IPL broadcast in Afghanistan: ਜਿੱਥੇ ਇਕ ਪਾਸੇ ਪੂਰੀ ਦੁਨੀਆ ਭਰ ਦੇ ਕ੍ਰਿਕਟ ਫੈਨਜ਼ ਇੰਡੀਅਨ ਪ੍ਰੀਮੀਅਰ ਲੀਗ ਦਾ ਮਜ਼ਾ ਲੈ ਰਹੇ ਹਨ, ਉੱਥੇ ਹੀ ਦੂਜੇ ਪਾਸੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਸ ਦੀ ਚਰਚਾ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਹੋ ਰਹੀ ਹੈ। ਦਰਅਸਲ ਅਫ਼ਗਾਨਿਸਤਾਨ 'ਚ ਕ੍ਰਿਕਟ ਪ੍ਰਸ਼ੰਸਕਾਂ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਯੂਏਈ ਗੇੜ ਨੂੰ ਦੇਖਣ ਦਾ ਮੌਕਾ ਨਹੀਂ ਮਿਲੇਗਾ। ਕਿਉਂਕਿ ਸੱਤਾਧਿਰ ਤਾਲਿਬਾਨ ਨੇ ਦੇਸ਼ ਦੇ ਮੈਚਾਂ ਦੇ ਪ੍ਰਸਾਰਣ ਨੂੰ ਇਸਲਾਮ ਵਿਰੋਧੀ ਕਰਾਰ ਦਿੰਦਿਆਂ ਪਾਬੰਦੀ ਲਾ ਦਿੱਤੀ ਹੈ।


ਆਈਪੀਐਲ ਦਾ ਦੂਜਾ ਗੇੜ ਐਤਵਾਰ ਸ਼ੁਰੂ ਹੋਇਆ, ਪਰ ਅਫ਼ਗਾਨਿਸਤਾਨ 'ਚ ਕ੍ਰਿਕਟ ਦੇ ਦੀਵਾਨਿਆ ਨੂੰ ਇਹ ਮੈਚ ਦੇਖਣ ਨੂੰ ਨਹੀਂ ਮਿਲਿਆ। ਕਿਉਂਕਿ ਤਾਲਿਬਾਨ ਨੇ ਸਥਾਨਕ ਮੀਡੀਆ ਨੂੰ ਚੀਅਰਲੀਡਰਸ ਦੇ ਰੂਪ 'ਚ ਮਹਿਲਾਵਾਂ ਦੀ ਹਾਜ਼ਰੀ ਤੇ ਦਰਸ਼ਕਾਂ ਦੇ ਵਿਚ ਆਈਪੀਐਲ ਦਿਖਾਉਣ ਖਿਲਾਫ ਇਕ ਫਰਮਾਨ ਜਾਰੀ ਕਰ ਦਿੱਤਾ ਹੈ।


ਸਾਬਕਾ ਪ੍ਰਸਾਰਕ ਤੇ ਪੱਤਰਕਾਰ ਫਵਾਦ ਅਮਨ, ਜਿੰਨ੍ਹਾਂ ਨੇ ਰੱਖਿਆ ਮੰਤਰਾਲੇ ਦੇ ਬੁਲਾਰੇ ਦੇ ਰੂਪ 'ਚ ਕੰਮ ਕੀਤਾ ਹੈ, ਉਨ੍ਹਾਂ ਤਾਲਿਬਾਨ ਵੱਲੋਂ ਆਈਪੀਐਲ 'ਤੇ ਲਾਈ ਪਾਬੰਦੀ ਨੂੰ ਹਾਸੋਹੀਣਾ ਕਰਾਰ ਦਿੱਤਾ। ਪੱਤਰਕਾਰ ਤੇ ਅਫ਼ਗਾਨਿਸਤਾਨ ਕ੍ਰਿਕਟ ਬੋਰਡ ਦੇ ਸਾਬਕਾ ਮੀਡੀਆ ਮੈਨੇਜਰ ਐਮ.ਇਬ੍ਰਾਹਿਮ ਮੋਮੰਦ  ਨੇ ਕਿਹਾ ਕਿ ਆਈਪੀਐਲ ਮੈਚਾਂ ਦੇ ਲਾਈਵ ਪ੍ਰਸਾਰਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਕਿਉਂਕਿ ਇਸ ਨੂੰ ਇਸਲਾਮ ਵਿਰੋਧੀ ਮੰਨਿਆ ਗਿਆ ਹੈ।


ਮੋਮੰਦ ਨੇ ਆਈਪੀਐਲ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਟਵੀਟ ਕਰਕੇ ਕਿਹਾ, 'ਅਫ਼ਗਾਨਿਸਤਾਨ ਰਾਸ਼ਟਰੀ ਟੀਵੀ ਹਮੇਸ਼ਾਂ ਦੀ ਤਰ੍ਹਾਂ ਪ੍ਰਸਾਰਣ ਨਹੀਂ ਕਰੇਗਾ। ਲਾਈਵ ਪ੍ਰਸਾਰਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਕਿਉਂਕਿ ਮੈਚ ਦੌਰਾਨ ਇਸਲਾਮ ਵਿਰੋਧੀ ਗਤੀਵਿਧੀ, ਲੜਕੀਆਂ ਦਾ ਨ੍ਰਿਤਯ ਤੇ ਸਟੇਡੀਅਮ 'ਚ ਪਾਬੰਦੀਸ਼ੁਦਾ ਵਾਲਾਂ ਵਾਲੀਆਂ ਮਹਿਲਾਵਾਂ ਦੀ ਹਾਜ਼ਰੀ ਕਾਰਨ ਆਈਪੀਐਲ ਦੇ ਪ੍ਰਸਾਰਣ 'ਤੇ ਪਾਬੰਦੀ ਲਾਈ ਗਈ ਹੈ।


ਇਹ ਵੀ ਪੜ੍ਹੋਸੁਖਜਿੰਦਰ ਰੰਧਾਵਾ ਨੇ ਚਰਨਜੀਤ ਚੰਨੀ ਦੀ ਹਾਜ਼ਰੀ 'ਚ ਸੰਭਾਲਿਆ ਅਹੁਦਾ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904