ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸੁਨੀਲ ਜੋਸ਼ੀ ਤੇ ਹਰਵਿੰਦਰ ਸਿੰਘ ਬੀਐਸਸੀਆਈ ਦੇ ਚੋਣ ਪੈਨਲ 'ਚ ਹੋਣਗੇ ਸ਼ਾਮਲ
-ਸੀਏਸੀ ਨੇ ਸੀਨੀਅਰ ਪੁਰਸ਼ਾਂ ਦੀ ਚੋਣ ਕਮੇਟੀ ਦੇ ਪੈਨਲ ਲਈ ਸੁਨੀਲ ਜੋਸ਼ੀ ਤੇ ਹਰਵਿੰਦਰ ਸਿੰਘ ਦੇ ਨਾਂ ਦੀ ਸਿਫਾਰਸ਼ -ਕਮੇਟੀ ਨੇ ਅੱਗੇ ਸੁਨੀਲ ਜੋਸ਼ੀ ਨੂੰ ਪੁਰਸ਼ਾਂ ਦੀ ਸੀਨੀਅਰ ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਦੀ ਭੂਮਿਕਾ ਲਈ ਸਿਫਾਰਸ਼ ਕੀਤੀ।
![ਸੁਨੀਲ ਜੋਸ਼ੀ ਤੇ ਹਰਵਿੰਦਰ ਸਿੰਘ ਬੀਐਸਸੀਆਈ ਦੇ ਚੋਣ ਪੈਨਲ 'ਚ ਹੋਣਗੇ ਸ਼ਾਮਲ Sunil Joshi in line to take over as chairman of selectors ਸੁਨੀਲ ਜੋਸ਼ੀ ਤੇ ਹਰਵਿੰਦਰ ਸਿੰਘ ਬੀਐਸਸੀਆਈ ਦੇ ਚੋਣ ਪੈਨਲ 'ਚ ਹੋਣਗੇ ਸ਼ਾਮਲ](https://static.abplive.com/wp-content/uploads/sites/5/2020/03/04234159/Sunil-Joshi.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦੇ ਮਦਨ ਲਾਲ, ਰੁਦਰਾ ਪ੍ਰਤਾਪ ਸਿੰਘ ਤੇ ਸੁਲੱਖਣਾ ਨਾਇਕ ਨੇ ਬੁੱਧਵਾਰ ਨੂੰ ਮੁੰਬਈ ਦੇ ਬੀਸੀਸੀਆਈ ਹੈੱਡਕੁਆਰਟਰ ਵਿੱਚ ਆਲ-ਇੰਡੀਆ ਸੀਨੀਅਰ ਸਿਲੈਕਸ਼ਨ ਕਮੇਟੀ (ਪੁਰਸ਼) ਦੇ ਮੈਂਬਰਾਂ ਦੀ ਚੋਣ ਕਰਨ ਲਈ ਮੁਲਾਕਾਤ ਕੀਤੀ।
ਸੀਏਸੀ ਨੇ ਸੀਨੀਅਰ ਪੁਰਸ਼ਾਂ ਦੀ ਚੋਣ ਕਮੇਟੀ ਦੇ ਪੈਨਲ ਲਈ ਸੁਨੀਲ ਜੋਸ਼ੀ ਤੇ ਹਰਵਿੰਦਰ ਸਿੰਘ ਦੇ ਨਾਂ ਦੀ ਸਿਫਾਰਸ਼ ਕੀਤੀ ਸੀ। ਕਮੇਟੀ ਨੇ ਅੱਗੇ ਸੁਨੀਲ ਜੋਸ਼ੀ ਨੂੰ ਪੁਰਸ਼ਾਂ ਦੀ ਸੀਨੀਅਰ ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਦੀ ਭੂਮਿਕਾ ਲਈ ਸਿਫਾਰਸ਼ ਕੀਤੀ। ਸੀਏਸੀ ਇੱਕ ਸਾਲ ਦੀ ਮਿਆਦ ਤੋਂ ਬਾਅਦ ਉਮੀਦਵਾਰਾਂ ਦੀ ਸਮੀਖਿਆ ਕਰੇਗੀ ਤੇ ਸੁਝਾਅ ਬੀਸੀਸੀਆਈ ਨੂੰ ਦੇਵੇਗੀ।
ਸੁਨੀਲ ਜੋਸ਼ੀ ਨੇ 1996 ਤੇ 2001 ਦਰਮਿਆਨ 15 ਟੈਸਟ ਤੇ 69 ਵਨਡੇ ਮੈਚ ਖੇਡੇ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਨਵੀਂ ਚੋਣ ਕਮੇਟੀ ਸਿਰਫ ਦੱਖਣੀ ਅਫਰੀਕਾ ਖ਼ਿਲਾਫ਼ ਆਉਣ ਵਾਲੀ ਸੀਰੀਜ਼ ਲਈ ਭਾਰਤ ਦੀ ਵਨਡੇ ਟੀਮ ਦੀ ਚੋਣ ਕਰੇਗੀ ਜੋ 12 ਮਾਰਚ ਤੋਂ ਖੇਡੀ ਜਾਏਗੀ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)