇ ਦੁੱਗਣਾ ਹੋ ਗਿਆ। ਜਲਵਾਯੂ ਤਬਦੀਲੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤੋਂ ਬਾਅਦ ਕਿਲ੍ਹਾ ਰਾਇਪੁਰ ਦੀਆਂ ਖੇਡਾਂ ਨੂੰ ਵੱਡੀ ਰਾਹਤ ਮਿਲੀ। ਨਵੇਂ ਜਾਰੀ ਨਿਰਦੇਸ਼ਾਂ ਅਨੁਸਾਰ ਪੰਜਾਬ ਸਮੇਤ ਤਾਮਿਲਨਾਡੂ, ਮਹਾਰਾਸ਼ਟਰ, ਕਰਨਾਟਕ, ਹਰਿਆਣਾ, ਕੇਰਲ ਤੇ ਗੁਜਰਾਤ ਸਮੇਤ ਬਾਕੀ ਦੇ ਰਾਜਾਂ ਦੇ ਖੇਡ ਮੇਲਿਆਂ 'ਚ ਬਲਦ ਗੱਡੀਆਂ ਦੀ ਦੌੜ ਕਰਵਾਈ ਜਾ ਸਕਦੀ ਸੀ। ਹਾਲਾਂਕਿ ਬਲਦ ਗੱਡੀਆਂ ਦੀਆਂ ਦੌੜਾਂ ਕਰਵਾਉਣ ਲਈ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ।
9/14

ਕਿਵੇਂ ਹੋਈ ਸੀ ਖੇਡਾਂ 'ਚ ਵਾਪਸੀ
10/14

11/14

ਇਹ ਸ਼ਰਤ ਕਿਲ੍ਹਾ ਰਾਇਪੁਰ ਦੇ ਖੇਡ ਮੇਲੇ ਲਈ ਫਿਟ ਬੈਠਦੀ ਸੀ ਕਿਉਂਕਿ ਇਨ੍ਹਾਂ ਖੇਡਾਂ 'ਚ ਹੋਣ ਵਾਲੀ ਦੌੜ ਦੀ ਦੂਰੀ ਦੋ ਕਿਲੋਮੀਟਰ ਤੋਂ ਘੱਟ ਦੀ ਹੈ। ਹਾਲਾਂਕਿ ਇਹ ਦੌੜਾਂ ਕਰਵਾਉਣ ਲਈ ਖੇਡ ਕਮੇਟੀ ਨੂੰ ਜ਼ਿਲ੍ਹਾ ਅਧਿਕਾਰੀਆਂ ਨੂੰ ਜਾਣਕਾਰੀ ਦੇਣਾ ਕੰਪਲਸਰੀ ਕੀਤਾ ਗਿਆ ਸੀ।
12/14

ਇਸ ਫੈਸਲੇ ਦਾ ਬਲਦ ਗੱਡੀਆਂ ਦੇ ਚਾਲਕਾਂ ਤੇ ਵੱਖ-ਵੱਖ ਖੇਡ ਮੇਲਿਆਂ ਦੀਆਂ ਕਮੇਟੀਆਂ ਨੇ ਨਿੱਘਾ ਸਵਾਗਤ ਕੀਤਾ ਸੀ। ਮੈਂਬਰਾਂ ਤੇ ਚਾਲਕਾਂ ਦਾ ਕਹਿਣਾ ਸੀ ਕਿ ਇਸ ਫੈਸਲੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਖੇਡ ਮੇਲਿਆਂ 'ਚ ਜਾਨ ਪੈ ਜਾਵੇਗੀ।
13/14

ਖਾਸ ਗੱਲ ਇਹ ਹੈ ਕਿ ਪੰਜਾਬ ਦੇ ਕਿਲ੍ਹਾ ਰਾਇਪੁਰ 'ਚ ਹੋਣ ਵਾਲੀਆਂ ਮਿੰਨੀ ਓਲੰਪਿਕਸ ਵੀ ਤਕਰੀਬਨ ਮਹੀਨੇ ਬਾਅਦ ਹੋਣੀਆਂ ਹਨ। ਅਜਿਹੇ 'ਚ ਹੁਣ ਉਡੀਕ ਇਸੇ ਫੈਸਲੇ ਦੀ ਹੈ ਕਿ ਜੱਲੀਕੱਟੂ 'ਤੇ ਲੱਗੀ ਰੋਕ ਬਲਦ ਗੱਡੀਆਂ ਦੀ ਦੌੜ 'ਚ ਅੜਿੱਕਾ ਤਾਂ ਨਹੀਂ ਪਾ ਦਵੇਗੀ। ਹਾਲਾਂਕਿ ਪਿਛਲੇ ਸਾਲ ਬਲਦ ਗੱਡੀਆਂ ਦੀਆਂ ਦੌੜਾਂ ਕਿਲ੍ਹਾ ਰਾਇਪੁਰ ਦੇ ਖੇਡ ਮੇਲੇ ਦਾ ਹਿੱਸਾ ਬਣੀਆਂ ਸਨ।
14/14

Published at : 12 Jan 2017 05:28 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਭਾਰਤ ਨੂੰ ਹਰਾਉਣ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਜ਼ਾ ਹੈ... ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਹੈਰੀ ਬਰੂਕ ਨੇ ਕੀ ਕਿਹਾ?
ਸਪੋਰਟਸ
ਸ਼੍ਰੇਅਸ ਅਈਅਰ ਦਾ ਕਪਤਾਨੀ ਰਿਕਾਰਡ: ਸ਼੍ਰੇਅਸ ਅਈਅਰ ਦੀ ਕਪਤਾਨੀ 'ਤੇ ਇੱਕ ਵੱਡਾ ਧੱਬਾ, ਉਹ ਲਗਾਤਾਰ ਮੈਚ ਹਾਰਨ ਵਾਲੇ ਕਪਤਾਨਾਂ ਦੀ ਸੂਚੀ ਵਿੱਚ ਸਿਖਰ 'ਤੇ ਹੈ।
ਸਪੋਰਟਸ
IND vs ENG 4th T20I: 14 ਸਾਲਾਂ ਵਿੱਚ ਪਹਿਲੀ ਵਾਰ ਟੁੱਟ ਸਕਦਾ ਹੈ ਟੀਮ ਇੰਡੀਆ ਦਾ ਰਿਕਾਰਡ, ਚੌਥੇ T20 ਵਿੱਚ ਸੀਰੀਜ਼ ਬਚਾਉਣ ਦੀ ਚੁਣੌਤੀ
ਸਪੋਰਟਸ
ਆਗਾਮੀ ਟੀ-20 ਸੀਰੀਜ਼ ਦਾ ਹੋਇਆ ਐਲਾਨ, ਜਾਣੋ ਕਿਹੜੇ 2 ਨਵੇਂ ਖਿਡਾਰੀਆਂ ਦੀ ਟੀਮ 'ਚ ਹੋਈ ਐਂਟਰੀ? ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਟ੍ਰੈਂਡਿੰਗ ਟੌਪਿਕ





















