ਪੜਚੋਲ ਕਰੋ
Advertisement
ਸ਼ੋਇਬ ਅਖ਼ਤਰ ਨੇ ਵੀਡੀਓ ਕੀਤੀ ਸ਼ੇਅਰ, ਕਿਹਾ ਸਾਨੂੰ ਬਦਲਾਅ ਦੀ ਲੋੜ
ਸਾਬਕਾ ਪਾਕਿਸਤਾਨੀ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਾਬਕਾ ਕ੍ਰਿਕਟਰ ਵਸੀਮ ਅਕਰਮ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਸ਼ੇਅਰ ਕਰਦਿਆਂ ਸ਼ੋਇਬ ਨੇ ਲਿਖਿਆ ਕਿ ਮੈਂ ਵਸੀਮ ਅਕਰਮ ਦਾ ਸਮਰਥਨ ਕਰਦਾ ਹਾਂ।
ਨਵੀਂ ਦਿੱਲੀ: ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਅਖ਼ਤਰ ਨੇ ਸ਼ੁੱਕਰਵਾਰ ਨੂੰ ਵਸੀਮ ਅਕਰਮ ਦੀ ਇੱਕ ਲੀਕ ਹੋਈ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ 'ਚ ਵਸੀਮ ਅਕਰਮ ਕਿਸੇ ਨਾਲ ਪਾਕਿਸਤਾਨ ਕ੍ਰਿਕਟ ਦੀ ਸਥਿਤੀ ਬਾਰੇ ਵਿਚਾਰ ਵਟਾਂਦਰੇ ਕਰ ਰਹੇ ਹਨ ਅਤੇ ਮੌਜੂਦਾ ਸਥਿਤੀ ਦੀ ਅਲੋਚਨਾ ਕਰ ਰਹੇ ਹਨ।
ਵਸੀਮ ਅਕਰਮ ਵੀਡੀਓ 'ਚ ਕਿਸੇ ਨੂੰ ਕਹਿ ਰਹੇ ਹਨ, "ਉਹੀ ਪੁਰਾਣੇ ਤਰੀਕਿਆਂ ਨੂੰ ਰਗੜਿਆ ਜਾ ਰਿਹਾ ਹੈ। ਕੁਝ ਤਬਦੀਲੀਆਂ ਕਰਨੀਆਂ ਪੈਣਗੀਆਂ। ਕੁਝ ਸੋਚ ਬਦਲਣੀ ਪਏਗੀ। ਸਮਝ ਨਹੀਂ ਆਉਂਦਾ ਕਿ ਗੱਲਾਂ ਵੱਡੀਆਂ-ਵੱਡੀਆਂ ਅਤੇ ਪ੍ਰਫਾਰਮੈਂਸ ਜ਼ੀਰੋ"।
ਸ਼ੋਇਬ ਅਖ਼ਤਰ ਨੇ ਇਸ ਲੀਕ ਹੋਈ ਵੀਡੀਓ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝਾ ਕਰਦਿਆਂ ਲਿਖਿਆ,' 'ਮੈਂ ਵਸੀਮ ਅਕਰਮ ਦੀ ਲੀਕ ਹੋਈ ਵੀਡੀਓ ਦਾ ਸਮਰਥਨ ਕਰਦਾ ਹਾਂ। ਸਾਨੂੰ ਤਬਦੀਲੀ ਦੀ ਲੋੜ ਹੈ"।
ਹਾਲ ਹੀ 'ਚ ਸ਼ੋਇਬ ਨੇ ਦਾਨਿਸ਼ ਕਨੇਰੀਆ ਬਾਰੇ ਇੱਕ ਵੱਡਾ ਖੁਲਾਸਾ ਕੀਤਾ। ਸ਼ੋਇਬ ਨੇ ਕਿਹਾ ਕਿ ਪਾਕਿਸਤਾਨੀ ਟੀਮ ਨੇ ਦਾਨਿਸ਼ ਕਨੇਰੀਆ ਨਾਲ ਵਿਤਕਰਾ ਕੀਤਾ ਹੈ। ਕੁਝ ਪਾਕਿਸਤਾਨੀ ਕ੍ਰਿਕਟਰਾਂ ਨੇ ਉਸ ਨਾਲ ਖਾਣਾ ਵੀ ਨਹੀਂ ਖਾਧਾ ਕਿਉਂਕਿ ਉਹ ਹਿੰਦੂ ਸੀ।I support the Leaked Video of Wasim Akram, We need a change.#wasimakram #ShoaibAkhtar pic.twitter.com/OoW6AXfC4u
— Shoaib Akhtar (@shoaib100mph) December 26, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਲੁਧਿਆਣਾ
ਵਿਸ਼ਵ
Advertisement