ਪੜਚੋਲ ਕਰੋ
ਮਹਿਲਾਵਾਂ ਦੀ 'ਰਾਉਡੀ' ਤੋਂ ਬਚ ਕੇ !
Written By : ਏਬੀਪੀ ਸਾਂਝਾ | Updated at : 10 Oct 2016 02:48 PM (IST)
1/18

2/18

ਪਰ ਅਜੇ ਰੌਂਡਾ ਰੌਸੀ ਦਾ ਅਸਲੀ ਜਲਵਾ ਬਾਕੀ ਸੀ। ਰੌਂਡਾ ਰੌਸੀ ਦੇ ਹੁਨਰ ਦਾ ਦੀਵਾਨਾ ਹਾਲੀਵੁਡ ਵੀ ਹੋਇਆ ਅਤੇ ਰੌਂਡਾ ਰੌਸੀ ਨੂੰ ਦਿੱਗਜਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
3/18

ਪਰ ਇੱਕ ਗੱਲ ਭੁਲਾਈ ਨਹੀਂ ਜਾ ਸਕਦੀ ਕਿ ਰੌਸੀ ਨੇ ਇਹ ਸਭ ਕਮਾਲ ਸਿਰਫ ਤੇ ਸਿਰਫ ਆਪਣੀ ਅਣਥੱਕ ਮਿਹਨਤ ਦੇ ਆਸਰੇ ਹੀ ਕਰਕੇ ਵਿਖਾਇਆ ਅਤੇ ਇਸਲਈ ਰੌਸੀ ਯੁਵਾ ਖਿਡਾਰੀਆਂ ਲਈ ਇੱਕ ਰੋਲ ਮਾਡਲ ਵੀ ਹੈ।
4/18

ਪਰ ਇਹ ਫਾਈਟਰ ਆਖਿਰ ਫਾਈਟਰ ਬਣੀ ਕਿਵੇਂ ਅਤੇ ਕਿਵੇਂ ਰੌਂਡਾ ਨੇ ਕਾਮਯਾਬੀ ਦੀਆਂ ਪੌੜੀਆਂ ਚੜੀਆਂ, ਇਹ ਜਾਦਾ ਲੋਕ ਨਹੀਂ ਜਾਣਦੇ। ਰੌਂਡਾ ਦੀ ਕਾਮਯਾਬੀ ਦੀ ਕਹਾਣੀ ਆਸਾਨ ਨਹੀਂ ਸੀ।
5/18

ਰੌਂਡਾ ਨੇ ਖਿਤਾਬੀ ਮੈਚ 'ਚ ਬੈਥੇ ਕੌਰੀਆ ਨੂੰ 34 ਸੈਕਿੰਡ 'ਚ ਹੀ ਧੂੜ ਚਟਾ ਦਿੱਤੀ। ਖਾਸ ਗੱਲ ਇਹ ਹੈ ਕਿ ਰੌਂਡਾ ਨੂੰ ਨਵੰਬਰ 'ਚ ਮਿਲੀ ਹਾਰ ਤੋਂ ਪਹਿਲਾਂ ਦੇ ਪਿਛਲੇ 3 ਟਾਇਟਲ ਮੈਚ ਕੁਲ 64 ਸੈਕਿੰਡ ਹੀ ਚੱਲੇ ਸਨ। ਪਹਿਲੇ 2 ਮੈਚਾਂ 'ਚ ਰੌਂਡਾ ਨੇ 14 ਤੇ 16 ਸੈਕਿੰਡ 'ਚ ਬਾਜ਼ੀ ਮਾਰੀ ਸੀ।
6/18

7/18

ਰੌਂਡਾ ਰੌਸੀ, ਇਹ ਨਾਮ ਖੇਡ ਜਗਤ 'ਚ ਤਾਂ ਮਸ਼ਹੂਰ ਸੀ ਹੀ, ਤੇ ਹੁਣ ਇਹ ਨਾਮ ਹਾਲੀਵੁਡ 'ਚ ਵੀ ਪਛਾਣ ਬਣਾ ਚੁੱਕਿਆ ਹੈ। ਇਹ ਨਾਮ ਹੈ ਇੱਕ ਅਜਿਹੀ ਜੂਡੋ ਖਿਡਾਰਨ ਦਾ, ਜਿਸਨੇ ਪਹਿਲਾਂ ਜੂਡੋ ਛੱਡ ਕੇ UFC ਅਤੇ MMA 'ਚ ਅਲੱਗ ਪਛਾਣ ਬਣਾਈ, ਅਤੇ ਫਿਰ ਵਿਨ ਡੀਜ਼ਲ ਅਤੇ ਸਿਲਵੈਸਟਰ ਸਟੈਲੋਨ ਵਰਗੇ ਦਿੱਗਜਾਂ ਨਾਲ ਫਿਲਮਾਂ ਵੀ ਕੀਤੀਆਂ। ਪਰ ਫਿਲਮਾਂ ਕਰਦੀ ਹੋਈ ਰੌਂਡਾ ਨੇ ਆਪਣਾ ਫਾਇਟਿੰਗ ਅਵਤਾਰ ਨਹੀਂ ਛੱਡਿਆ ਅਤੇ ਜਿਥੇ ਵੀ ਰੌਂਡਾ ਖੜੀ, ਉਥੇ ਹੀ ਉਸਦੇ ਨਾਮ ਨਾਲ ਚੈਂਪੀਅਨ ਸ਼ਬਦ ਜੁੜ ਗਿਆ।
8/18

ਰੌਂਡਾ ਰੌਸੀ ਨੇ ਨਵੰਬਰ 2015 'ਚ ਖੇਡੀ ਆਪਣੀ ਆਖਰੀ ਫਾਇਟ 'ਚ ਹਾਰ ਦਾ ਮੂੰਹ ਵੇਖਿਆ। ਇਹ ਰੌਸੀ ਦੇ ਕਰੀਅਰ ਦੀ ਪਹਿਲੀ ਹਾਰ ਸੀ। ਹੋਲੀ ਹੋਮ ਖਿਲਾਫ ਹੋਈ ਇਸ ਟੱਕਰ 'ਚ ਰੌਸੀ ਨੂੰ ਨਾਕ ਆਉਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਇਸਤੋਂ ਪਹਿਲਾਂ ਰੌਂਡਾ ਰੌਸੀ ਨੇ ਅਗਸਤ 'ਚ ਹੋਇਆ UFC ਦਾ ਖਿਤਾਬੀ ਮੈਚ ਇੱਕ ਤਰਫਾ ਅੰਦਾਜ਼ 'ਚ ਜਿੱਤ ਲਿਆ।
9/18

ਇੱਕ ਆਮ ਜਿਹੇ ਪਰਿਵਾਰ 'ਚ ਜਨਮੀ ਰੌਂਡਾ ਰੌਸੀ ਨੇ 11 ਸਾਲ ਦੀ ਉਮਰ 'ਚ ਆਪਣੀ ਮਾਂ ਦੇ ਨਾਲ ਜੂਡੋ ਖੇਡਣੀ ਸ਼ੁਰੂ ਕੀਤੀ ਸੀ। ਫਿਰ ਜਲਦੀ ਹੀ ਰੌਂਡਾ ਨੇ ਰਾਸ਼ਟਰੀ ਪੱਦਰ ਤੇ ਆਪਣਾ ਅਲੱਗ ਰੁਤਬਾ ਬਣਾ ਲਿਆ ਸੀ। ਰੌਂਡਾ ਨੇ 17 ਸਾਲ ਦੀ ਉਮਰ 'ਚ ਏਥੰਸ ਓਲੰਪਿਕਸ 'ਚ ਜਗ੍ਹਾ ਬਣਾਈ, ਅਤੇ ਉਸ ਓਲੰਪਿਕਸ 'ਚ ਰੌਸੀ ਸਭ ਤੋਂ ਛੋਟੀ ਉਮਰ ਦੀ ਜੂਡੋਕਾ ਸੀ। ਫਿਰ ਰੌਂਡਾ ਨੇ ਸਾਲ 2008 'ਚ ਬੀਜਿੰਗ ਓਲੰਪਿਕਸ 'ਚ ਧਮਾਲ ਕੀਤਾ ਅਤੇ ਕਾਂਸੀ ਦਾ ਤਗਮਾ ਜਿੱਤਿਆ। ਰੌਸੀ ਜੂਡੋ 'ਚ ਤਗਮਾ ਜਿੱਤਣ ਵਾਲੀ ਅਮਰੀਕਾ ਦੀ ਪਹਿਲੀ ਖਿਡਾਰਨ ਸੀ। ਇਹੀ ਨਹੀਂ ਰੌਂਡਾ ਨੇ ਪੈਨ ਅਮੈਰੀਕਨ ਜੂਡੋ ਚੈਂਪੀਅਨਸ਼ਿਪ ਖੇਡਦਿਆਂ ਕਈ ਤਗਮੇ ਜਿੱਤੇ ਅਤੇ ਵਿਸ਼ਵ ਚੈਂਪੀਅਨਸ਼ਿਪ 'ਚ ਵੀ ਤਗਮਾ ਆਪਣੇ ਨਾਮ ਕੀਤਾ।
10/18

ਫਰਸ਼ ਤੋਂ ਅਰਸ਼ ਤੱਕ ਦੀ ਕਹਾਣੀ
11/18

ਖਾਸ ਗੱਲ ਇਹ ਹੈ ਕਿ ਰੌਸੀ ਨੇ ਸਾਲ 2015 ਦੇ ESPY ਐਵਾਰਡ 'ਚ ਫਲਾਇਡ ਮੇਵੈਦਰ ਵਰਗੇ ਦਿੱਗਜ ਨੂੰ ਮਾਤ ਦੇਕੇ ਬੈਸਟ ਫਾਇਟਰ ਦਾ ਖਿਤਾਬ ਵੀ ਆਪਣੇ ਨਾਮ ਕੀਤਾ।
12/18

13/18

UFC ਚੈਂਪੀਅਨ ਅਤੇ ਵਿਸ਼ਵ 'ਚ ਆਪਣੀ ਤਾਕਤ ਅਤੇ ਅਦਾਕਾਰੀ ਨਾਲ ਅਲੱਗ ਪਛਾਣ ਬਣਾ ਚੁੱਕੀ ਰੌਂਡਾ ਰੌਸੀ ਇੱਕ ਯੂਥ ਆਈਕਨ ਬਣ ਚੁੱਕੀ ਹੈ। ਰੌਸੀ ਦਾ ਜਨਮ 1 ਫਰਵਰੀ 1987 ਨੂੰ ਅਮਰੀਕਾ ਦੇ ਕੈਲੀਫੋਰਨੀਆ 'ਚ ਹੋਇਆ ਸੀ।
14/18

ਇਸਤੋਂ ਅਲਾਵਾ ਸਾਲ 2015 'ਚ ਹੀ ਰੌਂਡਾ ਰੌਸੀ ਨੇ ਇੱਕ ਨਿਊਡ ਫੋਟੋਸ਼ੂਟ ਕੀਤਾ ਜਿਸ 'ਚ ਉਸਦੇ ਜਿਸਮ 'ਤੇ ਕੱਪੜੇ ਨਹੀਂ ਸਗੋਂ ਸਿਰਫ ਪੇਂਟ ਕੀਤਾ ਹੋਇਆ ਸੀ। ਇਸ ਫੋਟੋਸ਼ੂਟ ਕਾਰਨ ਵੀ ਰੌਂਡਾ ਰੌਸੀ ਸੁਰਖੀਆਂ 'ਚ ਰਹੀ।
15/18

16/18

ਜੂਡੋ ਖੇਡਦਿਆਂ ਕਮਾਲ ਕਰਨ ਵਾਲੀ ਰੌਸੀ ਨੇ UFC 'ਚ ਵੀ ਇੱਕ ਤੋਂ ਵਧ ਕੇ ਇੱਕ ਕਮਾਲ ਕੀਤੇ ਅਤੇ ਹਰ ਕੋਈ ਇਸ ਖਿਡਾਰਨ ਦਾ ਦੀਵਾਨਾ ਹੋ ਗਿਆ। ਰੌਂਡਾ ਰੌਸੀ ਇੱਕ ਪਾਸੇ ਤਾਂ ਆਪਣੇ ਹੁਸਨ ਨਾਲ ਲੋਕਾਂ ਨੂੰ ਆਪਣਾ ਫੈਨ ਬਣਾਉਂਦੀ ਗਈ ਅਤੇ ਦੂਜੇ ਪਾਸੇ ਆਪਣੇ ਲੜਨ ਦੇ ਅੰਦਾਜ਼ ਨਾਲ ਵੀ ਹਰ ਕਿਸੇ ਦੇ ਦਿਲ ਜਿੱਤਦੀ ਰਹੀ।
17/18

ਹਾਲੀਵੁਡ 'ਚ ਐਂਟਰੀ ਕਰ ਚੁੱਕੀ ਰੌਂਡਾ ਰੌਸੀ ਦਾ ਫਿਲਮੀ ਸਫਰ ਜਾਰੀ ਹੈ ਅਤੇ ਇਹ ਖਿਡਾਰਨ ਜਲਦੀ ਹੀ ਕੁਝ ਹੋਰ ਫਿਲਮਾਂ 'ਚ ਵੀ ਨਜਰ ਆਵੇਗੀ।
18/18

ਰੌਸੀ ਨੇ ਸਿਲਵੈਸਟਰ ਸਟੈਲੋਨ ਨਾਲ ਐਕਸਪੈਂਡੇਬਲਸ 3 'ਚ ਕੰਮ ਕੀਤਾ ਅਤੇ ਫਿਰ ਇਸ ਖਿਡਾਰਨ ਨੇ ਫਾਸਟ ਐਂਡ ਫਿਊਰਿਅਸ 7 'ਚ ਵੀ ਕੰਮ ਕੀਤਾ। ਇੰਨਾ ਫਿਲਮਾਂ 'ਚ ਵੀ ਰੌਂਡਾ ਨੂੰ ਆਪਣੇ ਲੱਤ-ਮੁੱਕੇ ਚਲਾਉਣ ਦਾ ਮੌਕਾ ਮਿਲਿਆ, ਜਿਸ 'ਚ ਰੌਸੀ ਹਿਟ ਸਾਬਿਤ ਹੋਈ।
Published at : 10 Oct 2016 02:48 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਨਿਊਜ਼ੀਲੈਂਡ ਨੂੰ ਲੱਗਿਆ 440 ਵੋਲਟ ਦਾ ਝਟਕਾ, ਦਿੱਗਜ ਆਲਰਾਊਂਡਰ ਟੀਮ ਤੋਂ ਹੋਇਆ ਬਾਹਰ; ਜਾਣੋ ਕਿਉਂ
ਸਪੋਰਟਸ
ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?
ਸਪੋਰਟਸ
India vs New Zealand : 7 ਸਾਲ ਬਾਅਦ ਭਾਰਤ ਨੇ ਨਿਊਜ਼ੀਲੈਂਡ 'ਚ ਜਿੱਤੀ ਵਨਡੇ ਸੀਰੀਜ਼, ਗੇਂਦਬਾਜ਼ਾਂ ਨੇ ਪਲਟੀ ਹਾਰੀ ਹੋਈ ਬਾਜ਼ੀ
ਸਪੋਰਟਸ
ਵਿਰਾਟ-ਰੋਹਿਤ ਸਭ ਨੇ ਦਿੱਤਾ ਧੋਖਾ, ਟੀਮ ਇੰਡੀਆ ਨੂੰ ਮਿਲੀ ODI 'ਚ ਦੌੜਾਂ ਦੀ ਦੂਜੀ ਸਭ ਤੋਂ ਵੱਡੀ ਹਾਰ
ਟ੍ਰੈਂਡਿੰਗ ਟੌਪਿਕ





















