ਪੜਚੋਲ ਕਰੋ
Advertisement
ਪੰਜ ਕਰੋੜ ਦੀ ਵਿਕੀ ਸ਼ੇਨ ਵਾਰਨ ਦੀ ਟੋਪੀ, ਸਾਰੇ ਪੈਸੇ ਅੱਗ ਪੀੜਤਾਂ ਲਈ ਦੇਣਗੇ
ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਤੋਂ ਬਾਅਦ ਹੁਣ ਲੋਕ ਮਦਦ ਲਈ ਅੱਗੇ ਆ ਰਹੇ ਹਨ। ਆਸਟਰੇਲੀਆ ਦੇ ਸਾਬਕਾ ਦਿੱਗਜ ਲੈੱਗ ਸਪਿਨਰ ਸ਼ੇਨ ਵਾਰਨ ਨੇ ਆਪਣੀ ਟੋਪੀ ਦੀ ਨਿਲਾਮੀ ਕਰ ਜੰਗਲਾਂ 'ਚ ਲੱਗੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ ਹੈ।
ਨਵੀਂ ਦਿੱਲੀ: ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਤੋਂ ਬਾਅਦ ਹੁਣ ਲੋਕ ਮਦਦ ਲਈ ਅੱਗੇ ਆ ਰਹੇ ਹਨ। ਆਸਟਰੇਲੀਆ ਦੇ ਸਾਬਕਾ ਦਿੱਗਜ ਲੈੱਗ ਸਪਿਨਰ ਸ਼ੇਨ ਵਾਰਨ ਨੇ ਆਪਣੀ ਟੋਪੀ ਦੀ ਨਿਲਾਮੀ ਕਰ ਜੰਗਲਾਂ 'ਚ ਲੱਗੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ ਹੈ।
ਸ਼ੇਨ ਵਾਰਨ ਨੇ ਆਪਣੇ ਕੈਰੀਅਰ ਦੌਰਾਨ ਲਗਪਗ 145 ਟੈਸਟ ਮੈਚਾਂ ਵਿੱਚ ਇਸ ਟੋਪੀ ਦਾ ਇਸਤਮਾਲ ਕੀਤਾ ਸੀ। ਵਾਰਨ ਦੀ ਇਹ 'ਬੈਗੀ ਗ੍ਰੀਨ' ਟੋਪੀ 10 ਲੱਖ, 7 ਹਜ਼ਾਰ, 500 ਆਸਟਰੇਲੀਆਈ ਡਾਲਰ 'ਚ ਵਿਕੀ ਹੈ। ਜੇ ਭਾਰਤੀ ਕਰੰਸੀ ਦੀ ਗੱਲ ਕਰੀਏ ਤਾਂ ਇਸ ਨੂੰ ਲਗਪਗ ਪੰਜ ਕਰੋੜ ਰੁਪਏ ਵਿੱਚ ਨਿਲਾਮ ਕੀਤਾ ਗਿਆ ਹੈ।
ਵਾਰਨ ਨੇ ਨਿਲਾਮੀ ਵਿੱਚ ਪ੍ਰਾਪਤ ਹੋਏ ਫੰਡ ਨੂੰ ਜੰਗਲਾਂ 'ਚ ਲੱਗੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ, ਉਸ ਨੇ ਉਸ ਵਿਅਕਤੀ ਦਾ ਧੰਨਵਾਦ ਕੀਤਾ ਹੈ ਜਿਸ ਨੇ ਇਹ ਟੋਪੀ ਖਰੀਦੀ ਹੈ।
ਨਿਲਾਮੀ ਤੋਂ ਬਾਅਦ, ਸ਼ੇਨ ਵਾਰਨ ਨੇ ਟਵਿੱਟਰ 'ਤੇ ਲਿਖਿਆ,'ਇਸ ਨਿਲਾਮੀ 'ਚ ਸਫ਼ਲ ਬੋਲੀਕਾਰ ਤੇ ਹੋਰ ਸਾਰੇ ਬੋਲੀਕਾਰਾਂ ਨੂੰ ਇਸ ਟੈਸਟ ਕੈਪ ਲਈ ਬੋਲੀ ਲਾਉਣ ਤੇ ਚੰਗੀ ਕੀਮਤ ਦੇਣ ਲਈ ਸਾਰਿਆਂ ਦਾ ਧੰਨਵਾਦ। ਤੁਸੀਂ ਆਪਣੀ ਖੁੱਲ੍ਹਦਿਲੀ ਦਿਖਾਈ ਤੇ ਮੇਰੀ ਖੁਸ਼ੀ ਨੂੰ ਕਈ ਗੁਣਾ ਵਧਾ ਦਿੱਤਾ। ਇਹ ਉਮੀਦ ਨਾਲੋਂ ਕਿਤੇ ਵੱਧ ਹੈ। ਇਹ ਪੈਸਾ ਸਿੱਧਾ ਰੈੱਡ ਕਰਾਸ ਬੁਸ਼ਫਾਇਰ ਅਪੀਲ ਨੂੰ ਚਲਾ ਜਾਵੇਗਾ। ਤੁਹਾਡਾ ਧੰਨਵਾਦ, ਧੰਨਵਾਦ, ਧੰਨਵਾਦ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਆਸਟਰੇਲੀਆ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗ ਗਈ ਸੀ। ਇਸ ਅੱਗ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਸਨ। ਇੱਕ ਅਨੁਮਾਨ ਅਨੁਸਾਰ, ਇਸ ਅੱਗ ਨਾਲ ਕਰੀਬ 50 ਕਰੋੜ ਤੋਂ ਵੱਧ ਜਾਨਵਰ ਵੀ ਮਾਰੇ ਗਏ ਸਨ।Thankyou so much to everyone that placed a bid & a huge Thankyou / congrats to the successful bidder - you have blown me away with your generosity and this was way beyond my expectations ! The money will go direct to the Red Cross bushfire appeal. Thankyou, Thankyou, Thankyou ❤️ pic.twitter.com/vyVcA7NfGs
— Shane Warne (@ShaneWarne) January 9, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement