ਗਾਂਗੁਲੀ ਨੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਕੋਹਲੀ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ। ਮੈਂ ਜਾਣਦਾ ਹਾਂ ਕਿ ਟੀਮ ਹਰ ਟੂਰਨਾਮੈਂਟ ਨਹੀਂ ਜਿੱਤ ਸਕਦੀ, ਪਰ ਟੀਮ ਲਗਾਤਾਰ ਕਈ ਟੂਰਨਾਮੈਂਟ ‘ਚ ਨਾਕਾਮਯਾਬੀ ਝੱਲੀ ਹੈ।” ਉਨ੍ਹਾਂ ਕਿਹਾ, “ਮੌਜੂਦਾ ਟੀਮ ਮੇਰੇ ਸਮੇਂ ਦੀ ਟੀਮ ਤੋਂ ਬਿਹਤਰ ਹੈ। ਟੀਮ ‘ਚ ਕਾਬਲੀਅਤ ਦੀ ਕੋਈ ਕਮੀ ਨਹੀਂ। ਇਨ੍ਹਾਂ ਨੂੰ ਮਾਨਸਿਕ ਤੌਰ ‘ਤੇ ਤਿਆਰ ਹੋਣ ਦੀ ਲੋੜ ਹੈ। ਮੈਂ ਜਾਣਦਾ ਹਾਂ ਕਿ ਕੋਹਲੀ ਚੈਂਪੀਅਨ ਖਿਡਾਰੀ ਹਨ। ਉਹ ਚੀਜ਼ਾਂ ਨੂੰ ਜ਼ਰੂਰ ਬਦਲਣਗੇ।”
ਭਾਰਤੀ ਟੀਮ ਪਿਛਲੀ ਵਾਰ ਆਈਸੀਸੀ ਟੂਰਨਾਮੈਂਟ 2013 ‘ਚ ਜਿੱਤੀ ਸੀ। ਉਸ ਸਮੇਂ ਮਹਿੰਦਰ ਸਿੰਘ ਧੋਨੀ ਕਪਤਾਨ ਸੀ ਤੇ ਭਾਰਤ ਨੇ ਮੇਜ਼ਬਾਨ ਇੰਗਲੈਂਡ ਨੂੰ ਚੈਂਪੀਅਨਸ ਟ੍ਰਾਫੀ ਦੇ ਫਾਈਨਲ ‘ਚ ਹਰਾਇਆ ਸੀ। ਇਸ ਤੋਂ ਬਾਅਦ ਟੀਮ 2015 ਤੇ ਵਰਲਡ ਕੱਪ 2019, 2014 ਤੇ 2016 ਟੀ-20 ਵਰਲਡ ਕੱਪ, 2017 ਚੈਂਪਿਅਨਸ ਟ੍ਰਾਫੀ ਨਹੀਂ ਜਿੱਤੀ।