ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਦੇ ਮਹਾਨ ਕਪਤਾਨਾਂ ਵਿੱਚੋਂ ਇੱਕ BCCI ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਇਕ ਵਿਸ਼ੇਸ਼ ਸੰਦੇਸ਼ ਜਾਰੀ ਕਰਦੇ ਹੋਏ ਉਨ੍ਹਾਂ ਨੇ ਆਪਣੇ ਫ਼ੈਨਜ ਤੋਂ ਸਮਰਥਨ ਮੰਗਿਆ ਅਤੇ ਕਿਹਾ ਕਿ ਉਹ ਅੱਜ ਇਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ। ਹੁਣ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਸ਼ੁਰੂਆਤ ਕੀ ਹੈ ਪਰ ਉਨ੍ਹਾਂ ਦੇ ਰਾਜਨੀਤੀ 'ਚ ਆਉਣ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

 

ਗਾਂਗੁਲੀ ਨੇ ਟਵੀਟ ਕੀਤਾ, "ਮੈਂ ਆਪਣਾ ਸਫ਼ਰ ਸਾਲ 1992 ਵਿੱਚ ਸ਼ੁਰੂ ਕੀਤਾ ਸੀ, 2022 ਮੇਰੇ ਕ੍ਰਿਕਟ ਕਰੀਅਰ ਦੇ 30 ਸਾਲ ਪੂਰੇ ਕਰਨ ਦਾ ਸਾਲ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਕ੍ਰਿਕਟ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਸਭ ਤੋਂ ਮਹੱਤਵਪੂਰਨ ਇਸ ਨੇ ਮੈਨੂੰ ਤੁਹਾਡਾ ਸਾਰਿਆਂ ਦਾ ਸਮਰਥਨ ਦਿਵਾਇਆ ਹੈ।

 

ਮੈਂ ਅੱਜ ਹਰ ਇੱਕ ਸਮਰਥਕ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ , ਜਿਨ੍ਹਾਂ ਨੇ ਵੀ ਮੇਰੇ ਇਸ ਸਫ਼ਰ ਵਿੱਚ ਹਿੱਸਾ ਲਿਆ ਅਤੇ ਮੈਨੂੰ ਅੱਜ ਏਥੇ ਤੱਕ ਪਹੁੰਚਾਇਆ ਹੈ, ਅੱਜ ਮੈਂ ਇੱਕ ਅਜਿਹਾ ਕੰਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹਾਂ, ਜਿਸਦਾ ਮੈਨੂੰ ਉਮੀਦ ਹੈ ਕਿ ਹੋਰ ਬਹੁਤ ਸਾਰੇ ਲੋਕਾਂ ਨੂੰ ਲਾਭ ਹੋਵੇਗਾ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਜ਼ਿੰਦਗੀ ਦੇ ਇਸ ਨਵੇਂ ਅਧਿਆਏ ਵਿੱਚ ਮੇਰੇ ਨਾਲ ਜੁੜੋਗੇ।