ਪੜਚੋਲ ਕਰੋ
Advertisement
Ind vs WI 1st T20: 96 ਦੌੜਾਂ ਦਾ ਟੀਚਾ ਪ੍ਰਾਪਤ ਕਰਨ ਲਈ ਕੋਹਲੀ ਬ੍ਰਿਗੇਡ ਦੇ ਨਿੱਕਲੇ ਪਸੀਨੇ
ਵੈਸਟਇੰਡੀਜ਼ ਦੀ ਟੀਮ ਨੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 95 ਦੌੜਾਂ ਬਣਾ ਸਕੀ। ਭਾਰਤੀ ਟੀਮ ਨੇ ਇਸ ਟੀਚੇ ਨੂੰ 17.2 ਓਵਰਾਂ ਵਿੱਚ ਹਾਸਲ ਕੀਤਾ। ਵਿਸ਼ਵ ਕੱਪ ਵਿੱਚ ਫੇਲ੍ਹ ਮੱਧ ਕ੍ਰਮ ਦੀ ਨਮੋਸ਼ੀ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਨੇ ਇਹ ਸੁਖਾਲਾ ਟੀਚਾ ਹਾਸਲ ਕਰਨ ਵਿੱਚ ਵੀ ਛੇ ਵਿਕਟ ਗੁਆ ਦਿੱਤੇ।
ਫਲੋਰੀਡਾ: ਸ਼ਨੀਵਾਰ ਨੂੰ ਇੱਥੋਂ ਦੇ ਕੇਂਦਰੀ ਬ੍ਰੋਵਾਰਡ ਰੀਜਨਲ ਪਾਰਕ ਸਟੇਡੀਅਮ ਵਿੱਚ ਭਾਰਤੀ ਤੇ ਵੈਸਟਇੰਡੀਜ਼ ਦਰਮਿਆਨ ਖੇਡੇ ਗਏ ਪਹਿਲੇ ਟੀ-20 ਮੈਚ ਨੂੰ ਭਾਰਤ ਨੇ ਚਾਰ ਵਿਕਟਾਂ ਨਾਲ ਜਿੱਤ ਲਿਆ ਹੈ। ਹਾਲਾਂਕਿ ਭਾਰਤੀ ਟੀਮ ਕੋਲ ਜਿੱਤਣ ਲਈ 96 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਉਸ ਨੂੰ ਹਾਸਿਲ ਕਰਨ ਵਿਚ ਵੀ ਵਿਰਾਟ ਤੇ ਟੀਮ ਦੇ ਪਸੀਨੇ ਨਿੱਕਲਦੇ ਦਿਖਾਈ ਦਿੱਤੇ।
ਵੈਸਟਇੰਡੀਜ਼ ਦੀ ਟੀਮ ਨੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 95 ਦੌੜਾਂ ਬਣਾ ਸਕੀ। ਭਾਰਤੀ ਟੀਮ ਨੇ ਇਸ ਟੀਚੇ ਨੂੰ 17.2 ਓਵਰਾਂ ਵਿੱਚ ਹਾਸਲ ਕੀਤਾ। ਵਿਸ਼ਵ ਕੱਪ ਵਿੱਚ ਫੇਲ੍ਹ ਮੱਧ ਕ੍ਰਮ ਦੀ ਨਮੋਸ਼ੀ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਨੇ ਇਹ ਸੁਖਾਲਾ ਟੀਚਾ ਹਾਸਲ ਕਰਨ ਵਿੱਚ ਵੀ ਛੇ ਵਿਕਟ ਗੁਆ ਦਿੱਤੇ। ਭਾਰਤ ਵੱਲੋਂ ਉਪ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 24 ਅਤੇ ਵਿਰਾਟ ਕੋਹਲੀ ਤੇ ਮਨੀਸ਼ ਪਾਂਡੇ ਨੇ 19-19 ਦੌੜਾਂ ਦਾ ਯੋਗਦਾਨ ਪਾਇਆ।Innings Break! A three-wkt haul for Saini as #TeamIndia bowlers restrict West Indies to a total of 95/9 after 20 overs.#WIvIND pic.twitter.com/MMn9drOxh1
— BCCI (@BCCI) August 3, 2019
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਗੇਂਦਬਾਜ਼ ਨਵਦੀਪ ਸੈਣੀ ਨੇ ਆਪਣੇ ਪਹਿਲੇ ਹੀ ਮੈਚ ਵਿੱਚ ਸਿਰਫ 17 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਮੈਚ ਦੌਰਾਨ ਭਾਰਤ ਦੇ ਸਾਰੇ ਛੇ ਗੇਂਦਬਾਜ਼ਾਂ ਨੇ ਵੈਸ ਇੰਡੀਜ਼ ਦੇ ਘੱਟੋ-ਘੱਟ ਇੱਕ-ਇੱਕ ਖਿਡਾਰੀ ਨੂੰ ਆਊਟ ਕੀਤਾ। ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਐਤਵਾਰ ਯਾਨੀ ਕਿ ਅੱਜ ਨੂੰ ਇਸੇ ਮੈਦਾਨ 'ਚ ਹੋਵੇਗਾ।A six from Sundar to finish the proceedings. We win the 1st T20I by 4 wickets in 17.2 overs 😎😎#WIvIND pic.twitter.com/y3SKQ82Qmj
— BCCI (@BCCI) August 3, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਦੇਸ਼
ਸਿਹਤ
ਗੈਜੇਟ
Advertisement