India vs Pakistan Champions Trophy 2025: ਚੈਂਪੀਅਨਸ ਟਰਾਫੀ 2025 ਨੂੰ ਲੈ ਕੇ ਵਿਵਾਦ ਅਜੇ ਵੀ ਜਾਰੀ ਹੈ। ਪਰ ਹੁਣ ਇਸ ਸਬੰਧੀ ਅਧਿਕਾਰਤ ਐਲਾਨ ਜਲਦੀ ਹੀ ਕੀਤਾ ਜਾਵੇਗਾ। ਪਾਕਿਸਤਾਨ ਕ੍ਰਿਕਟ ਬੋਰਡ ਪਹਿਲਾਂ ਤਾਂ ਹਾਈਬ੍ਰਿਡ ਮਾਡਲ ਲਈ ਤਿਆਰ ਨਹੀਂ ਸੀ। ਪਰ ਖਬਰਾਂ ਮੁਤਾਬਕ ਹੁਣ ਉਹ ਤਿਆਰ ਹੈ। ਟੀਮ ਇੰਡੀਆ ਆਪਣੇ ਸਾਰੇ ਮੈਚ ਯੂਏਈ ਵਿੱਚ ਖੇਡ ਸਕਦੀ ਹੈ। ਪਰ ਅਜੇ ਤੱਕ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਟੂਰਨਾਮੈਂਟ ਦਾ ਇੱਕ ਸੈਮੀਫਾਈਨਲ ਲਾਹੌਰ ਅਤੇ ਇੱਕ ਦੁਬਈ ਵਿੱਚ ਹੋ ਸਕਦਾ ਹੈ।


ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਹਾਲ ਹੀ 'ਚ ਹਾਈਬ੍ਰਿਡ ਮਾਡਲ ਦੇ ਮੁੱਦੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਹੋਵੇਗਾ ਸਨਮਾਨ ਨਾਲ ਹੋਵੇਗਾ। ਨਕਵੀ ਨੇ ਸੰਕੇਤ ਦਿੱਤਾ ਕਿ ਪੀਸੀਬੀ ਹਾਈਬ੍ਰਿਡ ਮਾਡਲ ਵੱਲ ਵਧ ਰਿਹਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਪਾਕਿਸਤਾਨ ਕ੍ਰਿਕਟ ਬੋਰਡ ਹਾਈਬ੍ਰਿਡ ਮਾਡਲ ਲਈ ਤਿਆਰ ਹੈ ਅਤੇ ਯੂਏਈ ਬੋਰਡ ਨਾਲ ਵੀ ਗੱਲਬਾਤ ਕਰ ਰਿਹਾ ਹੈ।


ਲਾਹੌਰ ਅਤੇ ਦੁਬਈ 'ਚ ਹੋ ਸਕਦੇ ਹਨ ਸੈਮੀਫਾਈਨਲ ਮੈਚ


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਟੀਮ ਇੰਡੀਆ ਆਪਣੇ ਸਾਰੇ ਮੈਚ ਦੁਬਈ 'ਚ ਖੇਡ ਸਕਦੀ ਹੈ। ਪੀਸੀਬੀ ਨੇ ਹਾਈਬ੍ਰਿਡ ਮਾਡਲ ਨੂੰ ਸਵੀਕਾਰ ਕਰਨ ਦੇ ਬਦਲੇ ਆਈਸੀਸੀ ਅੱਗੇ ਦੋ ਸ਼ਰਤਾਂ ਰੱਖੀਆਂ ਹਨ। ਇਹਨਾਂ ਵਿੱਚੋਂ ਇੱਕ ਸ਼ਰਤ ਫੰਡਾਂ ਬਾਰੇ ਹੈ। ਪੀਸੀਬੀ ਦਾ ਕਹਿਣਾ ਹੈ ਕਿ ਇਸ ਨੂੰ ਹੋਰ ਫੰਡਾਂ ਦੀ ਲੋੜ ਹੋਵੇਗੀ। ਇਸ ਦੇ ਨਾਲ ਹੀ ਟੀਮ ਇੰਡੀਆ ਦੇ ਮੈਚ ਦੁਬਈ, UAE ਵਿੱਚ ਹੋ ਸਕਦੇ ਹਨ। ਇਸ ਦੇ ਨਾਲ ਹੀ ਟੂਰਨਾਮੈਂਟ ਦਾ ਇੱਕ ਸੈਮੀਫਾਈਨਲ ਮੈਚ ਦੁਬਈ ਵਿੱਚ ਅਤੇ ਦੂਜਾ ਸੈਮੀਫਾਈਨਲ ਮੈਚ ਲਾਹੌਰ ਵਿੱਚ ਕਰਵਾਇਆ ਜਾ ਸਕਦਾ ਹੈ।


PCB ਨੇ ICC ਦੇ ਸਾਹਮਣੇ ਰੱਖੀ ਸੀ ਕਿਹੜੀ ਸ਼ਰਤ ?


PCB ਨੇ ICC ਦੇ ਸਾਹਮਣੇ ਇੱਕ ਵੱਡੀ ਸ਼ਰਤ ਰੱਖੀ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ 2031 ਤੱਕ ਭਾਰਤ 'ਚ ਹੋਣ ਵਾਲੇ ਆਈਸੀਸੀ ਟੂਰਨਾਮੈਂਟ ਵੀ ਹਾਈਬ੍ਰਿਡ ਮਾਡਲ 'ਤੇ ਹੋਣੇ ਚਾਹੀਦੇ ਹਨ। ਪਾਕਿਸਤਾਨ ਦੀ ਟੀਮ ਵੀ ਭਾਰਤ ਜਾ ਕੇ ਮੈਚ ਨਹੀਂ ਖੇਡੇਗੀ। ਦੂਜੀ ਸ਼ਰਤ ਫੰਡਾਂ ਦੀ ਸੀ। ICC ਪਹਿਲਾਂ ਹੀ ਪਾਕਿਸਤਾਨ ਨੂੰ ਕਰੀਬ 550 ਕਰੋੜ ਰੁਪਏ ਦੇ ਚੁੱਕਾ ਹੈ। ਹੁਣ ਹੋਰ ਫੰਡਾਂ ਦੀ ਮੰਗ ਕੀਤੀ ਜਾ ਰਹੀ ਹੈ।