ਟੀਮ ਇੰਡੀਆ 5 ਟੀ-20 ਮੈਚਾਂ ਦੀ ਸੀਰੀਜ਼ 'ਚ 3-2 ਨਾਲ ਹਾਰ ਗਈ ਹੈ। ਵੈਸਟਇੰਡੀਜ਼ ਨੇ ਪਿਛਲੇ ਮੈਚ ਵਿੱਚ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਇਸ ਫਾਰਮੈਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਭਾਰਤ 5 ਮੈਚਾਂ ਦੀ ਲੜੀ ਵਿੱਚ ਕਿਸੇ ਟੀਮ ਤੋਂ ਹਾਰਿਆ ਹੈ। ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ ਫਲੋਰੀਡਾ ਦੇ ਲੌਡਰਹਿਲ ਦੇ ਕ੍ਰਿਕਟ ਗਰਾਊਂਡ 'ਤੇ 20 ਓਵਰਾਂ 'ਚ 9 ਵਿਕਟਾਂ 'ਤੇ 165 ਦੌੜਾਂ ਬਣਾਈਆਂ। ਜਵਾਬ 'ਚ ਕੈਰੇਬੀਆਈਜ਼ ਬੱਲੇਬਾਜ਼ਾਂ ਨੇ 18 ਓਵਰਾਂ 'ਚ 2 ਵਿਕਟਾਂ 'ਤੇ ਲੋੜੀਂਦੀਆਂ ਦੌੜਾਂ ਬਣਾਈਆਂ।


 ਦੱਸ ਦਈਏ ਕਿ ਹਾਰਦਿਕ ਪਾਂਡੇ ਦੀ ਕਪਤਾਨੀ 'ਚ ਟੀਮ ਇੰਡੀਆ ਪਹਿਲੀ ਸੀਰੀਜ਼ ਹਾਰੀ ਹੈ। ਉਹ ਟੀ-20 ਸੀਰੀਜ਼ 'ਚ 3 ਟੀ-20 ਮੈਚ ਹਾਰਨ ਵਾਲਾ ਪਹਿਲਾ ਭਾਰਤੀ ਕਪਤਾਨ ਬਣ ਗਿਆ ਹੈ। ਭਾਰਤੀ ਟੀਮ ਵੈਸਟਇੰਡੀਜ਼ ਤੋਂ ਲਗਾਤਾਰ 15 ਸੀਰੀਜ਼ ਜਿੱਤਣ ਤੋਂ ਬਾਅਦ ਹਾਰ ਗਈ ਹੈ। ਵੈਸਟਇੰਡੀਜ਼ ਖਿਲਾਫ ਲਗਾਤਾਰ 15 ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਟੀਮ ਹਾਰ ਗਈ ਹੈ। ਵੈਸਟਇੰਡੀਜ਼ ਨੇ ਆਖਰੀ ਵਾਰ ਭਾਰਤ ਨੂੰ 2016 ਵਿੱਚ ਖੇਡ ਦੇ ਸਾਰੇ ਫਾਰਮੈਟਾਂ ਵਿੱਚ ਲੜੀ ਵਿੱਚ ਹਰਾਇਆ ਸੀ। ਟੀਮ 7 ਸਾਲ ਬਾਅਦ ਕਿਸੇ ਲੜੀ ਵਿੱਚ ਕੈਰੇਬੀਆਈਜ਼ ਤੋਂ ਹਾਰੀ ਹੈ। ਪਹਿਲੀ ਵਾਰ ਟੀ-20 ਅੰਤਰਰਾਸ਼ਟਰੀ ਲੜੀ ਵਿੱਚ 3 ਮੈਚ ਹਾਰੇ।


 ਟਾਸ ਜਿੱਤ ਕੇ ਖੇਡਣ ਆਈ ਟੀਮ ਇੰਡੀਆ ਦੀ ਸ਼ੁਰੂਆਤ ਹੀ ਖਰਾਬ ਰਹੀ। ਟੀਮ ਨੇ 6 ਦੌੜਾਂ ਦੇ ਸਕੋਰ 'ਤੇ ਪਹਿਲਾ ਵਿਕਟ ਗੁਆ ਦਿੱਤਾ। ਪਿਛਲੇ ਮੈਚ 'ਚ ਅਰਧ ਸੈਂਕੜਾ ਲਗਾਉਣ ਵਾਲੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ 5 ਦੌੜਾਂ ਬਣਾ ਕੇ ਆਊਟ ਹੋ ਗਏ | ਉਸ ਤੋਂ ਬਾਅਦ ਸ਼ੁਭਮਨ ਗਿੱਲ ਵੀ 9 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਭਾਰਤੀ ਟੀਮ ਨੇ 17 ਦੌੜਾਂ 'ਤੇ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ।


 ਇਸਤੋਂ ਇਲਾਵਾ ਭਾਰਤੀ ਟੀਮ ਨੇ ਲਗਾਤਾਰ ਵਿਕਟਾਂ ਗੁਆ ਦਿੱਤੀਆਂ ਹਨ। ਪਹਿਲੀਆਂ 2 ਵਿਕਟਾਂ ਤਾਂ 17 ਦੌੜਾਂ ਦੇ 'ਤੇ ਹੀ ਗੁਆ ਦਿੱਤੀਆਂ। ਵਿਚਕਾਰਲੇ ਓਵਰਾਂ ਵਿੱਚ ਛੋਟੀਆਂ-ਛੋਟੀਆਂ ਸਾਂਝੇਦਾਰੀਆਂ ਬਣਾਈਆਂ ਗਈਆਂ, ਪਰ ਭਾਰਤ ਨੇ ਅੰਤ ਤੱਕ 9 ਵਿਕਟਾਂ ਗੁਆ ਦਿੱਤੀਆਂ। ਭਾਰਤ ਦੀਆਂ 16 ਓਵਰਾਂ ਵਿੱਚ 4 ਵਿਕਟਾਂ ਸਨ, ਜੋ 20 ਓਵਰਾਂ ਵਿੱਚ 9 ਹੋ ਗਈਆਂ।


ਭਾਰਤੀ ਗੇਂਦਬਾਜ਼ ਵਿਕਟਾਂ ਲੈਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ। ਮੈਚ ਵਿੱਚ ਅਰਸ਼ਦੀਪ ਸਿੰਘ ਨੇ ਇੱਕੋ ਇੱਕ ਵਿਕਟ ਲਈ। ਉਸ ਨੇ 12 ਦੇ ਟੀਮ ਸਕੋਰ 'ਤੇ ਕਾਇਲ ਮੇਅਰਜ਼ ਨੂੰ ਆਊਟ ਕੀਤਾ। ਇਸ ਤੋਂ ਬਾਅਦ ਨਿਕੋਲਸ ਪੂਰਨ ਅਤੇ ਬ੍ਰੈਂਡਨ ਕਿੰਗ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਹੋਈ।