ਪੜਚੋਲ ਕਰੋ
ਜਿੱਤ ਤੋਂ ਪਹਿਲਾਂ ਤੇ ਬਾਅਦ ਦਾ ਰੋਨਾਲਡੋ
Written By : ਏਬੀਪੀ ਸਾਂਝਾ | Updated at : 11 Jul 2016 12:41 PM (IST)
1/12

ਕ੍ਰਿਸਟੀਆਨੋ ਰੋਨਾਲਡੋ ਨੇ ਯੂਰੋ ਕਪ 2016 'ਚ ਲਗਾਤਾਰ ਕਮਾਲ ਕੀਤਾ। ਪੁਰਤਗਾਲ ਦੀ ਟੀਮ ਵਨ ਮੈਨ ਸ਼ੋਅ ਦੇ ਆਸਰੇ ਫਾਈਨਲ ਤਕ ਪਹੁੰਚੀ। ਪੁਰਤਗਾਲ ਲਈ ਸਾਰੀ ਟੀਮ ਇੱਕ ਪਾਸੇ ਅਤੇ ਰੋਨਾਲਡੋ ਇਕੱਲੇ ਵਨ ਮੈਨ ਆਰਮੀ ਸਾਬਿਤ ਹੋ ਰਹੇ ਸਨ। ਫਾਈਨਲ 'ਚ ਵੀ ਰੋਨਾਲਡੋ ਤੋਂ ਇਸੇ ਤਰ੍ਹਾ ਦੇ ਧਮਾਕੇ ਦੀ ਆਸ ਸੀ ਪਰ ਫਾਈਨਲ 'ਚ ਕੁਝ ਅਜਿਹਾ ਹੋਇਆ ਕਿ ਰੋਨਾਲਡੋ ਵਰਗਾ ਦਿੱਗਜ ਵੀ ਮੈਦਾਨ 'ਤੇ ਰੋ ਪਿਆ।
2/12

ਰੋਨਾਲਡੋ ਵੀ ਜਾਣਦੇ ਸਨ ਕਿ ਇਸ ਗੋਲ ਨੇ ਟੀਮ ਦੀ ਜਿੱਤ ਦੀ ਬੁਨਿਆਦ ਰਖ ਦਿੱਤੀ ਹੈ।
3/12

ਜਿਵੇਂ ਹੀ ਫਾਈਨਲ ਸੀਟੀ ਵੱਜੀ ਤਾਂ ਰੋਨਾਲਡੋ ਨੇ ਆਪਣੇ ਸਾਥੀ ਖਿਡਾਰੀਆਂ ਨਾਲ ਮਿਲਕੇ ਖੂਬ ਜਸ਼ਨ ਮਨਾਇਆ। ਇਸ ਮੌਕੇ ਵੀ ਰੋਨਾਲਡੋ ਦੀਆਂ ਅੱਖਾਂ 'ਚ ਹੰਝੂ ਸਨ, ਪਰ ਹੁਣ ਇਹ ਹੰਝੂ ਦਰਦ ਤੋਂ ਹਟ ਕੇ ਖੁਸ਼ੀ ਦੇ ਹੰਝੂਆਂ 'ਚ ਤਬਦੀਲ ਹੋ ਚੁੱਕੇ ਸਨ।
4/12

ਪਰ ਜਿਵੇਂ ਹੀ ਮੈਚ ਐਕਸਟਰਾ ਟਾਈਮ 'ਚ ਗਿਆ ਤਾਂ ਰੋਨਾਲਡੋ ਆਪਣੀ ਟੀਮ ਦਾ ਹੌਂਸਲਾ ਵਧਾਉਣ ਮੈਦਾਨ 'ਤੇ ਆ ਗਏ। ਰੋਨਾਲਡੋ ਨੇ ਆਪਣੀ ਟੀਮ ਦੇ ਹਰ ਖਿਡਾਰੀ ਕੋਲ ਜਾਕੇ ਉਸਦੇ ਹੌਂਸਲਾ ਵਧਾਉਣ ਦੀ ਕੋਸ਼ਿਸ਼ ਕੀਤੀ। ਰੋਨਾਲਡੋ ਸਾਈਡ-ਲਾਈਨ ਦੇ ਨਾਲ-ਨਾਲ ਆਪਣੇ ਖਿਡਾਰੀਆਂ ਨੂੰ ਰੌਲਾ ਪਾਕੇ ਮਨੋਬਲ ਵਧਾਉਂਦੇ ਰਹੇ।
5/12

ਇਸੇ ਵਿਚਾਲੇ ਮੈਚ ਦੇ 109ਵੇਂ ਮਿਨਟ 'ਚ ਐਡਰ ਨੇ ਗੋਲ ਕਰ ਦਿੱਤਾ। ਬਸ ਫਿਰ ਕੀ ਸੀ, ਟੀਮ ਦੇ ਨਾਲ ਰੋਨਾਲਡੋ ਦੀ ਵੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।
6/12

ਫਰਾਂਸ ਅਤੇ ਪੁਰਤਗਾਲ ਦੇ ਫਾਈਨਲ ਮੈਚ 'ਚ ਦੋਨੇ ਟੀਮਾਂ ਨੇ ਸ਼ੁਰੂਆਤ 'ਚ ਕਾਫੀ ਰਫ ਗੇਮ ਖੇਡੀ। ਧੱਕਾ-ਮੁੱਕੀ ਆਮ ਵੇਖਣ ਨੂੰ ਮਿਲ ਰਹੀ ਸੀ ਅਤੇ ਇਸੇ ਦਾ ਸ਼ਿਕਾਰ ਬਣੇ ਪੁਰਤਗਾਲ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ।
7/12

ਪੁਰਤਗਾਲ ਦੇ ਕਪਤਾਨ ਰੋਨਾਲਡੋ ਨੂੰ ਮੈਚ ਦੇ ਸ਼ੁਰੂਆਤੀ ਮਿਨਟਾਂ 'ਚ ਹੀ ਇੰਜਰੀ ਹੋ ਗਈ। ਰੋਨਾਲਡੋ ਨੂੰ ਮੈਚ ਦੇ 8ਵੇਂ ਮਿਨਟ 'ਚ ਸੱਟ ਲੱਗੀ। ਕੁਝ ਦੇਰ ਤਕ ਰੋਨਾਲਡੋ ਨੇ ਖੇਡਣ ਦੀ ਕੋਸ਼ਿਸ਼ ਕੀਤੀ ਪਰ ਫਿਰ ਰੋਨਾਲਡੋ ਦਰਦ ਨਾਲ ਰੋਂਦੇ ਹੋਏ 25ਵੇਂ ਮਿਨਟ 'ਚ ਸਟ੍ਰੈਚਰ 'ਤੇ ਮੈਦਾਨ ਤੋਂ ਬਾਹਰ ਗਏ। ਇਹ ਦਰਦ ਸਿਰਫ ਸੱਟ ਦਾ ਨਹੀਂ ਸੀ, ਸਗੋਂ ਰੋਨਾਲਡੋ ਅਤੇ ਉਨ੍ਹਾਂ ਦੀ ਟੀਮ ਜਾਣਦੀ ਸੀ ਕਿ ਇਸ ਖਿਡਾਰੀ ਬਗੈਰ ਪੁਰਤਗਾਲ ਦਾ ਜਿੱਤਣ ਦਾ ਸੁਪਨਾ ਟੁੱਟ ਸਕਦਾ ਹੈ।
8/12

ਪੁਰਤਗਾਲ ਦਾ ਉਹ ਖਿਡਾਰੀ ਇੰਜਰਡ ਹੋ ਗਿਆ ਸੀ ਜਿਸਨੇ ਸੈਮੀਫਾਈਨਲ 'ਚ ਲਾਜਵਾਬ ਗੋਲ ਅਤੇ ਅਸਿਸਟ ਨਾਲ ਟੀਮ ਨੂੰ ਫਾਈਨਲ 'ਚ ਐਂਟਰੀ ਕਰਵਾਈ ਸੀ।
9/12

ਰੋਨਾਲਡੋ ਮੈਚ ਦਾ ਰੈਗੂਲਰ ਟਾਈਮ ਪੂਰਾ ਹੋਣ ਤਕ ਡਗ-ਆਊਟ 'ਚ ਵੀ ਨਹੀਂ ਆਏ। ਸਾਫ ਪਤਾ ਲਗ ਰਿਹਾ ਸੀ ਕਿ ਰੋਨਾਲਡੋ ਨੂੰ ਵੀ ਟੀਮ ਦੀ ਹਾਰ ਨਜਰ ਆਉਣ ਲੱਗੀ ਸੀ।
10/12

11/12

12/12

ਪੁਰਤਗਾਲ ਦੇ ਕਪਤਾਨ ਰੋਨਾਲਡੋ ਯੂਰੋ ਕਪ 'ਚ ਸਭ ਤੋਂ ਵਧ ਗੋਲ ਕਰਨ ਦਾ ਰਿਕਾਰਡ ਨਹੀਂ ਤੋੜ ਸਕੇ। ਰੋਨਾਲਡੋ ਨੇ ਯੂਰੋ ਕਪ 'ਚ 9 ਗੋਲ ਕੀਤੇ ਹਨ ਅਤੇ ਉਹ ਪਲਾਟੀਨੀ ਦੀ ਬਰਾਬਰੀ 'ਤੇ ਹਨ। 1921 ਤੋਂ ਅੰਤਰਰਾਸ਼ਟਰੀ ਫੁਟਬਾਲ ਖੇਡ ਰਹੇ ਪੁਰਤਗਾਲ ਦਾ ਇਹ ਪਹਿਲਾ ਵੱਡਾ ਖਿਤਾਬ ਹੈ।
Published at : 11 Jul 2016 12:41 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਭਾਰਤ ਨੇ ਆਜ਼ਾਦੀ ਦਿਵਸ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਵਿਸ਼ਵ ਕੱਪ ਦੀ ਸ਼ੁਰੂਆਤ ਜਿੱਤ ਨਾਲ ਕੀਤੀ।
ਸਪੋਰਟਸ
Harbhajan Singhs Statement : ‘ODI ਕ੍ਰਿਕਟ ਨੂੰ ਲੈ ਕੇ ਹਰਭਜਨ ਸਿੰਘ ਦਾ ਵੱਡਾ ਬਿਆਨ , ਮਚਿਆ ਹੰਗਾਮਾ
ਸਪੋਰਟਸ
ਪਤੀ ਮਿਸ਼ੇਲ ਸਟਾਰਕ ਆਖਰੀ ਸਥਾਨ 'ਤੇ, ਬੁਮਰਾਹ ਤੀਜੇ ਨੰਬਰ 'ਤੇ; ਐਲਿਸਾ ਹੀਲੀ ਦੀ ਰੈਂਕਿੰਗ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ
ਸਪੋਰਟਸ
ਕ੍ਰਿਕਟ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਕ੍ਰਿਕਟ ਕੋਚ ਦੀ ਮੌਤ; 17 ਸਾਲਾ ਖਿਡਾਰੀ ਗ੍ਰਿਫਤਾਰ
ਟ੍ਰੈਂਡਿੰਗ ਟੌਪਿਕ





















