ਪੜਚੋਲ ਕਰੋ
ਮੈਚ 'ਤੇ ਭਾਰਤ ਦਾ ਕੰਟਰੋਲ
Written By : ਏਬੀਪੀ ਸਾਂਝਾ | Updated at : 23 Jul 2016 11:53 AM (IST)
1/12

ਵਿਰਾਟ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਅਸ਼ਵਿਨ ਨੇ ਆਪਣੀ ਦਮਦਾਰ ਪਾਰੀ ਨੂੰ ਅੱਗੇ ਵਧਾਇਆ ਅਤੇ ਸੈਂਕੜਾ ਪੂਰਾ ਕੀਤਾ। ਅਸ਼ਵਿਨ ਨੇ ਟੀਮ ਇੰਡੀਆ ਲਈ 113 ਰਨ ਬਣਾਏ। ਅਸ਼ਵਿਨ ਨੇ 12 ਚੌਕਿਆਂ ਦੀ ਮਦਦ ਨਾਲ 253 ਗੇਂਦਾਂ 'ਤੇ 113 ਰਨ ਦੀ ਪਾਰੀ ਖੇਡੀ।
2/12

ਅਸ਼ਵਿਨ ਦਾ ਧਮਾਕਾ
3/12

ਟੇਲ ਐਂਡਰ ਵੀ ਰਹੇ ਹਿਟ
4/12

ਟੀਮ ਇੰਡੀਆ ਲਈ ਰਿਧੀਮਾਨ ਸਾਹਾ (40), ਅਮਿਤ ਮਿਸ਼ਰਾ (53) ਅਤੇ ਮੋਹੰਮਦ ਸ਼ਮੀ (17*) ਨੇ ਵੀ ਚੰਗੀਆਂ ਪਾਰੀਆਂ ਖੇਡੀਆਂ ਅਤੇ ਟੀਮ ਨੂੰ 566 ਰਨ ਦੇ ਮਜਬੂਤ ਸਕੋਰ ਤਕ ਪਹੁੰਚਣ 'ਚ ਮਦਦ ਕੀਤੀ। ਦੂਜੇ ਦਿਨ ਦਾ ਖੇਡ ਖਤਮ ਹੋਣ ਤਕ ਵੈਸਟ ਇੰਡੀਜ਼ ਨੂੰ 1 ਝਟਕਾ ਲਗ ਚੁੱਕਾ ਸੀ। ਟੀਮ ਨੇ ਦਿਨ ਦਾ ਖੇਡ 1 ਵਿਕਟ ਦੇ ਨੁਕਸਾਨ 'ਤੇ 31 ਰਨ ਬਣਾ ਕੇ ਖਤਮ ਕੀਤਾ।
5/12

6/12

7/12

ਅਸ਼ਵਿਨ ਨੇ ਸੰਭਲ ਕੇ ਖੇਡਦੇ ਹੋਏ ਆਪਣਾ ਅਰਧ-ਸੈਂਕੜਾ ਪੂਰਾ ਕੀਤਾ। ਇਸੇ ਦੌਰਾਨ ਲੰਚ ਹੋਇਆ ਅਤੇ ਲੰਚ ਤੋਂ ਠੀਕ ਪਹਿਲਾਂ ਵਿਰਾਟ ਕੋਹਲੀ ਨੇ ਆਪਣੇ ਦੋਹਰਾ ਸੈਂਕੜਾ ਪੂਰਾ ਕੀਤਾ। ਵਿਰਾਟ ਨੇ 281 ਗੇਂਦਾਂ 'ਤੇ ਦੋਹਰਾ ਸੈਂਕੜਾ ਜੜਿਆ।
8/12

ਟੀਮ ਇੰਡੀਆ ਨੇ ਮੈਚ ਦੇ ਦੂਜੇ ਦਿਨ 4 ਵਿਕਟਾਂ ਦੇ ਨੁਕਸਾਨ 'ਤੇ 302 ਰਨ ਤੋਂ ਪਾਰੀ ਨੂੰ ਅੱਗੇ ਵਧਾਇਆ। ਕਪਤਾਨ ਵਿਰਾਟ ਕੋਹਲੀ ਨੇ ਜਲਦੀ ਆਪਣੇ 150 ਰਨ ਪੂਰੇ ਕਰ ਲਏ। ਇਸਦੇ ਠੀਕ ਬਾਅਦ ਰਵੀਚੰਦਰਨ ਅਸ਼ਵਿਨ ਨੂੰ 43 ਰਨ ਦੇ ਸਕੋਰ 'ਤੇ ਜੀਵਨਦਾਨ ਮਿਲਿਆ ਜਦ ਵਿਕਟਕੀਪਰ ਨੇ ਗੈਬਰੀਅਲ ਦੀ ਗੇਂਦ 'ਤੇ ਅਸ਼ਵਿਨ ਦਾ ਕੈਚ ਛੱਡ ਦਿੱਤਾ।
9/12

ਲੰਚ ਤੱਕ ਬਣੇ 102 ਰਨ
10/12

ਟੀਮ ਇੰਡੀਆ ਨੇ ਵੈਸਟ ਇੰਡੀਜ਼ ਖਿਲਾਫ ਪਹਿਲੇ ਟੈਸਟ 'ਚ ਪਹਿਲੀ ਪਾਰੀ 8 ਵਿਕਟਾਂ 'ਤੇ 566 ਰਨ ਬਣਾ ਕੇ ਐਲਾਨੀ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਦੋਹਰੇ ਸੈਂਕੜੇ ਦੇ ਆਸਰੇ ਟੀਮ ਨੇ ਟੈਸਟ ਮੈਚ 'ਚ ਬੇਹਦ ਮਜਬੂਤ ਸਥਿਤੀ ਬਣਾ ਲਈ ਹੈ।
11/12

ਵਿਰਾਟ ਕੋਹਲੀ ਨੇ ਲੰਚ ਤੋਂ ਬਾਅਦ ਦੂਜੀ ਹੀ ਗੇਂਦ 'ਤੇ ਆਪਣਾ ਵਿਕਟ ਗਵਾ ਦਿੱਤਾ। ਵਿਰਾਟ ਕੋਹਲੀ ਨੇ 283 ਗੇਂਦਾਂ 'ਤੇ 24 ਚੌਕੇ ਲਗਾਉਂਦੇ ਹੋਏ 200 ਰਨ ਦੀ ਪਾਰੀ ਖੇਡੀ। ਵਿਰਾਟ ਕੋਹਲੀ ਟੀਮ ਇੰਡੀਆ ਦੇ ਪਹਿਲੇ ਕਪਤਾਨ ਬਣ ਗਏ ਜੋ ਵਿਦੇਸ਼ੀ ਧਰਤੀ 'ਤੇ ਦੋਹਰਾ ਸੈਂਕੜਾ ਜੜਨ 'ਚ ਕਾਮਯਾਬ ਹੋਏ ਹਨ। ਇਸਤੋਂ ਪਹਿਲਾਂ ਕਿਸੇ ਵੀ ਭਾਰਤੀ ਕਪਤਾਨ ਵੱਲੋਂ ਵਿਦੇਸ਼ੀ ਧਰਤੀ 'ਤੇ ਬਣਿਆ ਬੈਸਟ ਸਕੋਰ 149 ਰਨ ਦਾ ਸੀ ਜੋ ਰਾਹੁਲ ਦ੍ਰਵਿੜ ਨੇ ਬਣਾਏ ਸਨ।
12/12

ਵਿਰਾਟ 200 ਰਨ ਬਣਾ ਕੇ ਆਊਟ
Published at : 23 Jul 2016 11:53 AM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
ਸਪੋਰਟਸ
IPL 2027 ਤੋਂ ਪਹਿਲਾਂ ਪੰਜਾਬ ਕਿੰਗਸ ਨੂੰ ਲੱਗਿਆ 440 ਵੋਲਟ ਦਾ ਝਟਕਾ, ਦੋ ਦਿੱਗਜਾਂ ਨੇ ਛੱਡੀ ਟੀਮ
ਸਪੋਰਟਸ
ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
ਸਪੋਰਟਸ
India Women Cricket Team : ਹਰਮਨਪ੍ਰੀਤ ਕੌਰ ਤੋਂ ਬਾਅਦ ਭਾਰਤੀ ਮਹਿਲਾ ਟੀਮ ਦੀ ਕਪਤਾਨ ਕੌਣ ? ਸਾਹਮਣੇ ਆਇਆ ਇਹ ਨਾਮ
ਟ੍ਰੈਂਡਿੰਗ ਟੌਪਿਕ


















