ਗੁਰਦਾਸਪੁਰ: ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਕਰੀਬ 41 ਸਾਲ ਬਾਅਦ ਪਹਿਲੀ ਵਾਰ ਟੀਮ ਇੰਡੀਆ ਉਲੰਪਿਕ ਵਿੱਚ ਸੈਮੀ ਫਾਈਨਲ ਵਿੱਚ ਪਹੁੰਚੀ ਹੈ। ਕੁਆਟਰ ਫਾਈਨਲ ਵਿੱਚ ਭਾਰਤ ਨੇ ਇੰਗਲੈਂਡ ਨੂੰ 3-1 ਨਾਲ ਹਰਾਇਆ। ਟੀਮ ਇੰਡਿਆ ਲਈ ਹਾਰਦਿਕ ਸਿੰਘ ਨੇ 57ਵੇਂ ਮਿੰਟ ਤੇ ਗੋਲ ਦਾਗਿਆ। ਜਲੰਧਰ ਦੇ ਰਹਿਣ ਵਾਲੇ ਹਾਰਦਿਕ ਸਿੰਘ ਨੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਹੁਣ ਸੈਮੀ ਫਾਈਨਲ ਵਿੱਚ ਟੀਮ ਇੰਡਿਆ ਦਾ ਸਾਹਮਣਾ 3 ਅਗਸਤ ਨੂੰ ਬੈਲਜੀਅਮ ਨਾਲ ਹੋਵੇਗਾ ਤੇ 5 ਅਗਸਤ ਨੂੰ ਟੌਪ ਦੋਵਾਂ ਟੀਮਾਂ ਫਾਈਨਲ ਵਿੱਚ ਭਿੜਨਗੀਆਂ।
ਮੈਚ ਜਿੱਤਣ ਬਾਅਦ ਹਾਕੀ ਟੀਮ ਦੇ ਪਲੇਅਰ ਹਾਰਦਿਕ ਸਿੰਘ ਦੇ ਪਰਿਵਾਰ ਨਾਲ ਏਬੀਪੀ ਸਾਂਝਾ ਦੀ ਟੀਮ ਨੇ ਗੱਲ ਕੀਤੀ। ਹਾਰਦਿਕ ਦੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਹਾਰਦਿਕ ਸਿੰਘ ਦੇ ਪਿਤਾ ਵਰਿੰਦਰ ਪ੍ਰੀਤ ਸਿੰਘ ਖ਼ੁਦ ਹਾਕੀ ਦੇ ਨੈਸ਼ਨਲ ਪਲੇਅਰ ਰਹਿ ਚੁੱਕੇ ਹਨ, ਤੇ ਹੁਣ ਉਹ ਬਟਾਲਾ ਵਿੱਚ ਪੁਲਿਸ ਵਿਭਾਗ ਦੇ ਐਸਪੀ ਵਜੋਂ ਤਾਇਨਾਤ ਹਨ। ਵਰਿੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ ਅੱਧੀ ਸਦੀ ਬਾਅਦ ਹੁਣ ਭਾਰਤੀ ਹਾਕੀ ਟੀਮ ਗੋਲਡ ਮੈਡਲ ਜਿੱਤਣ ਲਈ ਅੱਗੇ ਵੱਧ ਰਹੀ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਤੇ ਬੇਟੇ ਉੱਤੇ ਤੇ ਆਸ ਹੈ ਕਿ ਸਾਡੀ ਭਾਰਤੀ ਟੀਮ ਗੋਲਡ ਮੈਡਲ ਜਿੱਤ ਕੇ ਭਾਰਤ ਵਾਪਸ ਆਵੇਗੀ। ਮੇਰਾ ਪੁੱਤਰ ਕੋਈ ਵੀ ਮੈਚ ਹੋਣ ਤੋਂ ਪਹਿਲਾਂ ਮੇਰਾ ਤੇ ਆਪਣੀ ਮਾਂ ਦਾ ਅਸ਼ੀਰਵਾਦ ਲੈਣ ਲਈ ਫ਼ੋਨ ਕਰਦਾ ਹੈ। ਮੈਂ ਉਸ ਨੂੰ ਮੈਚ ਤੋਂ ਪਹਿਲਾਂ ਉਸ ਦੀਆਂ ਗਲਤੀਆਂ ਬਾਰੇ ਦੱਸਦਾ ਹਾਂ। ਮੈਂ ਉਸ ਨੂੰ ਛੋਟੇ ਮੋਟੇ ਗੁਰ ਦਿੰਦਾ ਰਹਿੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਮੇਰੇ ਪਿਤਾ ਜੀ ਦਾ ਸੁਪਨਾ ਸੀ ਕਿ ਮੇਰੇ ਘਰ ਦਾ ਕੋਈ ਓਲੰਪਿਕ ਜ਼ਰੂਰ ਖੇਡੇ। ਅੱਜ ਉਨ੍ਹਾਂ ਦਾ ਸੁਪਨਾ ਮੇਰੇ ਬੇਟੇ ਹਾਰਦਿਕ ਨੇ ਪੂਰਾ ਕੀਤਾ ਹੈ। ਹੁਣ ਉਹ ਮੇਰਾ ਸੁਪਨਾ ਪੂਰਾ ਕਰੇਗਾ ਗੋਲਡ ਮੈਡਲ ਜਿੱਤ ਕੇ।
ਹਾਰਦਿਕ ਦੀ ਮਾਂ ਕਮਲਜੀਤ ਕੌਰ ਨੇ ਕਿਹਾ ਕਿ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ। ਮੇਰੀ ਮਿਹਨਤ ਨੂੰ ਬੂਰ ਪਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਨਾਨਾ ਵੀ ਹਾਕੀ ਖੇਡਦੇ ਰਹੇ ਹਨ। ਸਾਨੂੰ ਬਹੁਤ ਆਸ ਹੈ ਕਿ ਭਾਰਤ ਦੀ ਹਾਕੀ ਟੀਮ ਗੋਲਡ ਮੈਡਲ ਲੈ ਕੇ ਵਾਪਸ ਆਵੇਗੀ। ਮੇਰਾ ਛੋਟਾ ਪੁੱਤਰ ਵੀ ਹਾਕੀ ਖੇਡਦਾ ਹੈ। ਮੈਂ ਬੇਟੇ ਦੀ ਡਾਈਟ ਦਾ ਪੂਰਾ ਧਿਆਨ ਰੱਖਿਆ ਸੀ। ਪੁੱਤਰ ਜਦੋਂ ਖੇਡਣ ਲਈ ਸਾਡੇ ਤੋਂ ਦੂਰ ਹੁੰਦਾ ਸੀ ਤਾਂ ਦੁੱਖ ਲੱਗਦਾ ਸੀ, ਪਰ ਅੱਜ ਉਹ ਓਲੰਪਿਕ ਖੇਡ ਰਿਹਾ ਹੈ, ਇਸ ਦੀ ਬਹੁਤ ਖੁਸ਼ੀ ਹੈ।
ਹਾਰਦਿਕ ਸਿੰਘ ਦੇ ਛੋਟੇ ਭਰਾ ਮਨਮੀਤ ਸਿੰਘ ਨੇ ਕਿਹਾ ਹੀ ਹਾਰਦਿਕ ਮੇਰਾ ਪ੍ਰੇਰਨਾ ਸ੍ਰੋਤ ਹੈ। ਮੈਂ ਆਸ ਕਰਦਾ ਹਾਂ ਕਿ ਮੇਰਾ ਭਰਾ ਹਾਰਦਿਕ ਓਲੰਪਿਕ ਵਿੱਚ ਗੋਲਡ ਮੈਡਲ ਜਿੱਤ ਕੇ ਆਏ। ਉਨ੍ਹਾਂ ਕਿਹਾ ਕਿ ਮੈਂ ਪੜ੍ਹਾਈ ਦੇ ਨਾਲ ਹਾਕੀ ਖੇਡਦਾ ਹਾਂ, ਮੇਰਾ ਸੁਪਨਾ ਹੈ ਕਿ ਅਗਲੀ ਵਾਰ ਮੈਂ ਤੇ ਮੇਰਾ ਭਰਾ ਇਕੱਠੇ ਓਲੰਪਿਕ ਖੇਡੀਏ।
Tokyo Olympics 2020: ਹਾਰਦਿਕ ਸਿੰਘ ਨੇ ਕੀਤਾ ਦਾਦੇ ਦਾ ਸੁਫਨਾ ਪੂਰਾ, ਪਿਤਾ ਨੂੰ ਗੋਲਡ ਮੈਡਲ ਦੀ ਉਮੀਦ
ਏਬੀਪੀ ਸਾਂਝਾ
Updated at:
02 Aug 2021 02:38 PM (IST)
ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਕਰੀਬ 41 ਸਾਲ ਬਾਅਦ ਪਹਿਲੀ ਵਾਰ ਟੀਮ ਇੰਡੀਆ ਉਲੰਪਿਕ ਵਿੱਚ ਸੈਮੀ ਫਾਈਨਲ ਵਿੱਚ ਪਹੁੰਚੀ ਹੈ। ਕੁਆਟਰ ਫਾਈਨਲ ਵਿੱਚ ਭਾਰਤ ਨੇ ਇੰਗਲੈਂਡ ਨੂੰ 3-1 ਨਾਲ ਹਰਾਇਆ।
hardik_singh
NEXT
PREV
Published at:
02 Aug 2021 02:38 PM (IST)
- - - - - - - - - Advertisement - - - - - - - - -