ਨਵੀਂ ਦਿੱਲੀ: ਸੀਨੀਅਰ ਪੱਤਰਕਾਰ ਰਜਤ ਸ਼ਰਮਾ ਨੇ ਸ਼ਨੀਵਾਰ ਨੂੰ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਦੇ ਪ੍ਰਧਾਨ ਅਹੂਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਪਿੱਛੇ ਉਨ੍ਹਾਂ ਨੇ ਸੰਸਥਾ ‘ਚ ਚਲ ਰਹੀ ਖਿੱਚੋਤਾਣ ਅਤੇ ਦਬਾਅ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖਿੱਚੋਤਾਣ ‘ਚ ਸੰਸਥਾ ‘ਚ ਅਹੂਦੇ ‘ਤੇ ਰਹਿਣਾ ਮੁਸ਼ਕਿਲ ਸੀ।


ਰਜਤ ਸ਼ਰਮਾ ਨੇ ਕਰੀਬ 20 ਮਹੀਨੇ ਦਾ ਕਾਰਜਕਾਲ ਉਤਾਰ-ਚੜਾਅ ਭਰੀਆ ਰਿਹਾ। ਇਸ ਦੌਰਾਨ ਉਨ੍ਹਾਂ ਦੇ ਜਨਰਲ ਸਕੱਤਰ ਵਿਨੋਦ ਤਿਹਾੜਾ ਨਾਲ ਵੀ ਮਨਮੁਟਾਅ ਸਾਹਮਣੇ ਆਏ। ਤਿਹਾੜਾ ਨੂੰ ਸੰਗਠਨ ‘ਚ ਚੰਗਾ ਸਮਰੱਥਣ ਹਾਸਲ ਹੈ। ਸ਼ਰਮਾ ਨੇ ਆਪਣੇ ਬਿਆਨ ‘ਚ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਡੀਡੀਸੀਏ ‘ਚ ਲਗਨ, ਇਮਾਨਦਾਰੀ ਅਤੇ ਪਾਰਦਰਸ਼ੀਤਾਂ ਦੇ ਸਿਧਾਤਾਂ ਨਾਲ ਚਲਣਾ ਮੁਸ਼ਕਿਲ ਹੈ ਜਿਨ੍ਹਾਂ ਨਾਲ ਮੈਂ ਕਿਸੇ ਕੀਮਤ ‘ਤੇ ਸਮਝੌਤਾ ਨਹੀਂ ਕਰਾਂਗਾ।

ਆਪਣੇ ਬਿਆਨ ‘ਚ ਰਜਤ ਨੇ ਕਿਹਾ ਕਿ ਮੈਨੂੰ ਆਪਣੀ ਕੋਸ਼ਿਸ਼ ‘ਚ ਕਈ ਤਰ੍ਹਾਂ ਦੀ ਮੁਸ਼ਕਿਲਾਂ, ਵਿਰੋਧ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਮੈਂ ਬੱਸ ਆਪਣੇ ਫਰਜ਼ਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨਿਭਾਉਣਾ ਸੀ। ਸ਼ਰਮਾ ਕ੍ਰਿਕਟ ਉਦੋਂ ਤੋਂ ਕ੍ਰਿਕਟ ਪ੍ਰਸ਼ਾਸਨ ਨਾਲ ਜੁੜੇ ਹੋਏ ਸਨ ਜਦੋਂ ਉਨ੍ਹਾਂ ਨੂੰ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਸਮਰਥਨ ਮਿਲਿਆ ਸੀ। ਡੀਡੀਸੀਏ ਦੇ ਅੰਦਰੂਨੀ ਸੂਤਰ ਮੰਨਦੇ ਹਨ ਕਿ ਜੇਤਲੀ ਦੀ ਮੌਤ ਤੋਂ ਬਾਅਦ ਸ਼ਰਮਾ ਕਮਜ਼ੋਰ ਹੋ ਗਏ ਸੀ ਕਿਉਂਕਿ ਸੰਗਠਨ ਦੇ ਸਾਰੇ ਧੜਿਆਂ ਨੂੰ ਇੱਕਜੁਟ ਰੱਖਣ 'ਚ ਅਰੁਣ ਜੇਤਲੀ ਦੀ ਅਹਿਮ ਭੂਮਿਕਾ ਸੀ।

ਇਨ੍ਹਾਂ ਸਾਰੇ ਕਾਰਨਾਂ ਬਾਰੇ ਦੱਸਦਿਆਂ ਸ਼ਰਮਾ ਨੇ ਕਿਹਾ ਕਿ ਇਸੇ ਲਈ ਮੈਂ ਡੀਡੀਸੀਏ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਤੁਰੰਤ ਪ੍ਰਭਾਵ ਨਾਲ ਸੁਪਰੀਮ ਕੌਂਸਲ ਨੂੰ ਸੌਂਪ ਦਿੱਤਾ ਹੈ।